23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਾਉਣ ਦੀ ਸੰਗਰਾਂਦ ਤੇ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

ਅਜੀਤ ਡੈਸਕ 17-07-2025
ਜਲੰਧਰ, 16 ਜੁਲਾਈ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਸੋਡਲ ਛਾਉਣੀ ਨਿਹੰਗ ਸਿੰਘਾਂ ਵਿਖੇ ਸਾਉਣ ਦੀ ਸੰਗਰਾਂਦ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਬੜੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਭਾਈ ਬਲਵਿੰਦਰ ਸਿੰਘ ਜਲੰਧਰ ਵਾਲਿਆਂ ਦੇ ਰਾਗੀ ਜਥੇ ਵਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ | ਗਿਆਨੀ ਗੁਰਨਾਮ ਸਿੰਘ ਗ੍ਰੰਥੀ ਸਿੰਘ ਨੇ ਗੁਰਮਤਿ ਵਿਚਾਰਾਂ ਕਰਦੇ ਹੋਏ ਸਾਉਣ ਮਹੀਨੇ ਦੀ ਮਹੱਤਤਾ ਤੇ ਸ਼ਹੀਦ ਭਾਈ ਤਾਰੂ ਸਿੰਘ ਦੇ ਜੀਵਨ ਇਤਿਹਾਸ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ | ਉਨ੍ਹਾਂ ਸਿੱਖੀ ਸਿਦਕ ਕੇਸਾਂ ਸੁਆਸਾਂ ਸੰਗ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਦੇ ਜੀਵਨ ਤੋਂ ਸੇਧ ਲੈਂਦਿਆਂ ਸਿੱਖੀ ਸਰੂਪ 'ਚ ਪ੍ਰਪੱਕ ਰਹਿਣ ਲਈ ਪ੍ਰੇਰਿਆ ਗਿਆ | ਇਸ ਮੌਕੇ ਕੁਲਦੀਪ ਸਿੰਘ ਪਾਇਲਟ ਪ੍ਰਧਾਨ, ਮਨਿੰਦਰਪਾਲ ਸਿੰਘ ਗੁੰਬਰ ਜਨਰਲ ਸਕੱਤਰ, ਹਰਬੰਸ ਸਿੰਘ ਧੂਪੜ, ਸੁਰਿੰਦਰ ਸਿੰਘ ਬਿੱਟੂ, ਠੇਕੇਦਾਰ ਰਘਬੀਰ ਸਿੰਘ, ਭੁਪਿੰਦਰ ਸਿੰਘ ਖਰਬੰਦਾ, ਰਣਜੀਤ ਸਿੰਘ ਰਾਮਗੜ੍ਹੀਆ, ਕਸ਼ਮੀਰ ਸਿੰਘ ਸੰਧੂ, ਬੀਬੀ ਗੁਰਮੀਤ ਕੌਰ ਪਾਇਲਟ, ਬਲਬੀਰ ਕੌਰ ਧੂਪੜ, ਹਰਜਿੰਦਰ ਪਾਲ ਕੌਰ ਗੁੰਬਰ, ਜਸਵਿੰਦਰ ਕੌਰ ਪਾਇਲਟ, ਰਾਜਵੰਤ ਕੌਰ ਰੱਜੀ, ਰੂਬੀ ਭਾਟੀਆ, ਰਮਨਪ੍ਰੀਤ ਕੌਰ, ਗੁਰਮੀਤ ਕੌਰ ਗੀਤਾ, ਹਰਪ੍ਰੀਤ ਕੌਰ, ਦਲਜੀਤ ਕੌਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਢੀਂਡਸਾ ਦੇ ਵਿਰੋਧ 'ਚ ਬਸਤੀ ਮਿੱਠੂ ਵਿਖੇ ਅਕਾਲੀ ਆਗੂਆਂ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਸਕਾਟਲੈਂਡ ਦੇ ਕੌਮਾਂਤਰੀ ਮਾਰਸ਼ਲ ਆਰਟ ਮੁਕਾਬਲੇ 'ਚੋਂ ਪੰਜਾਬ ਦੇ ਖਿਡਾਰੀਆਂ ਨੇ ਜਿੱਤੇ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।