22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਐਸ. ਡੀ. ਕਾਲਜ ਵਿਖੇ 'ਗੁਰੂ ਨਾਨਕ ਬਾਣੀ-ਸਰਬ ਸਾਂਝੀਵਾਲਤਾ' ਵਿਸ਼ੇ 'ਤੇ ਲੈਕਚਰ

ਅਜੀਤ ਡੈਸਕ 07-11-2025
ਜਲੰਧਰ, 6 ਨਵੰਬਰ (ਜਸਪਾਲ ਸਿੰਘ)-ਪੀ. ਸੀ. ਐਮ. ਐਸ. ਡੀ. ਕਾਲਜ ਫ਼ਾਰ ਵੂਮੈਨ ਦੇ ਗੁਰੂ ਨਾਨਕ ਸਟੱਡੀ ਸੈਂਟਰ ਵਲੋਂ ਪੰਜਾਬੀ ਵਿਭਾਗ ਤੇ ਹਿਸਟਰੀ ਵਿਭਾਗ ਦੇ ਸਹਿਯੋਗ ਨਾਲ ਗੁੁਰੂ ਨਾਨਕ ਦੇਵ ਜੀ ਦਾ 557ਵਾਂ ਪ੍ਰਕਾਸ਼ ਪੁੁੁਰਬ ਮਨਾਉਂਦਿਆਂ 'ਗੁੁਰੂ ਨਾਨਕ ਬਾਣੀ-ਸਰਬ ਸਾਂਝੀਵਾਲਤਾ' ਵਿਸ਼ੇ 'ਤੇ ਇਕ ਵਿਸ਼ੇਸ ਗੈਸਟ ਲੈਕਚਰ ਕਰਵਾਇਆ | ਇਸ ਮੌਕੇ ਡਾ. ਮਲਕੀਅਤ ਸਿੰਘ (ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਟਿ੍ਨਿਟੀ ਕਾਲਜ, ਜਲੰਧਰ) ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ | ਡਾ. ਮਲਕੀਅਤ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਰਬ ਸਾਂਝੀਵਾਲਤਾ ਦੇ ਸੰਦਰਭ ਵਿਚ ਵਿਚਾਰਨ ਦੀ ਲੋੜ ਹੈ | ਉਨ੍ਹਾਂ ਜਾਤ-ਪਾਤ, ਊਚ-ਨੀਚ ਦੀ ਸੋਚ ਤੇ ਹਊਮੇਂ 'ਚੋਂ ਬਾਹਰ ਨਿਕਲ ਕੇ ਮਾਨਵਤਾ ਭਰਪੂਰ ਜੀਵਨ ਰਾਹ 'ਤੇ ਚੱਲਣ ਲਈ ਪ੍ਰੇਰਿਆ | ਉਨ੍ਹਾਂ ਕਿਹਾ ਕਿ ਅੱਜ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠ ਧਾਰਮਿਕ ਮਰਿਆਦਾਵਾਂ ਟੁੱਟ ਰਹੀਆਂ ਹਨ, ਜੋ ਅਨੈਤਿਕਤਾ ਨੂੰ ਜਨਮ ਦਿੰਦੀਆ ਹਨ ਇਸ ਕਰਕੇ ਸਾਨੂੰ ਸਾਰਿਆਂ ਨੂੰ ਪਾਠ-ਪੂਜਾ ਕਰਦਿਆਂ ਜਾਂ ਧਾਰਮਿਕ ਗ੍ਰੰਥਾਂ ਦੇ ਅਧਿਐਨ ਅਧਿਆਪਨ ਸਮੇਂ ਮਰਿਆਦਾਬੱਧ ਰਹਿਣਾ ਚਾਹੀਦਾ ਹੈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਸ੍ਰੀ ਨਰੇਸ਼ ਕੁਮਾਰ ਬੁਧੀਆ, ਵਿਨੋਦ ਦਾਦਾ ਸੀਨੀਅਰ ਉਪ ਪ੍ਰਧਾਨ ਤੇ ਪ੍ਰਬੰਧਕ ਕਮੇਟੀ ਦੇ ਹੋਰ ਮੈਂਬਰ ਅਤੇ ਪਿ੍ੰਸੀਪਲ ਪ੍ਰੋ. (ਡਾ.) ਪੂਜਾ ਪਰਾਸ਼ਰ ਨੇ ਗੁੁਰਪੁਰਬ ਦੀ ਵਧਾਈ ਦਿੱਤੀ |
ਪਿਛਲੀ ਖ਼ਬਰ ਦ ਗੁਰੁਕੁਲ ਸਕੂਲ 'ਚ ਮਨਾਇਆ ਪ੍ਰਕਾਸ਼ ਪੁਰਬ ਅਗਲੀ ਖ਼ਬਰ ਲੁਧਿਆਣਾ ਬੱਸ ਅੱਡੇ ਸੰਬੰਧੀ ਪ੍ਰਚਾਰ ਤੱਥਾਂ ਰਹਿਤ ਤੇ ਗੁਮਰਾਹਕੁੰਨ-ਭੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।