13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਰਾਤ 12 ਵਜੇ ਸਫ਼ਾਈ ਵਿਵਸਥਾ ਦੀ ਜਾਂਚ ਕਰਨ ਸੜਕਾਂ ’ਤੇ ਖੁਦ ਉਤਰੇ ਨਿਗਮ ਕਮਿਸ਼ਨਰ ਸੋਡਲ ਚੌਕ ਤੋਂ ਲੈ ਕੇ ਵਰਕਸ਼ਾਪ ਚੌਕ ਤੱਕ ਕੀਤੀ ਰਾਤਰੀ ਸਫਾਈ ਦੀ ਚੈਕਿੰਗ, ਡਿਵਾਈਡਰਾਂ ’ਚ ਲੱਗੇ ਦਰੱਖਤਾਂ ਦੀ ਛਾਂਗਾਈ ਵੀ ਸ਼ੁਰੂ

ਜਲੰਧਰ, 12 ਸਤੰਬਰ (ਸ਼ਿਵ)- ਸ਼ਹਿਰ ਦੀ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਅਤੇ ਰਾਤ ਸਮੇਂ ਚੱਲ ਰਹੇ ਸਫਾਈ ਅਭਿਆਨ ਦੀ ਅਸਲ ਸਥਿਤੀ ਜਾਣਨ ਲਈ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਬੀਤੀ ਦੇਰ ਰਾਤ ਖੁਦ ਮੈਦਾਨ ’ਚ ਉਤਰੇ। ਕਮਿਸ਼ਨਰ ਨੇ ਰਾਤ ਕਰੀਬ 12 ਵਜੇ ਹਲਕਾ ਉਤਰੀ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਸਫਾਈ ਵਿਵਸਥਾ ਦੀ ਬਾਰੀਕੀ ਨਾਲ ਜਾਂਚ ਕੀਤੀ।

ਅਜੀਤ ਡੈਸਕ 13-09-2026
ਜਲੰਧਰ, 12 ਸਤੰਬਰ (ਸ਼ਿਵ)- ਸ਼ਹਿਰ ਦੀ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਅਤੇ ਰਾਤ ਸਮੇਂ ਚੱਲ ਰਹੇ ਸਫਾਈ ਅਭਿਆਨ ਦੀ ਅਸਲ ਸਥਿਤੀ ਜਾਣਨ ਲਈ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਬੀਤੀ ਦੇਰ ਰਾਤ ਖੁਦ ਮੈਦਾਨ ’ਚ ਉਤਰੇ। ਕਮਿਸ਼ਨਰ ਨੇ ਰਾਤ ਕਰੀਬ 12 ਵਜੇ ਹਲਕਾ ਉਤਰੀ ਦੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰਦਿਆਂ ਸਫਾਈ ਵਿਵਸਥਾ ਦੀ ਬਾਰੀਕੀ ਨਾਲ ਜਾਂਚ ਕੀਤੀ। ਇਸ ਦੌਰਾਨ ਕਮਿਸ਼ਨਰ ਸੁਰਿੰਦਰ ਸਿੰਘ ਨੇ ਸੋਡਲ ਚੌਕ, ਦੁਆਬਾ ਚੌਕ, ਵਿਕਾਸਪੁਰੀ ਅਤੇ ਵਰਕਸ਼ਾਪ ਚੌਕ ਸਮੇਤ ਕਈ ਪ੍ਰਮੁੱਖ ਸੜਕਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਸੈਂਟਰ ਡਿਵਾਈਡਰਾਂ, ਪੁਲਾਂ ਅਤੇ ਫੁੱਟਪਾਥਾਂ ’ਤੇ ਹੋ ਰਹੀ ਸਫਾਈ ਦੀ ਜਾਂਚ ਕੀਤੀ ਅਤੇ ਰਾਤ ਸਮੇਂ ਚੱਲ ਰਹੇ ਸਫਾਈ ਅਭਿਆਨ ਦੀ ਮੌਕੇ ’ਤੇ ਚੈਕਿੰਗ ਕੀਤੀ। ਕਮਿਸ਼ਨਰ ਦੇ ਇਸ ਦੌਰੇ ਦੌਰਾਨ ਨਗਰ ਨਿਗਮ ਦੀਆਂ ਵੱਖ-ਵੱਖ ਟੀਮਾਂ ਵੀ ਉਨ੍ਹਾਂ ਦੇ ਨਾਲ ਮੌਜੂਦ ਰਹੀਆਂ। ਇਸ ਮੌਕੇ ਹੈਲਥ ਅਫਸਰ ਸ੍ਰੀ ਕ੍ਰਿਸ਼ਨਾ, ਐਸ.ਡੀ.ਓ. ਧੀਰਜ ਸਹੋਤਾ ਅਤੇ ਸਫਾਈ ਵਿਵਸਥਾ ਦੀ ਨਿਗਰਾਨੀ ਕਰਨ ਵਾਲੀ ਨਗਰ ਨਿਗਮ ਦੀ ਟੀਮ ਹਾਜ਼ਰ ਸੀ। ਕਮਿਸ਼ਨਰ ਨੇ ਅਧਿਕਾਰੀਆਂ ਅਤੇ ਸਫਾਈ ਟੀਮਾਂ ਨੂੰ ਸਫਾਈ ਪ੍ਰਬੰਧਾਂ ਨੂੰ ਲੈ ਕੇ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਦੇ ਨਾਲ ਹੀ ਦੋਆਬਾ ਚੌਕ ਤੋਂ ਲੈ ਕੇ ਪਠਾਨਕੋਟ ਚੌਕ ਤੱਕ ਸੜਕ ਦੇ ਵਿਚਕਾਰਲੇ ਡਿਵਾਈਡਰਾਂ ਵਿੱਚ ਲੱਗੇ ਦਰੱਖਤਾਂ ਦੀ ਛਾਂਗਾਈ ਦਾ ਕੰਮ ਵੀ ਕਰਵਾਇਆ ਗਿਆ। ਇਸ ਕੰਮ ਦੌਰਾਨ ਬੀ.ਐਂਡ.ਆਰ. ਵਿਭਾਗ ਦੇ ਜੇ.ਈ. ਕਾਰਤਿਕ ਸਮੇਤ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਕੇ ’ਤੇ ਮੌਜੂਦ ਰਹੇ। ਜ਼ਿਕਰਯੋਗ ਹੈ ਕਿ 25 ਸਤੰਬਰ ਨੂੰ ਬਾਬਾ ਸੋਡਲ ਦਾ ਮੇਲਾ ਮਨਾਇਆ ਜਾਣਾ ਹੈ, ਮੇਲੇ ’ਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ। ਇਸ ਨੂੰ ਦੇਖਦਿਆਂ ਨਗਰ ਨਿਗਮ ਵਲੋਂ ਬਾਬਾ ਸੋਡਲ ਮੰਦਰ ਨੂੰ ਜਾਣ ਵਾਲੀਆਂ ਸੜਕਾਂ ਦੀ ਸਫਾਈ, ਮੁਰੰਮਤ ਅਤੇ ਹੋਰ ਬੁਨਿਆਦੀ ਕੰਮਾਂ ਨੂੰ ਵੀ ਤੇਜ਼ੀ ਨਾਲ ਕਰਵਾਇਆ ਜਾ ਰਿਹਾ ਹੈ।
ਪਿਛਲੀ ਖ਼ਬਰ ਸੂਬੇ ’ਚ ਪੈਦਾ ਹੋਇਆ ਬਿਜਲੀ ਸੰਕਟ ਪੰਜਾਬ ਸਰਕਾਰ ਦੀ ਬਦਇੰਤਜ਼ਾਮੀ ਦਾ ਸਿੱਟਾ-ਰਾਣਾ ਗੁਰਜੀਤ ਸਿੰਘ ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਦੀ ਖਿਚਾਈ ਤੋਂ ਬਾਅਦ ਕੰਪਨੀ ਬਾਗ ਦੀ ਸਫਾਈ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।