ਲੋਹੀਆਂ ਖਾਸ, 20 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਇੰਨਸਾਫ ਦੀ ਆਵਾਜ਼ ਜਥੇਬੰਦੀ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਇਕਾਈ 'ਚ ਹੰਗਾਮੀ ਮੀਟਿੰਗ ਜਥੇਬੰਦੀ ਦੇ ਸੀਨੀਅਰ ਸੂਬਾ ਕਮੇਟੀ ਮੈਂਬਰ ਦਲਬੀਰ ਸਿੰਘ ਜੰਮੂ ਦੀ ਪ੍ਰਧਾਨਗੀ ਹੇਠ ਇੰਦਰਾ ਅਨਾਜ ਮੰਡੀ, ਲੋਹੀਆਂ ਖਾਸ ਵਿਖੇ ਹੋਈ¢ | ਇਸ ਮੀਟਿੰਗ ਨੂੰ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਜੋਧ ਸਿੰਘ ਥਾਂਦੀ (ਠੀਡਾਂ) ਸੇਵਾ ਮੁਕਤ ਪੰਚਾਇਤ ਅਫ਼ਸਰ ਨੇ ਉਚੇਚੇ ਤੌਰ 'ਤੇ ਪਹੁੰਚ ਕੇ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ 'ਤੇ ਬੂਰ ਨਾ ਪੈਂਦਾ ਦੇਖ 'ਪਰਲਜ਼ ਕੰਪਨੀ ਪੀੜਤਾਂ' ਦੀ ਰਕਮ ਵਾਪਸ ਕਰਵਾਉਣ ਲਈ ਦਿੱਲੀ ਵਿਚ 26 ਨਵੰਬਰ ਨੂੰ ਨੈਸ਼ਨਲ ਪੱਧਰ ਦਾ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਧਰਨੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਿਆ ਜਾਵੇ¢ ਇਸ ਮੌਕੇੇ ਪਰਲਜ਼ ਪੀੜਤਾਂ ਨੂੰ ਸਰਵ ਸ੍ਰੀ ਰਵਿੰਦਰ ਸਿੰਘ, ਦਿਨੇਸ਼ ਖੇੜਾ (ਦੋਨੋਂ ਲੋਹੀਆਂ ਖਾਸ), ਪਰਵਿੰਦਰ ਸਿੰਘ ਲੰਬੜਦਾਰ, ਮਲਕੀਅਤ ਸਿੰਘ, ਬਲਬੀਰ ਸਿੰਘ ਸੈਕਟਰੀ, (ਸਾਰੇ ਯੱਕੋਪੁਰ ਖੁਰਦ), ਸੁਖਦੇਵ ਸਿੰਘ ਖਿੰਡਾ ਵਾਟਾਂਵਾਲੀ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਵੱਡੀ ਗਿਣਤੀ 'ਚ ਇਲਾਕੇ ਦੇ ਪਰਲਜ਼ ਪੀੜਤ ਹਾਜ਼ਰ ਸਨ |