13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬਲਾਕ ਪੱਧਰੀ ਸਾਇੰਸ ਮੇਲੇ ਦੌਰਾਨ ਕਰਵਾਏ ਮੁਕਾਬਲੇ 'ਚੋਂ ਮੂਲੇਵਾਲ ਖਹਿਰਾ ਸਕੂਲ ਦੇ ਬੱਚੇ ਅੱਵਲ

ਅਜੀਤ ਡੈਸਕ 21-11-2025
ਸ਼ਾਹਕੋਟ, 20 ਨਵੰਬਰ (ਦਲਜੀਤ ਸਿੰਘ ਸਚਦੇਵਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲੂਵਾਲ ਵਿਖੇ ਬਲਾਕ ਨੋਡਲ ਅਫ਼ਸਰ-ਕਮ-ਪਿ੍ੰਸੀਪਲ ਜਸਪਾਲਜੀਤ ਕੌਰ ਦੀ ਅਗਵਾਈ ਹੇਠ ਆਰ.ਏ.ਏ ਦੇ ਤਹਿਤ ਬਲਾਕ ਪੱਧਰੀ ਸਾਇੰਸ ਮੇਲਾ ਲਗਾਇਆ ਗਿਆ | ਬਲਾਕ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਵੱਧ-ਚੜ੍ਹ ਕੇ ਭਾਗ ਲਿਆ ਤੇ ਆਪਣੀ ਵਿਗਿਆਨਕ ਸੋਚ ਦਾ ਪ੍ਰਦਰਸ਼ਨ ਕੀਤਾ | ਇਸ ਦੌਰਾਨ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖਹਿਰਾ ਦੇ ਬੱਚਿਆਂ ਨੇ ਗਾਇਡ ਅਧਿਆਪਕ ਸ੍ਰੀਮਤੀ ਅੰਜੂ ਬਾਲਾ ਤੇ ਮਿਸ ਕਮਲਦੀਪ ਕੌਰ ਦੀ ਅਗਵਾਈ ਹੇਠ ਭਾਗ ਲਿਆ | ਇਸ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵਲੋਂ ਤਿਆਰ ਕੀਤੇ ਗਏ ਚਾਰਟਾਂ ਤੇ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ 'ਚੋਂ ਮੂਲੇਵਾਲ ਖਹਿਰਾ ਸਕੂਲ ਦੇ ਬੱਚੇ ਅੱਵਲ ਰਹੇ | ਬਲਾਕ ਪੱਧਰੀ ਸਾਇੰਸ ਮੇਲੇ 'ਚ ਰੇਕ੍ਰੀਐਸ਼ਨਲ ਮੈਥੇਮੈਟਿਕ ਮਾਡਲਿੰਗ ਟੀਮ 'ਚੋਂ ਮੂਲੇਵਾਲ ਖਹਿਰਾ ਸਕੂਲ ਦੇ 10ਵੀਂ ਦੇ ਵਿਦਿਆਰਥੀ ਲਵਪ੍ਰੀਤ ਨੇ ਪਹਿਲਾ ਸਥਾਨ, ਵਾਟਰ ਕਨਸਰਵੇਸ਼ਨ ਮੈਨੇਜਮੈਂਟ ਥੀਮ 'ਚੋਂ ਮੂਲੇਵਾਲ ਖਹਿਰਾ ਸਕੂਲ ਦੇ 10ਵੀਂ ਦੇ ਵਿਦਿਆਰਥੀ ਤਪਸਮ ਨੇ ਦੂਜਾ ਤੇ ਗਰੀਨ ਐਨਰਜੀ ਥੀਮ 'ਚੋਂ ਮੂਲੇਵਾਲ ਖਹਿਰਾ ਸਕੂਲ ਦੀ 9ਵੀਂ ਦੀ ਵਿਦਿਆਰਥਣ ਹਰਲੀਨ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਿ੍ੰ: ਜਸਪਾਲਜੀਤ ਕੌਰ ਨੇ ਕਿਹਾ ਕਿ ਵਿਗਿਆਨ ਮੇਲੇ ਕੇਵਲ ਇਕ ਮੁਕਾਬਲਾ ਨਹੀਂ, ਸਗੋਂ ਵਿਦਿਆਰਥੀਆਂ ਲਈ ਅਪਣੇ ਵਿਚਾਰਾਂ ਤੇ ਪ੍ਰਯੋਗਾਂ ਨੂੰ ਜ਼ਮੀਨੀ ਪੱਧਰ 'ਤੇ ਦਰਸਾਉਣ ਦਾ ਇਕ ਵਧੀਆ ਮੌਕਾ ਹੈ | ਜੇਤੂ ਵਿਦਿਆਰਥੀਆਂ ਨੂੰ ਪਿ੍ੰਸੀਪਲ ਜਸਪਾਲਜੀਤ ਕੌਰ ਵਲੋਂ ਟਰਾਫ਼ੀ ਤੇ ਸਰਟੀਫ਼ਿਕੇਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਮੂਲੇਵਾਲ ਖਹਿਰਾ ਸਕੂਲ ਦੇ ਮੁਖੀ ਸੁਸ਼ੀਲ ਸਿੰਘ ਨੇ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਜਿੱਤ ਦਾ ਸਿਹਰਾ ਮਿਹਨਤੀ ਅਧਿਆਪਕਾਂ ਸ਼੍ਰੀਮਤੀ ਅੰਜੂ ਬਾਲਾ ਤੇ ਮਿਸ ਕਮਲਦੀਪ ਕੌਰ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬੱਚਿਆਂ ਨੂੰ ਮੁਕਾਬਲੇ ਦੀ ਤਿਆਰੀ ਕਰਵਾਈ |
ਪਿਛਲੀ ਖ਼ਬਰ ਸ਼ਤਾਬਦੀ ਸਮਾਗਮਾਂ ਸੰਬੰਧੀ ਸ੍ਰੀ ਅਨੰਦਪੁਰ ਸਾਹਿਬ ਵਿਖੇ 23 ਤੋਂ 29 ਤੱਕ ਲਗਾਏ ਜਾਣਗੇ ਲੰਗਰ ਅਗਲੀ ਖ਼ਬਰ ਪਰਲਜ਼ ਪੀੜਤਾਂ ਦਾ ਸੰਘਰਸ਼ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ 'ਤੇ 26 ਨੂੰ -ਸੂਬਾ ਆਗੂ ਥਾਂਦੀ, ਜੰਮੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।