ਕਨੈਕਟੀਕਟ ਦੇ ਨੌਰਵਿਚ ਨਗਰ ਦੇ ਬਣੇ ਪਹਿਲੇ ਸਾਬਤ ਸੂਰਤ ਸਿੱਖ ਮੇਅਰ ਅਮਰੀਕਾ ਦੀ ਧਰਤੀ 'ਤੇ ਸਵਰਨਜੀਤ ਸਿੰਘ ਨੇ ਰਚਿਆ ਇਤਿਹਾਸ
ਅਮਰੀਕਾ 'ਚ ਸਵਰਨਜੀਤ ਸਿੰਘ ਖ਼ਾਲਸਾ ਦੇ ਮੇਅਰ ਬਣਨ 'ਤੇ ਉਨ੍ਹਾਂ ਦੇ ਪਿਤਾ ਪਰਮਿੰਦਰਪਾਲ ਸਿੰਘ ਖ਼ਾਲਸਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ | ਤਸਵੀਰ : ਜੀ. ਪੀ. ਸਿੰਘ
<br/>
07-11-2025
ਸਵਰਨਜੀਤ ਸਿੰਘ ਦੇ ਪਿਤਾ ਜਥੇਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਜੋ ਰਾਜਨੀਤਿਕ ਅਤੇ ਸਮਾਜਿਕ ਖਤਰਾਂ 'ਚ ਹਮੇਸ਼ਾ ਸਰਗਰਮ ਰਹਿੰਦੇ ਹਨ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦÏਰਾਨ ਪਰਿਵਾਰ ਉੱਜੜ ਕੇ ਜਲੰਧਰ ਆ ਕੇ ਵਸ ਗਿਆ ਸੀ¢ ਜਥੇਦਾਰ ਖਾਲਸਾ ਨੇ ਦੱਸਿਆ ਕਿ ਇੱਥੇ ਉਨ੍ਹਾਂ ਸਖਤ ਮਿਹਨਤ ਨਾਲ ਆਪਣੇ ਕਾਰੋਬਾਰ ਨੂੰ ਮੁੜ ਸਥਾਪਿਤ ਕੀਤਾ | ਜਥੇਦਾਰ ਖਾਲਸਾ ਨੇ ਦੱਸਿਆ ਕਿ ਇੱਥੇ ਪੜ੍ਹਾਈ ਕਰਨ ਉਪਰੰਤ 2007 ਵਿੱਚ ਸਵਰਨਜੀਤ ਸਿੰਘ ਉੱਚ ਵਿਦਿਆ ਪ੍ਰਪਾਤ ਕਰਨ ਲਈ ਅਮਰੀਕਾ ਗਏ ਤੇ ਕੰਪਿਊਟਰ ਸਾਇੰਸ 'ਚ ਮਾਸਟਰਜ਼ ਕੀਤੀ, ਫਿਰ ਕੰਸਟ੍ਰਕਸ਼ਨ ਦਾ ਕਾਰੋਬਾਰ ਸ਼ੁਰੂ ਕੀਤਾ¢ ਗੈਸ ਸਟੇਸ਼ਨ ਚਲਾਇਆ, ਰੀਅਲ ਅਸਟੇਟ 'ਚ ਨਾਂਅ ਕਮਾਇਆ¢ ਇਸ ਦੇ ਨਾਲ ਉਹ ਰਾਜਨੀਤੀ, ਸਮਾਜਿਕ ਕਾਰਜ, ਧਾਰਮਿਕ ਤੇ ਮਨੁੱਖੀ ਅਧਿਕਾਰ ਮੁਹਿੰਮਾਂ ਵਿੱਚ ਸਰਗਰਮ ਰਹੇ¢ 2021 ਵਿੱਚ ਨÏਰਵਿਚ ਸਿਟੀ ਕÏਾਸਲ 'ਚ ਚੁਣੇ ਗਏ¢ ਉਨ੍ਹਾਂ ਏਸ਼ੀਅਨ, ਕਾਲੇ, ਪ੍ਰਵਾਸੀ ਭਾਰਤੀ, ਖ਼ਾਸਕਰ ਸਿੱਖਾਂ ਦੇ ਹੱਕਾਂ ਲਈ ਨਸਲਵਾਦ ਵਿਰੁੱਧ ਆਵਾਜ਼ ਬੁਲੰਦ ਕੀਤੀ¢ ਮਨੁੱਖੀ ਅਧਿਕਾਰਾਂ ਦੀਆਂ ਸਰਗਰਮੀਆਂ ਕਾਰਣ ਉਨਾਂ ਨੂੰ ਐਫ. ਬੀ. ਆਈ. ਨੇ ਸਨਮਾਨਿਤ ਕੀਤਾ¢