13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਜੋਸਨ ਹਸਪਤਾਲ ਲੋਹੀਆਂ ਵਿਚ 'ਦਸ ਰੋਜ਼ਾ' ਜਰਨਲ ਮੈਡੀਕਲ ਜਾਂਚ ਅਤੇ ਆਪ੍ਰੇਸ਼ਨ ਕੈਂਪ ਅੱਜ ਤੋਂ 30 ਨਵੰਬਰ ਤੱਕ

ਅਜੀਤ ਡੈਸਕ 21-11-2025
ਲੋਹੀਆਂ ਖਾਸ, 20 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਅਤੇ ਆਸ ਪਾਸ ਦੇ ਇਲਾਕੇ ਲਈ ਮੈਡੀਕਲ ਸਮੇਤ ਹੋਰ ਜਨਰਲ ਲੋੜਾਂ ਸੰਬੰਧੀ ਲਗਾਤਾਰ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ 'ਗੁਰੂ ਨਾਨਕ ਮੋਦੀਖਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ' ਅਤੇ 'ਨਦਰਿ ਕਰਮਿ ਸੇਵਾ ਦਲ ਲੋਹੀਆਂ ਖ਼ਾਸ' ਵਲੋਂ ਮਨੁੱਖਤਾ ਦੀਆਂ ਸੇਵਾਵਾਂ ਦੇ ਸੱਤ ਵਰ੍ਹੇ ਮੁਕੰਮਲ ਹੋਣ ਦੀ ਖੁਸ਼ੀ ਵਿੱਚ ਗੁ: ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ ਅਤੇ ਸੋਚ ਸੈਂਟਰ ਸਿਆਟਲ ਅਮਰੀਕਾ ਸਹਿਯੋਗ ਨਾਲ਼ 21 ਨਵੰਬਰ ਤੋਂ 30 ਨਵੰਬਰ ਤੱਕ ਪਿੱਤੇ ਦੀ ਪਥਰੀ, ਗਦੂਦਾਂ, ਹਰਨੀਆਂ, ਅਪੈਂਡਿਕਸ, ਬੱਚੇਦਾਨੀ ਅਤੇ ਛਾਤੀ ਦੀਆਂ ਰਸÏਲ਼ੀਆਂ ਦਾ ਮੁਫ਼ਤ ਜਾਂਚ ਅਤੇ ਮੁਫ਼ਤ ਆਪ੍ਰੇਸ਼ਨ ਕੈਂਪ ਸ਼ਹਿਰ ਦੇ ਪ੍ਰਸਿੱਧ 'ਜੋਸਨ ਹਸਪਤਾਲ਼ ਮਲਸੀਆਂ ਰੋਡ, ਲੋਹੀਆਂ' ਵਿਖੇ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਾ: ਥਾਣੇਦਾਰ ਸੁਖਵਿੰਦਰਜੀਤ ਸਿੰਘ ਚੰਦੀ, ਡਾ: ਗੁਰਿੰਦਰ ਸਿੰਘ ਜੋਸਨ, ਡਾ: ਵਿਸ਼ਾਲਦੀਪ ਸਿੰਘ ਜੋਸਨ, ਸਤਿੰਦਰ ਸਿੰਘ ਖ਼ਾਲਸਾ, ਮਾ: ਪਰਮਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਸੈਂਹਬੀ ਨੇ ਦੱਸਿਆ ਕਿ ਇਨ੍ਹਾਂ ਨੇਕ ਕਾਰਜਾਂ ਲਈ 'ਗੁਰੂ ਨਾਨਕ ਮੋਦੀਖਾਨਾ ਪਰਿਵਾਰ' ਦੇ ਮੈਂਬਰ ਬਲਵਿੰਦਰ ਸਿੰਘ ਚੰਦੀ ਵਲੋਂ ਅਮਰੀਕਾ ਤੋਂ 5,50,000 ਰੁਪਏ ਦੀ ਸੇਵਾ ਭੇਜੀ ਗਈ ਹੈ ਜਿਸ ਨਾਲ ਉਪਰੋਕਤ ਦਸ ਰੋਜ਼ਾ ਕੈਂਪ ਚਲਾਇਆ ਜਾਵੇਗਾ |
ਪਿਛਲੀ ਖ਼ਬਰ ਪਰਲਜ਼ ਪੀੜਤਾਂ ਦਾ ਸੰਘਰਸ਼ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਸੜਕਾਂ 'ਤੇ 26 ਨੂੰ -ਸੂਬਾ ਆਗੂ ਥਾਂਦੀ, ਜੰਮੂ ਅਗਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਕਿਡਜ਼ ਕਾਰਨੀਵਲ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।