13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸੂਬੇ ’ਚ ਪੈਦਾ ਹੋਇਆ ਬਿਜਲੀ ਸੰਕਟ ਪੰਜਾਬ ਸਰਕਾਰ ਦੀ ਬਦਇੰਤਜ਼ਾਮੀ ਦਾ ਸਿੱਟਾ-ਰਾਣਾ ਗੁਰਜੀਤ ਸਿੰਘ

ਜਲੰਧਰ, 12 ਸਤੰਬਰ (ਜਤਿੰਦਰ ਪੰਮੀ)–ਪਿਛਲੇ 15 ਸਾਲਾਂ ਦੌਰਾਨ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਅੰਦਰ ਬਿਜਲੀ ਦਾ ਏਨਾ ਵੱਡਾ ਸੰਕਟ ਪੈਦਾ ਹੋ ਗਿਆ ਹੈ ਕਿ ਖੇਤੀ ਖੇਤਰ, ਸਨਅਤੀ ਤੇ ਵਪਾਰਕ ਇਕਾਈਆਂ ਤਾਂ ਕੀ ਘਰੇਲੂ ਖਪਤਕਾਰ ਵੀ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਹਾਹਾਕਾਰ ਕਰ ਰਿਹਾ ਹੈ। ਸੂਬੇ ’ਚ ਪੈਦਾ ਹੋਇਆ ਇਹ ਬਿਜਲੀ ਦਾ ਘੋਰ ਸੰਕਟ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀ ਸਭ ਤੋਂ ਵੱਡੀ ਬਦਇੰਤਜ਼ਾਮੀ ਦਾ ਨਤੀਜਾ ਹੈ।

ਪ੍ਰੈੱਸ ਕਲੱਬ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ। ਤਸਵੀਰ-ਮੁਨੀਸ਼ 13-09-2026
ਜਲੰਧਰ, 12 ਸਤੰਬਰ (ਜਤਿੰਦਰ ਪੰਮੀ)–ਪਿਛਲੇ 15 ਸਾਲਾਂ ਦੌਰਾਨ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਅੰਦਰ ਬਿਜਲੀ ਦਾ ਏਨਾ ਵੱਡਾ ਸੰਕਟ ਪੈਦਾ ਹੋ ਗਿਆ ਹੈ ਕਿ ਖੇਤੀ ਖੇਤਰ, ਸਨਅਤੀ ਤੇ ਵਪਾਰਕ ਇਕਾਈਆਂ ਤਾਂ ਕੀ ਘਰੇਲੂ ਖਪਤਕਾਰ ਵੀ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਹਾਹਾਕਾਰ ਕਰ ਰਿਹਾ ਹੈ। ਸੂਬੇ ’ਚ ਪੈਦਾ ਹੋਇਆ ਇਹ ਬਿਜਲੀ ਦਾ ਘੋਰ ਸੰਕਟ ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਦੀ ਸਭ ਤੋਂ ਵੱਡੀ ਬਦਇੰਤਜ਼ਾਮੀ ਦਾ ਨਤੀਜਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਬਿਜਲੀ ਮੰਤਰੀ ਤੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਪ੍ਰੈੱਸ ਕਲੱਬ ’ਚ ਬਿਜਲੀ ਸੰਕਟ ਲਈ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਠਹਿਰਾਉਂਦਿਆਂ ਕੀਤਾ। ਉਨ੍ਹਾਂ ਕਿਹਾ ਕਿ 10-10 ਘੰਟੇ ਦੇ ਬਿਜਲੀ ਕੱਟਾਂ ਕਾਰਨ ਪਾਵਰ ਸਪਲਾਈ ਦੀ ਮੰਦੀ ਹਾਲਤ ਕਾਰਨ ਸੂਬੇ ਦੀਆਂ ਸਨਅਤਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਝੱਲਣਾ ਪੈ ਰਿਹਾ ਹੈ ਤੇ ਸਨਅਤਕਾਰ ਸਰਕਾਰ ਅੱਗੇ ਦੁਹਾਈ ਪਾ ਰਹੇ ਹਨ ਕਿ ਘੱਟੋ-ਘੱਟ ਬਿਜਲੀ ਕੱਟ ਲਾਉਣ ਤੋਂ ਪਹਿਲਾਂ ਦੱਸਿਆ ਜਾਵੇ ਤਾਂ ਜੋ ਉਨ੍ਹਾਂ ਦੀ ਸਨਅਤ ’ਚ ਚੱਲ ਰਿਹਾ ਕੰਮ ਪੂਰਾ ਕਰ ਸਕਣ। ਇਸੇ ਤਰ੍ਹਾਂ ਖੇਤੀਬਾੜੀ ਖੇਤਰ ਵੀ ਬਿਜਲੀ ਸੰਕਟ ਕਾਰਨ ਸਮੱਸਿਆਵਾਂ ’ਚੋਂ ਲੰਘ ਰਿਹਾ ਹੈ ਅਤੇ ਕਿਸਾਨਾਂ ਨੂੰ ਰੋਜ਼ਾਨਾ 8-8 ਹਜ਼ਾਰ ਰੁਪਏ ਦਾ ਡੀਜ਼ਲ ਫੂਕ ਕੇ ਝੋਨਾ ਪਾਲਣਾ ਪੈ ਰਿਹਾ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਲਨੀਨੋ ਤੇ ਘੱਟ ਮੀਂਹ ਪੈਣ ਦੀ ਅਗਾਊਂ ਚਿਤਾਵਨੀ ਮਿਲਣ ਦੇ ਬਾਵਜੂਦ ਬਿਜਲੀ ਸੰਕਟ ਨਾਲ ਨਜਿੱਠਣ ਲਈ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ। ਇਹੀ ਕਾਰਨ ਹੈ ਕਿ ਸੂਬੇ ਦੇ ਤਿੰਨੋਂ ਥਰਮਲ ਪਲਾਂਟਾਂ ਦੇ ਕਈ ਯੂਨਿਟ ਵਾਰ-ਵਾਰ ਖਰਾਬ ਹੋ ਰਹੇ ਹਨ ਅਤੇ ਪਾਵਰ ਜਨਰੇਸ਼ਨ ਨਾ ਹੋਣ ਕਰਕੇ ਸਪਲਾਈ ਪੂਰੀ ਨਹੀਂ ਹੋ ਰਹੀ। ਕੋਲੇ ਦੀ ਸਪਲਾਈ ਕੇਂਦਰ ਵਲੋਂ ਨਾ ਦਿੱਤੇ ਜਾਣ ਬਾਰੇ ਪੰਜਾਬ ਸਰਕਾਰ ਦੇ ਬਿਆਨਾਂ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਝੂਠ ਹੈ, ਕੋਲੇ ਦੀ ਸਪਲਾਈ ਨਾ ਮਿਲਣ ਲਈ ਭਾਰਤ ਸਰਕਾਰ ਨਹੀਂ ਬਲਕਿ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੈ। ਪੰਜਾਬ ਦੀ ਆਪਣੀ ਕੋਲਾ ਖਾਣ ਹੋਣ ਦੇ ਬਾਵਜੂਦ ਪਿਛਲੇ ਇਕ ਮਹੀਨੇ ਤੋਂ ਉਥੋਂ ਕੋਲਾ ਹੀ ਨਹੀਂ ਮੰਗਵਾਇਆ ਜਾ ਸਕਿਆ।
ਅਗਲੀ ਖ਼ਬਰ ਰਾਤ 12 ਵਜੇ ਸਫ਼ਾਈ ਵਿਵਸਥਾ ਦੀ ਜਾਂਚ ਕਰਨ ਸੜਕਾਂ ’ਤੇ ਖੁਦ ਉਤਰੇ ਨਿਗਮ ਕਮਿਸ਼ਨਰ ਸੋਡਲ ਚੌਕ ਤੋਂ ਲੈ ਕੇ ਵਰਕਸ਼ਾਪ ਚੌਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।