07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਵਲੋਂ ਮੀਟਿੰਗ

ਏ.ਆਰ.ਟੀ.ਓ. ਜਸਵਿੰਦਰ ਸਿੰਘ ਕੰਬੋਜ ਨੂੰ ਅਹੁਦਾ ਸੰਭਾਲਣ ਮੌਕੇ ਗੁਲਦਸਤਾ ਭੇਟ ਕਰਕੇ ਮੁਬਾਰਕਬਾਦ ਦਿੰਦੇ ਹੋਏ ਪਰਿਵਾਰਕ ਮੈਂਬਰ ਅਤੇ ਹੋਰ ਪਤਵੰਤੇ | ਅਜੀਤ ਤਸਵੀਰ <br/> 24-09-2025

ਸ੍ਰੀ ਮੁਕਤਸਰ ਸਾਹਿਬ, 23 ਸਤੰਬਰ (ਰਣਜੀਤ ਸਿੰਘ ਢਿੱਲੋਂ)-ਲੋਕ ਜਨ ਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਕੈਬਨਿਟ ਮੰਤਰੀ ਭਾਰਤ ਸਰਕਾਰ ਤੇ ਲੋਜਪਾ ਸੁਪਰੀਮੋ ਚਿਰਾਗ ਪਾਸਵਾਨ ਅਤੇ ਸੂਬਾ ਪ੍ਰਧਾਨ ਅਮਰ ਸਿੰਘ ਮਹਿਮੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਥਾਨਕ ਅਬੋਹਰ ਰੋਡ ਵਿਖੇ ਮੀਟਿੰਗ ਲੋਜਪਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਪਰਮਜੀਤ ਸਿੰਘ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪਾਰਟੀ ਦੇ ਸੀਨੀਅਰ ਮੀਡੀਆ ਇੰਚਾਰਜ ਪੰਜਾਬ ਰਾਜੇਸ਼ ਕੁਮਾਰ ਗਹਿਰੀਵਾਲਾ ਸ਼ਾਮਿਲ ਹੋਏ | ਇਸ ਮੌਕੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵਲੋਂ ਅਹਿਮ ਨਿਯੁਕਤੀਆਂ ਕਰਦਿਆਂ ਸੁਖਪਾਲ ਸਿੰਘ ਆਦੀਵਾਲ ਨੂੰ ਜ਼ਿਲ੍ਹਾ ਪ੍ਰਧਾਨ ਦਿਹਾਤੀ ਸ੍ਰੀ ਮੁਕਤਸਰ ਸਹਿਬ ਅਤੇ ਜਸਪਾਲ ਸਿੰਘ ਕੰਗ ਨੂੰ ਫ਼ਾਜ਼ਿਲਕਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਆਖ ਕੇ ਆਪਣੇ ਸਾਥੀਆਂ ਸਮੇਤ ਲੋਕ ਜਨ ਸ਼ਕਤੀ ਪਾਰਟੀ ਵਿਚ ਸ਼ਾਮਿਲ ਹੋਏ ਰਸ਼ਪਾਲ ਸਿੰਘ ਭੁੱਲਰ ਨੂੰ ਜੀ ਆਇਆਂ ਕਿਹਾ ਗਿਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਜਸਵੀਰ ਸਿੰਘ ਬੁੱਟਰ, ਰਾਜੇਸ਼ ਕੁਮਾਰ ਨੀਟਾ ਸਰਪੰਚ, ਬਾਬਾ ਰਾਜ ਕਮਲ, ਮਣੀ, ਬਲਵਿੰਦਰ ਰੱਤੇਵਾਲੀਆ, ਗਮਦੂਰ ਸਿੰਘ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ, ਵਿਸ਼ਾਲ, ਗੁਰਿੰਦਰ ਸਿੰਘ ਗੈਰੀ, ਸੰਦੀਪ ਕੁਮਾਰ ਆਦਿ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਜਸਵਿੰਦਰ ਸਿੰਘ ਥਿੰਦ ਨੇ ਏ.ਆਰ.ਟੀ.ਓ. ਸ੍ਰੀ ਮੁਕਤਸਰ ਸਾਹਿਬ ਦਾ ਅਹੁਦਾ ਸੰਭਾਲਿਆ ਅਗਲੀ ਖ਼ਬਰ ਵਿਧਾਇਕ ਕਾਕਾ ਬਰਾੜ ਨੇ ਆਪਣੀ ਨਿੱਜੀ ਕਮਾਈ 'ਚੋਂ ਐੱਸ.ਸੀ. ਭਾਈਚਾਰੇ ਦੀ ਕੀਤੀ ਮਦਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।