23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਕਾਟਲੈਂਡ ਦੇ ਕੌਮਾਂਤਰੀ ਮਾਰਸ਼ਲ ਆਰਟ ਮੁਕਾਬਲੇ 'ਚੋਂ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ ਤਗਮੇ

ਅਜੀਤ ਡੈਸਕ 17-07-2025
ਜਲੰਧਰ, 16 ਜੁਲਾਈ (ਡਾ.ਜਤਿੰਦਰ ਸਾਬੀ)- ਯੂਨਾਈਟਡ ਕਿੰਗਡਮ ਸਕਾਟਲੈਂਡ ਵਿਖੇ ਹੋਏ ਇੰਟਰਨੈਸ਼ਨਲ ਮਾਰਸ਼ਲ ਆਰਟਸ ਮੁਕਾਬਲਿਆਂ 'ਚੋਂ ਪੰਜਾਬ ਦੇ 3 ਖਿਡਾਰੀਆਂ ਨੇ ਤਾਈਕਵਾਡੋਂ ਕੋਚ ਸਤਵਿੰਦਰ ਸਿੰਘ ਤੇ ਕਰਾਟੇ ਕੋਚ ਅਰਮਾਨ ਸਿੰਘ ਦੀ ਦੇਖ-ਰੇਖ 'ਚ ਹਿੱਸਾ ਲਿਆ | ਇਸ ਮੁਕਾਬਲੇ 'ਚ ਪੰਜਾਬ ਦੇ ਸਰਤਾਜ ਸਿੰਘ ਨੇ ਚਾਂਦੀ, ਮਨਪ੍ਰੀਤ ਸਿੰਘ ਨੇ ਚਾਂਦੀ ਤੇ ਮਾਨਇੰਦਰ ਸਿੰਘ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ | ਇਸ ਦੇ ਨਾਲ ਹੀ ਕਰਾਟੇ ਕੋਚ ਅਰਮਾਨ ਸਿੰਘ ਨੇ ਕਾਤਾ ਈਵੈਟ ਵਿੱਚ ਹਿੱਸਾ ਲੈ ਕੇ ਇਕ ਚਾਂਦੀ ਦਾ ਤਗਮਾ ਤੇ ਇਕ ਕਾਂਸੀ ਦਾ ਤਗਮਾ ਹਾਸਲ ਕੀਤਾ | ਇਸ ਮੌਕੇ ਖਿਡਾਰੀਆਂ ਨੂੰ ਟੂਰਨਾਮੈਂਟ ਪ੍ਰਬੰਧਕ ਬਿਲ ਹੇਅਰ ਵੱਲੋਂ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਜਦੋਂ ਇਹ ਟੀਮ ਸਕਾਟਲੈਂਡ ਤੋਂ ਲੰਡਨ ਪੁੱਜੀ ਤਾਂ ਗੁਰਦੁਆਰਾ ਸਿੰਘ ਸਭਾ ਸਾਊਥਾਲ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਗੁਰਸਿਮਰਨ ਸਿੰਘ, ਰੁਪਿੰਦਰ ਕੌਰ, ਭਾਈ ਹਰਕਰਤਾਰ ਸਿੰਘ, ਭਾਈ ਹਰਪ੍ਰੀਤ ਸਿੰਘ, ਸੇਵਾਦਾਰ ਰਵੀ ਸਿੰਘ ਤੇ ਮਨਜੋਤ ਸਿੰਘ ਵੱਲੋਂ ਕੋਚ ਤੇ ਖਿਡਾਰੀਆਂ ਦਾ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਮੇਟੀ ਨੇ ਕੋਚ ਸਤਵਿੰਦਰ ਸਿੰਘ ਅਰਮਾਨ ਸਿੰਘ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ ¢
ਪਿਛਲੀ ਖ਼ਬਰ ਸਾਉਣ ਦੀ ਸੰਗਰਾਂਦ ਤੇ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਹੈਰੋਇਨ ਸਮੇਤ 1 ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।