–70ਵੀਆਂ ਜ਼ਿਲ੍ਹਾ ਸਕੂਲ ਖੇਡ ਟੂਰਨਾਮੈਂਟ–
ਲੜਕਿਆਂ ਦੇ ਬੈਡਮਿੰਟਨ ਮੁਕਾਬਲੇ ਸਫ਼ਲਤਾਪੂਰਵਕ ਸਮਾਪਤ
ਜਲੰਧਰ, 12 ਸਤੰਬਰ ( ਡਾ ਜਤਿੰਦਰ ਸਾਬੀ) 70-ਵੀਆਂ ਜ਼ਿਲਾ ਸਕੂਲ ਖੇਡ ਟੂਰਨਾਮੈਂਟ 2026-27 ਦੇ ਤਹਿਤ ਉਮਰ ਵਰਗ 14, 17 ਅਤੇ 19 ਸਾਲ ਦੇ ਲੜਕਿਆਂ ਦੇ ਬੈਡਮਿੰਟਨ ਮੁਕਾਬਲੇ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ, ਜਲੰਧਰ ਵਿਖੇ ਕਨਵੀਨਰ ਪ੍ਰਿੰਸੀਪਲ ਸ੍ਰੀ ਰਜੀਵ ਹਾਂਡਾ ਅਤੇ ਲੈਕਚਰਾਰ ਪ੍ਰੀਤੀ ਦੀ ਦੇਖ-ਰੇਖ ਹੇਠ ਕਰਵਾਏ ਗਏ। ਇਸ ਟੂਰਨਾਮੈਂਟ ਵਿੱਚ ਜ਼ਿਲ੍ਹੇ ਦੇ ਕੁੱਲ 16 ਜ਼ੋਨਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ।
ਜਲੰਧਰ, 12 ਸਤੰਬਰ ( ਡਾ ਜਤਿੰਦਰ ਸਾਬੀ) 70-ਵੀਆਂ ਜ਼ਿਲਾ ਸਕੂਲ ਖੇਡ ਟੂਰਨਾਮੈਂਟ 2026-27 ਦੇ ਤਹਿਤ ਉਮਰ ਵਰਗ 14, 17 ਅਤੇ 19 ਸਾਲ ਦੇ ਲੜਕਿਆਂ ਦੇ ਬੈਡਮਿੰਟਨ ਮੁਕਾਬਲੇ ਰਾਏਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ, ਜਲੰਧਰ ਵਿਖੇ ਕਨਵੀਨਰ ਪ੍ਰਿੰਸੀਪਲ ਸ੍ਰੀ ਰਜੀਵ ਹਾਂਡਾ ਅਤੇ ਲੈਕਚਰਾਰ ਪ੍ਰੀਤੀ ਦੀ ਦੇਖ-ਰੇਖ ਹੇਠ ਕਰਵਾਏ ਗਏ। ਇਸ ਟੂਰਨਾਮੈਂਟ ਵਿੱਚ ਜ਼ਿਲ੍ਹੇ ਦੇ ਕੁੱਲ 16 ਜ਼ੋਨਾਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਦੇ ਅੰਡਰ 14 ਸਾਲ ਵਰਗ ਦੇ ਵਿੱਚੋਂ ਪਹਿਲਾ ਸਥਾਨ ਜ਼ੋਨ ਨੰਬਰ 1, ਦੂਜਾ ਸਥਾਨ ਜ਼ੋਨ ਨੰਬਰ 2 , ਤੀਜਾ ਸਥਾਨ ਜ਼ੋਨ ਨੰਬਰ 4 ਤੇ 17 ਸਾਲ ਵਰਗ ਵਿੱਚ ਪਹਿਲਾ ਸਥਾਨ: ਜ਼ੋਨ ਨੰਬਰ 3, ਦੂਜਾ ਸਥਾਨ ਜ਼ੋਨ ਨੰਬਰ 2 , ਤੀਜਾ ਸਥਾਨ ਜ਼ੋਨ ਨੰਬਰ 1 ਨੇ ਤੇ 19 ਸਾਲ ਬਰਗ ਵਿੱਚੋ ਪਹਿਲਾ ਸਥਾਨ: ਜ਼ੋਨ ਨੰਬਰ 1, ਦੂਜਾ ਸਥਾਨ ਜ਼ੋਨ ਨੰਬਰ 2 ਤੇ ਤੀਜਾ ਸਥਾਨ ਜ਼ੋਨ ਨੰਬਰ 16 ਨੇ ਹਾਸਿਲ ਕੀਤਾ। ਜੇਤੂ ਖਿਡਾਰੀਆਂ ਨੂੰ ਪੀ ਬੀ ਏ ਜਲੰਧਰ ਦੇ ਸੰਯੁਕਤ ਸਕੱਤਰ ਧੀਰਜ ਸ਼ਰਮਾ ਅਤੇ ਕਨਵੀਨਰ ਪ੍ਰਿੰਸੀਪਲ ਰਾਜੀਵ ਹਾਂਡਾ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਲੈਕਚਰਾਰ ਪ੍ਰੀਤੀ, ਲੈਕਚਰਾਰ ਸੰਧਿਆ ਯਾਦਵ, ਲੈਕਚਰਾਰ ਗੁਰਮੁੱਖ ਸਿੰਘ, ਸਾਬਕਾ ਮੁਖੀ ਹਰਬਿੰਦਰ ਪਾਲ, ਹਰਮਿੰਦਰ ਪਾਲ, ਲੈਕਚਰਾਰ ਹਰਿੰਦਰ ਸਿੰਘ, ਚਰਨਜੀਤ ਸਿੰਘ, ਮਾਸਟਰ ਪਰਮਿੰਦਰ ਸਿੰਘ ਪਨੇਸਰ , ਮੈਡਮ ਸਵਰਨ ਸ਼ਰਮਾ, ਗੁਰਵਿੰਦਰ ਸਿੰਘ, ਰਮਨ ਮਹਿਰਾ, ਕੁਸਮ ਬੱਤਰਾ, ਕੋਚ ਪ੍ਰਵੀਨ ਕੁਮਾਰ, ਕੁੰਦਰਾ, ਆਰਤੀ ਠਾਕੁਰ, ਬਲਵਿੰਦਰ ਕੌਰ ਅਤੇ ਹਰਵਿੰਦਰ ਸਿੰਘ ਸਮੇਤ ਹੋਰ ਖੇਡ ਅਧਿਕਾਰੀ ਅਤੇ ਅਧਿਆਪਕ ਹਾਜ਼ਰ ਸਨ। ਟੂਰਨਾਮੈਂਟ ਦੇ ਸਫ਼ਲ ਆਯੋਜਨ ਲਈ ਸਮੂਹ ਪ੍ਰਬੰਧਕਾਂ, ਕੋਚਾਂ, ਅਧਿਆਪਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ।