22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਲਾਇਲਪੁਰ ਖ਼ਾਲਸਾ ਕਾਲਜ ਟੈਕਨੀਕਲ ਕੈਂਪਸ ਵਿਖੇ ਪਕਵਾਨ ਮੁਕਾਬਲਾ ਕਰਵਾਇਆ

ਅਜੀਤ ਡੈਸਕ 07-11-2025
ਜਲੰਧਰ, 6 ਨਵੰਬਰ (ਜਸਪਾਲ ਸਿੰਘ)-ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ (ਐਲਕੇਸੀਟੀਸੀ) ਦੇ ਹੋਟਲ ਮੈਨੇਜਮੈਂਟ ਸਕੂਲ ਵਲੋਂ ਰੁਚਿਕਰ ਡਿਜ਼ਰਟ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਬੀਐਚਐਮਸੀਟੀ ਦੇ ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ | ਇਸ ਮੌਕੇ ਪ੍ਰਤੀਯੋਗੀਆਂ ਨੇ ਪਰੰਪਰਾਗਤ ਭਾਰਤੀ ਮਠਿਆਈਆਂ ਤੋਂ ਲੈ ਕੇ ਅੰਤਰਰਾਸ਼ਟਰੀ ਵਿਲੱਖਣਤਾਵਾਂ ਭਰਪੂਰ ਸੁਆਦਿਸ਼ ਡਿਜ਼ਰਟ ਤਿਆਰ ਕੀਤੇ | ਮੁਕਾਬਲੇ ਦਾ ਮਕਸਦ ਅੱਜ ਦੇ ਗਤੀਸ਼ੀਲ ਹੋਟਲ ਉਦਯੋਗ ਲਈ ਜ਼ਰੂਰੀ ਨਵੀਂ ਡਿਜ਼ਾਈਨਿੰਗ, ਸੁਆਦ ਸੰਤੁਲਨ ਅਤੇ ਪ੍ਰਸਤੁਤੀ ਹੁਨਰਾਂ ਨੂੰ ਬਦਲਣਾ ਸੀ | ਜੱਜ ਬੈਠਕ ਵਿੱਚ ਪ੍ਰਸਿੱਧ ਸ਼ੈਫ ਸਨ ਅਤੇ ਫੈਕਲਟੀ ਮੈਂਬਰ ਸ਼ਾਮਿਲ ਸਨ | ਜਿਨ੍ਹਾਂ 'ਚ ਪ੍ਰਮੁੱਖ ਤੌਰ 'ਤੇ ਮਿਸ. ਪ੍ਰੀਤੀ ਹੋਟਲ ਮਾਇਆ, ਮਿਸਟਰ ਰੋਹਿਤ ਸ਼ੰਮੀ ਹੈਡ ਐਚਆਰ ਅਤੇ ਟਰੇਨਿੰਗ, ਮਿਸਟਰ ਗੁਰਮਖ ਸਿੰਘ ਹੋਟਲ ਰੈਡੀਸਨ ਸ਼ਾਮਿਲ ਸਨ | ਇਸ ਮੌਕੇ ਪਹਿਲਾ ਇਨਾਮ ਕੇ. ਐਮ. ਵੀ. ਦੇ ਵਿਦਿਆਰਥੀਆਂ ਨੇ ਜਿੱਤਿਆ, ਦੂਜਾ ਇਨਾਮ ਐਲ. ਕੇ. ਸੀ. ਟੀ. ਸੀ. ਦੇ ਵਿਦਿਆਰਥੀਆਂ ਅਤੇ ਤੀਜਾ ਇਨਾਮ ਕੇ. ਐਮ. ਵੀ. ਦੇ ਵਿਦਿਆਰਥੀਆਂ ਨੇ ਹਾਸਿਲ ਕੀਤਾ | ਇਸ ਮੌਕੇ ਡਾ. ਆਰ.ਐਸ.ਦਿਓਲ ਨਿਰਦੇਸ਼ਕ ਐਲ. ਕੇ. ਸੀ. ਟੀ. ਸੀ. ਨੇ ਵਿਦਿਆਰਥੀਆਂ ਤੇ ਅਰਸ਼ਦੀਪ ਸਿੰਘ ਵਿਭਾਗ ਮੁਖੀ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ | ਇਨਾਮ ਜਿੱਤਣ ਵਾਲਿਆਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਸਮਾਰੋਹ ਦੀ ਸਮਾਪਤੀ ਪ੍ਰਬੰਧਨ ਦੇ ਧੰਨਵਾਦ ਨਾਲ ਹੋਈ |
ਪਿਛਲੀ ਖ਼ਬਰ ਕਨੈਕਟੀਕਟ ਦੇ ਨੌਰਵਿਚ ਨਗਰ ਦੇ ਬਣੇ ਪਹਿਲੇ ਸਾਬਤ ਸੂਰਤ ਸਿੱਖ ਮੇਅਰ ਅਮਰੀਕਾ ਦੀ ਧਰਤੀ 'ਤੇ ਸਵਰਨਜੀਤ ਸਿੰਘ ਨੇ ਰਚਿਆ... ਅਗਲੀ ਖ਼ਬਰ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਕਰਾਟੇ ਮੁਕਾਬਲੇ ਜਲੰਧਰ ਵਿਖੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।