15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜਲ ਘਰਾਂ ਤੋਂ ਗੰਧਲਾ ਪਾਣੀ ਆਉਣ 'ਤੇ ਬੋਹਾ ਦੇ ਲੋਕਾਂ 'ਚ ਜਾਗਿਆ ਰੋਸ <br/>

ਅਜੀਤ ਡੈਸਕ 18-07-2025
ਬੋਹਾ, 17 ਜੁਲਾਈ (ਰਮੇਸ਼ ਤਾਂਗੜੀ)-ਵੱਡੀ ਆਬਾਦੀ ਵਾਲੇ ਕਸਬਾ ਬੋਹਾ ਵਿਖੇ ਜਲ ਘਰਾਂ ਤੋਂ ਪੀਣ ਵਾਲਾ ਗੰਧਲਾ ਪਾਣੀ ਆਉਣ 'ਤੇ ਲੋਕਾਂ 'ਚ ਰੋਹ ਪੈਦਾ ਹੋ ਗਿਆ ਹੈ | ਇਸ ਮਾਮਲੇ ਨੂੰ ਲੈ ਕੇ ਵਾਰਡਾਂ 'ਚੋਂ ਇਕੱਤਰ ਹੋਏ ਲੋਕਾਂ ਵਲੋਂ ਇੱਥੇ ਪੀ.ਐੱਮ.ਡੀ. ਧਰਮਸ਼ਾਲਾ 'ਚ ਮੀਟਿੰਗ ਕੀਤੀ ਗਈ | ਮਜ਼ਦੂਰ ਆਗੂ ਸੁਖਵਿੰਦਰ ਸਿੰਘ ਬੋਹਾ, ਵਿਸਾਖਾ ਸਿੰਘ, ਬਲਜੀਤ ਸਿੰਘ ਲਾਡੀ ਆਦਿ ਨੇ ਕਿਹਾ ਕਿ ਬੋਹਾ ਦਾ ਜਲ ਘਰ ਕਸਬੇ ਤੋਂ 4 ਕਿੱਲੋਮੀਟਰ ਦੂਰ ਰਜਬਾਹੇ ਦੇ ਕੰਢੇ 'ਤੇ ਬਹੁਤ ਪੁਰਾਣਾ ਬਣਿਆ ਹੋਇਆ ਹੈ | ਕਸਬੇ 'ਚ ਪਾਣੀ ਖਾਰਾ ਤੇ ਕੌੜਾ ਹੋਣ ਕਾਰਨ ਪੀਣ ਦੇ ਯੋਗ ਨਹੀਂ ਹੈ | ਵਾਟਰ ਵਰਕਸ ਨੂੰ ਬੋਹਾ ਰਜਵਾਹੇ 'ਚੋਂ ਨਹਿਰੀ ਮੋਘਾ ਲਗਾ ਕੇ ਪਾਣੀ ਦਿੱਤਾ ਹੋਇਆ ਹੈ | ਸਮੇਂ ਦੇ ਫੇਰ ਨਾਲ ਕਸਬੇ 'ਚ ਆਬਾਦੀ ਵਧਣ 'ਤੇ ਜ਼ਮੀਨਦੋਜ਼ ਪਾਈਪ ਲਾਈਨਾਂ ਹੋਰ ਪਾ ਕੇ ਨਵੇਂ ਥਾਂ ਟੂਟੀਆਂ ਲਗਾ ਦਿੱਤੀਆਂ ਜਾਂਦੀਆਂ ਹਨ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਜਲ ਘਰ ਦਾ ਸਾਰੇ 13 ਵਾਰਡਾਂ 'ਚ ਇਹ ਪਾਣੀ ਨਹੀਂ ਪਹੁੰਚਦਾ | ਦੂਜੇ ਪਾਸੇ ਆਮ ਲੋਕ ਦੂਰ ਦੁਰਾਡੇ ਪਹੁੰਚ ਕੇ ਭਾਖੜਾ ਨਹਿਰ ਤੇ ਜ਼ਮੀਨਦੋਜ਼ ਮਿੱਠੇ ਪਾਣੀ ਵਾਲੀਆਂ ਮੋਟਰਾਂ ਤੋਂ ਪਾਣੀ ਲਿਆਉਂਦੇ ਹਨ | ਇਸ ਤਰ੍ਹਾਂ ਕਈ ਲੋਕ ਤਾਂ ਰਜਬਾਹੇ, ਸੂਏ, ਕੱਸੀਆਂ ਤੋਂ ਪਾਣੀ ਢੋਹ ਕੇ ਗੁਜ਼ਾਰਾ ਕਰ ਰਹੇ ਹਨ | ਕਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਥਾਂ-ਥਾਂ ਜਲ ਘਰ ਦੀਆਂ ਜ਼ਮੀਨਦੋਜ਼ ਪਾਈਪਾਂ ਲੀਕ ਹਨ ਅਤੇ ਜਲ ਘਰ ਦਾ ਪਾਣੀ ਬਾਹਰ ਨਿਕਲ ਜਾਂਦਾ ਹੈ | ਬਾਅਦ 'ਚ ਨਾਲੇ-ਨਾਲੀਆਂ ਦਾ ਪਾਣੀ ਰਲ ਕੇ ਟੂਟੀਆਂ 'ਚ ਚਲਾ ਜਾਂਦਾ ਹੈ, ਜਿਸ ਨਾਲ ਬਿਮਾਰੀਆਂ ਪਨਪ ਰਹੀਆਂ ਹਨ | ਇਸ ਮੌਕੇ ਮੇਵਾ ਸਿੰਘ, ਕੁਲਦੀਪ ਸਿੰਘ, ਹਰੀ ਨਰਾਇਣ ਗ੍ਰੰਥੀ, ਸੁਖਵਿੰਦਰ ਸਿੰਘ ਫ਼ੌਜੀ, ਬਿੰਦਰ ਸਿੰਘ, ਮਾਸਟਰ ਮਨਜੀਤ ਸਿੰਘ, ਬਿੱਕਰ ਸਿੰਘ ਖ਼ਾਲਸਾ, ਬੂਟਾ ਸਿੰਘ, ਰਾਜਵੰਤ ਸਿੰਘ, ਸਾਧੂ ਸਿੰਘ, ਪ੍ਰਸ਼ੋਤਮ ਸਿੰਘ ਗਿੱਲ ਨੇ ਕਿਹਾ ਕਿ ਸਾਫ਼ ਪਾਣੀ ਦੀ ਪ੍ਰਾਪਤੀ ਲਈ ਅਗਲੀ ਮੀਟਿੰਗ 19 ਜੁਲਾਈ ਨੂੰ ਧਰਮਸ਼ਾਲਾ ਬੋਹਾ 'ਚ ਕੀਤੀ ਜਾਵੇਗੀ, ਜਿਸ 'ਚ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ |

ਪਿਛਲੀ ਖ਼ਬਰ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਟ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ- ਡਾ. ਪੂਨੀਆ <br/> ਅਗਲੀ ਖ਼ਬਰ ਭਾਕਿਯੂ (ਕ੍ਰਾਂਤੀਕਾਰੀ) ਵਲੋਂ ਐਕਸੀਅਨ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।