07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਲੋਂ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਮੀਟਿੰਗ

ਅਜੀਤ ਡੈਸਕ 24-09-2025
ਮਲੋਟ, 23 ਸਤੰਬਰ (ਪਾਟਿਲ)-ਭਾਰਤ ਦੇ ਤੇਜਸਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੁਆਰਾ ਲੋਕ ਹਿੱਤ ਲਈ ਚੁੱਕੇ ਗਏ ਇਤਿਹਾਸਕ ਕਦਮ ਅਗਲੀ ਪੀੜ੍ਹੀ ਦੇ ਜੀ.ਐੱਸ.ਟੀ. ਸੁਧਾਰ ਅਗਲੀ ਪੀੜ੍ਹੀ ਦੇ ਜੀ.ਐੱਸ.ਟੀ. ਸੁਧਾਰ ਦੇ ਅਧੀਨ ਦੇਸ਼ ਭਰ ਦੇ ਵਪਾਰੀਆਂ, ਉਦਯੋਗਪਤੀਆਂ ਅਤੇ ਉਪਭੋਗਤਾਵਾਂ ਵਿਚ ਇਕ ਨਵੀਂ ਲਹਿਰ ਦੇਖਣ ਨੂੰ ਮਿਲੀ ਹੈ | ਇਸੇ ਸੰਬੰਧ ਵਿਚ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਸਤੀਸ਼ ਅਸੀਜਾ ਅਤੇ ਜ਼ਿਲ੍ਹਾ ਵਾਈਸ ਪ੍ਰਧਾਨ ਅਮਨਦੀਪ ਸੰਧੂ ਦੀ ਅਗਵਾਈ ਵਿਚ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਬਣਾਉਣ ਵਾਲੇ ਉਦਯੋਗਪਤੀਆਂ ਦੇ ਨਾਲ ਮਲੋਟ ਵਿਖੇ ਇਕ ਮੀਟਿੰਗ ਹੋਈ | ਮੀਟਿੰਗ ਵਿਚ ਉਨ੍ਹਾਂ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਕੁਝ ਉਦਯੋਗਪਤੀਆਂ ਦੇ ਮਨ ਦੀ ਸ਼ੰਕਾ ਨੂੰ ਨਵੇਂ ਕਾਨੂੰਨ ਨੂੰ ਪੂਰੀ ਤਰ੍ਹਾ ਸਮਝਾ ਕੇ ਅਤੇ ਗੱਲਬਾਤ ਦੇ ਰਾਹੀਂ ਦੂਰ ਕੀਤਾ ਗਿਆ | ਮੀਟਿੰਗ ਤੋਂ ਬਾਅਦ ਉਨ੍ਹਾਂ ਸਾਰਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ | ਇਸ ਮੌਕੇ ਉਦਯੋਗਪਤੀ ਸੁਰਜੀਤ ਸਿੰਘ, ਅਮਰੀਕ ਸਿੰਘ, ਪਰਮਿੰਦਰ ਸਿੰਘ, ਟੋਨੀ ਇਸ਼ਪੁਜਾਨੀ, ਕੁੰਵਰ ਗਿੱਲ, ਅਮਰੀਕ ਸਿੰਘ ਕਲਸੀ, ਜਸਪਿੰਦਰ ਸਿੰਘ ਸੰਧੂ, ਰਮਨਦੀਪ ਸੰਧੂ, ਲਖਬੀਰ ਸਿੰਘ ਖੁੱਡੀਆਂ, ਪਿੰਟਾ ਬਾਂਸਲ, ਸਤਪਾਲ ਸਿੰਘ ਅਤੇ ਹੋਰ ਵੀ ਕਈ ਮੌਜੂਦ ਰਹੇ |
ਪਿਛਲੀ ਖ਼ਬਰ ਵਿਧਾਇਕ ਨੇ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਸੜਕਾਂ ਦੇ ਨਵੀਨੀਕਰਨ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਰਾਜਾ ਵੜਿੰਗ ਨੇ ਹੈਪੀ ਖੇੜਾ ਦਾ ਹਾਲਚਾਲ ਪੁੱਛਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।