29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ਼ਰਾਬ ਦੀ ਪੇਟੀ ਵੇਚਣ 'ਤੇ ਰੇਲਵੇ ਸਟੇਸ਼ਨ ਗਰੁੱਪ ਦੇ ਠੇਕੇ ਬੰਦ ਕਰਵਾਏ

ਅਜੀਤ ਡੈਸਕ 18-07-2025
ਜਲੰਧਰ, 17 ਜੁਲਾਈ (ਸ਼ਿਵ)- ਆਬਕਾਰੀ ਵਿਭਾਗ ਨੇ ਰੇਲਵੇ ਸਟੇਸ਼ਨ ਸ਼ਰਾਬ ਦੇ ਗਰੁੱਪ ਦੇ ਇਕ ਠੇਕੇ ਤੋਂ ਇਕ ਸ਼ਰਾਬ ਪੇਟੀ ਵੇਚਣ ਕਰਕੇ ਉਕਤ ਗਰੁੱਪ ਇਕ ਦਿਨ ਲਈ ਬੰਦ ਕਰਨ ਦੇ ਆਦੇਸ਼ ਦਿੱਤੇ ਹਨ ਜਿਸ ਕਰ ਕੇ 17 ਜੁਲਾਈ ਨੂੰ ਉਕਤ ਗਰੁੱਪ ਗੁਰਫ਼ਤਿਹ ਇੰਟਰਪ੍ਰਾਈਜ਼ਿਜ ਨਾਲ ਸਬੰਧਿਤ 18 ਠੇਕੇ ਬੰਦ ਕਰਵਾਏ ਗਏ ਸਨ | ਆਬਕਾਰੀ ਵਿਭਾਗ ਦੇ ਡੀ. ਈ. ਟੀ. ਸੀ. ਸੁਰਿੰਦਰ ਗਰਗ ਵਲੋਂ ਉਕਤ ਗਰੁੱਪ ਦੇ ਇਕ ਠੇਕੇ ਵਲੋਂ ਸ਼ਰਾਬ ਦੀ ਇਕ ਪੇਟੀ ਵੇਚਣ 'ਤੇ ਚਲਾਨ ਕੀਤੇ ਗਏ ਸੀ ਤਾਂ ਬਾਅਦ ਵਿਚ ਸ਼ਰਾਬ ਗਰੁੱਪ ਵਲੋਂ ਪੰਜਾਬ ਆਬਕਾਰੀ ਕਮਿਸ਼ਨਰ ਜਤਿੰਦਰ ਜੋਰਵਾਲ ਕੋਲ ਅਪੀਲ ਪਾਈ ਗਈ ਸੀ ਪਰ ਉਨ੍ਹਾਂ ਵਲੋਂ ਗਰੁੱਪ ਨੂੰ 5 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ | ਵਿਭਾਗ ਨੇ ਇਸ ਕਰਕੇ ਕਾਰਵਾਈ ਕੀਤੀ ਸੀ ਕਿ ਇਸ ਤਰ੍ਹਾਂ ਨਾਲ ਇਕ ਪੇਟੀ ਵੇਚਣ 'ਤੇ ਸ਼ਰਾਬ ਕਾਰੋਬਾਰ ਦੇ ਮਾਲੀਏ ਨੂੰ ਨੁਕਸਾਨ ਪੁੱਜਦਾ ਹੈ ਜਿਸ ਕਰ ਕੇ ਆਬਕਾਰੀ ਵਿਭਾਗ ਵਲੋਂ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਹੈ |
ਪਿਛਲੀ ਖ਼ਬਰ ਪੰਜਾਬ ਦੇ ਸਮੂਹ ਮੁਲਾਜ਼ਮਾਂ ਨੇ ਪੰਜਾਬ ਪੇਅ ਸਕੇਲ ਬਹਾਲੀ ਸਾਂਝਾ ਫਰੰਟ ਦੇ ਸੱਦੇ 'ਤੇ ਮਨਾਇਆ ਕਾਲਾ ਦਿਵਸ ਅਗਲੀ ਖ਼ਬਰ ਹਲਕਾ ਉੱਤਰੀ ਦੇ ਬੂਥ ਲੈਵਲ ਅਫ਼ਸਰਾਂ ਨੂੰ ਦਿੱਤੀ ਜਾ ਰਹੀ ਸਿਖਲਾਈ ਖ਼ਤਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।