21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸੜਕ ਹਾਦਸੇ 'ਚ ਸਕੂਟਰ ਸਵਾਰ ਨੌਜਵਾਨ ਦੀ ਮੌਤ

ਅਜੀਤ ਡੈਸਕ 07-11-2025
ਫਿਲੌਰ, 6 ਨਵੰਬਰ (ਸਤਿੰਦਰ ਸ਼ਰਮਾ)-ਤਲਵਣ ਰੋਡ 'ਤੇ ਪਿੰਡ ਮਾਓ ਸਾਹਿਬ ਨੇੜੇ ਵਾਪਸ ਆਪਣੇ ਪਿੰਡ ਨੰਗਲ (ਫਿਲੌਰ) ਨੂੰ ਵਾਪਸ ਆ ਰਹੇ ਸਕੂਟਰ ਸਵਾਰ ਨੌਜਵਾਨ ਦੀ ਛੋਟੇ ਹਾਥੀ 'ਚ ਲੱਦੇ ਲੋਹੇ ਦੇ ਪਾਈਪ ਡਿੱਗਣ ਕਾਰਨ ਪਿੱਛੇ ਆ ਰਹੇ ਸਕੂਟਰ 'ਤੇ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ ਉਸ ਦਾ ਦੂਸਰਾ ਸਾਥੀ ਗੰਭੀਰ ਜ਼ਖਮੀ ਹੋ ਗਿਆ | ਪਿੰਡ ਨੰਗਲ ਦੇ ਵਸਨੀਕ ਰਾਜ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਨੌਜਵਾਨ ਭਤੀਜਾ ਯੁਵਮ ਕੁਮਾਰ ਪੁੱਤਰ ਨਰਿੰਦਰ ਕੁਮਾਰ ਆਪਣੇ ਸਾਥੀ ਸੌਰਵ ਨਾਲ ਸਕੂਟਰ 'ਤੇ ਬਿਲਗੇ ਤੋਂ ਵਾਪਸ ਆਪਣੇ ਘਰ ਪਿੰਡ ਨੰਗਲ (ਫਿਲੌਰ) ਨੂੰ ਪਰਤ ਰਹੇ ਸਨ, ਅੱਗੇ ਜਾ ਰਹੇ ਇਕ ਛੋਟੇ ਹਾਥੀ 'ਚ ਲੱਦੇ ਲੋੋਹੇ ਦੇ ਪਾਇਪ, ਜੋ ਕਿ ਰੱਸੀਆਂ ਨਾਲ ਬੱਝੇ ਹੋਏ ਸਨ, ਅਚਾਨਕ ਰੱਸੀਆਂ ਖੁੱਲ੍ਹ ਜਾਣ ਕਾਰਨ ਪਿੱਛੇ ਸੜਕ 'ਤੇ ਡਿੱਗ ਗਏ ਅਤੇ ਪਿਛੇ ਸਕੂਟਰ 'ਤੇ ਆ ਰਿਹਾ ਉਨ੍ਹਾਂ ਦਾ ਭਤੀਜਾ ਯੁਵਮ ਅਤੇ ਉਸ ਦਾ ਸਾਥੀ ਸੌਰਵ ਉਨ੍ਹਾਂ ਲੋਹੇ ਦੀਆਂ ਪਾਇਪਾਂ ਦੀ ਲਪੇਟ 'ਚ ਆ ਕੇ ਹਾਦਸਾ ਗ੍ਰਸਤ ਹੋ ਗਏ, ਜਿਸ ਕਰਕੇ ਯੁਵਮ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸੌਰਵ ਕੁਮਾਰ ਗੰਭੀਰ ਜ਼ਖਮੀ ਹੋ ਗਿਆ | ਰਾਹਗੀਰਾਂ ਨੇ ਜ਼ਖਮੀ ਸੌਰਵ ਨੂੰ ਚੱੁਕ ਕੇ ਲੁਧਿਆਣੇ ਇਕ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ ਅਤੇ ਯੁਵਮ ਦੀ ਮਿ੍ਤਕ ਦੇਹ ਨੂੰ ਪੋਸਟਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ | ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਿ੍ਤਕ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿਤਾ ਦੇ ਵਿਦੇਸ਼ ਤੋਂ ਆਉਣ 'ਤੇ ਕੀਤਾ ਜਾਵੇਗਾ |
ਪਿਛਲੀ ਖ਼ਬਰ ਵੱਡੇ ਬਰਾਂਡ ਦੇ ਨਕਲੀ ਬੂਟ ਬਣਾਉਣ ਵਾਲੀ ਫੈਕਟਰੀ 'ਤੇ ਪੁਲਿਸ ਵਲੋਂ ਛਾਪਾ ਅਗਲੀ ਖ਼ਬਰ ਡਰਾਈਵਰ ਜਗਜੀਤ ਸਿੰਘ ਦੀ ਲਾਸ਼ ਨੂੰ ਪੰਜਾਬ ਰੋਡਵੇਜ਼ ਦੇ ਡਿਪੂ ਦੇ ਬਾਹਰ ਰੱਖ ਕੇ ਕੀਤਾ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।