14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਕਿਡਜ਼ ਕਾਰਨੀਵਲ ਕਰਵਾਇਆ

ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਕਿਡਜ਼ ਕਾਰਨੀਵਲ ਮੌਕੇ ਵਿਦਿਆਰਥੀਆਂ ਨਾਲ ਸਕੂਲ ਪਿ੍ੰਸੀਪਲ ਸ਼ਾਲੂ ਗੁਪਤਾ ਤੇ ਸਟਾਫ | ਤਸਵੀਰ : ਗੁਰਵਿੰਦਰ ਸਿੰਘ <br/> 21-11-2025
ਨਕੋਦਰ, 20 ਨਵੰਬਰ (ਗੁਰਵਿੰਦਰ ਸਿੰਘ)-ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ 'ਚ ਕਲਾਸਾਂ (ਨਰਸਰੀ-5) ਲਈ ਇੱਕ ਦਿਨ 'ਕਿਡਜ਼ ਕਾਰਨੀਵਲ' ਕਰਵਾਇਆ ਗਿਆ | ਕਾਰਨੀਵਲ ਦੀ ਸ਼ੁਰੂਆਤ ਕਾਰਨੀਵਲ ਦੇ ਪ੍ਰਵੇਸ਼ ਦੁਆਰ Ýਤੇ ਵਿਦਿਆਰਥੀਆਂ ਦੇ ਮਜ਼ੇਦਾਰ ਮਸਤੀ ਭਰੇ ਪ੍ਰਵੇਸ਼ ਨਾਲ ਹੋਈ | ਵੱਖ-ਵੱਖ ਗੇਮ ਸਟਾਲ ਅਤੇ ਗਤੀਵਿਧੀਆਂ ਨੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ | ਬੱਚਿਆਂ ਲਈ ਵੱਖ-ਵੱਖ ਹੁਨਰ, ਮਜ਼ੇਦਾਰ ਅਤੇ ਮੌਕਾ-ਆਧਾਰਤ ਖੇਡਾਂ ਸਨ | ਵਿਦਿਆਰਥੀਆਂ ਨੇ ਵੱਖ-ਵੱਖ ਸਵਾਰੀਆਂ, ਝੂਲਿਆਂ ਅਤੇ ਮਜ਼ੇਦਾਰ ਖੇਡਾਂ ਦਾ ਆਨੰਦ ਮਾਣਿਆ | ਵਿਸ਼ੇਸ਼ ਆਕਰਸ਼ਣ 'ਫੋਟੋ ਪੁਆਇੰਟ' ਸੀ ਜਿੱਥੇ ਵਿਦਿਆਰਥੀਆਂ ਦੀਆਂ ਆਪਣੇ ਦੋਸਤਾਂ ਅਤੇ ਅਧਿਆਪਕਾਂ ਨਾਲ ਫੋਟੋਆਂ ਕਲਿੱਕ ਕੀਤੀਆਂ | ਸਕੂਲ ਦੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਦੋਸਾਂਝ ਅਤੇ ਪਿ੍ੰਸੀਪਲ ਮੈਡਮ ਸ਼ਾਲੂ ਗੁਪਤਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹਨ |

ਪਿਛਲੀ ਖ਼ਬਰ ਜੋਸਨ ਹਸਪਤਾਲ ਲੋਹੀਆਂ ਵਿਚ 'ਦਸ ਰੋਜ਼ਾ' ਜਰਨਲ ਮੈਡੀਕਲ ਜਾਂਚ ਅਤੇ ਆਪ੍ਰੇਸ਼ਨ ਕੈਂਪ ਅੱਜ ਤੋਂ 30 ਨਵੰਬਰ ਤੱਕ ਅਗਲੀ ਖ਼ਬਰ ਰਾਜਨੀਤਿਕ ਦਬਾਅ ਹੇਠ ਬੀ. ਐੱਸ. ਪੀ. ਆਗੂਆਂ ਅਤੇ ਵਰਕਰਾਂ 'ਤੇ ਦਿਹਾਤੀ ਪੁਲਿਸ ਨੇ ਕੀਤਾ ਨਾਜਾਇਜ਼ ਮੁਕੱਦਮਾ-ਐਡਵੋਕੇਟ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।