22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਦਿੱਲੀ 'ਚ ਕਾਂਵੜ ਯਾਤਰਾ ਕਾਰਨ 21 ਜੁਲਾਈ ਤੋਂ 23 ਜੁਲਾਈ ਤੱਕ ਕਈ ਰਸਤੇ ਰਹਿਣਗੇ ਬੰਦ

ਅਜੀਤ ਡੈਸਕ 22-07-2025
ਨਵੀਂ ਦਿੱਲੀ, 21 ਜੁਲਾਈ (ਮਿਸਰਦੀਪ ਭਾਟੀਆ)-ਦਿੱਲੀ ਵਿਚ ਕਾਂਵੜ ਯਾਤਰਾ ਦੇ ਕਾਰਨ 21 ਜੁਲਾਈ ਤੋਂ 23 ਜੁਲਾਈ 2025 ਤੱਕ ਕਈ ਰਸਤੇ ਬੰਦ ਰਹਿਣਗੇ | ਦਿੱਲੀ ਟ੍ਰੈਫ਼ਿਕ ਪੁਲਿਸ ਨੇ ਇਹ ਜਾਣਕਾਰੀ ਦਿੱਤੀ | ਟ੍ਰੈਫ਼ਿਕ ਪੁਲਿਸ ਦੇ ਅਨੁਸਾਰ ਕੁਝ ਖ਼ਾਸ ਖੇਤਰ ਦੀਆਂ ਸੜਕਾਂ 21 ਜੁਲਾਈ ਨੂੰ ਸਵੇਰੇ 8 ਵਜੇ ਤੋਂ ਲੈ ਕੇ 23 ਜੁਲਾਈ ਨੂੰ ਸਵੇਰੇ 8 ਵਜੇ ਤੱਕ ਬੰਦ ਰਹਿਣਗੀਆਂ | ਇਹ ਪਾਬੰਦੀਆਂ ਯਾਤਰੀਆਂ ਦੀ ਸੁਰੱਖਿਆ ਅਤੇ ਵਿਵਸਥਾ ਦੇ ਕਾਰਨ ਲਗਾਈਆਂ ਗਈਆਂ ਹਨ |
ਜਿਨ੍ਹਾਂ ਸੜਕਾਂ 'ਤੇ ਇਹ ਪਾਬੰਦੀਆਂ ਰਹਿਣਗੀਆਂ, ਉਨ੍ਹਾਂ ਵਿਚੋਂ ਜੀ.ਟੀ. ਰੋਡ ਦਾ ਅਫਸਾਰਾ ਬਾਰਡਰ ਤੋਂ ਸ਼ਾਹਦਰਾ ਤੱਕ ਦਾ ਇਲਾਕਾ, ਇਸ ਤੋਂ ਇਲਾਵਾ ਸੀਮਾਪੁਰੀ ਤੋਂ ਅਫਸਾਰਾ ਬਾਰਡਰ, ਆਨੰਦ ਵਿਹਾਰ ਤੋਂ ਅਪਸਾਰਾ ਬਾਰਡਰ, ਜੀ.ਟੀ. ਰੋਡ ਤੋਂ ਵਿਵੇਕ ਵਿਹਾਰ ਅੰਡਰਪਾਸ ਤੱਕ ਦੀਆਂ ਸੜਕਾਂ ਬੰਦ ਰਹਿਣਗੀਆਂ | ਇਸ ਤੋਂ ਇਲਾਵਾ ਸਵਾਮੀ ਦਯਾਨੰਦ ਮਾਰਗ ਤੇ ਕੇਸ਼ਵ ਚੌਕ ਵੱਲ ਜਾਣ ਵਾਲੀ ਆਵਾਜਾਈ ਅਤੇ ਪੁਸਤਾ ਰੋਡ ਤੋਂ ਸ਼ਾਸਤਰੀ ਪਾਰਕ ਵੱਲ ਜਾਣ ਵਾਲੀ ਸੜਕ ਬੰਦ ਰਹੇਗੀ |
ਦਿੱਲੀ ਟ੍ਰੈਫ਼ਿਕ ਪੁਲਿਸ ਨੇ ਵਿਕਲਪ ਵੀ ਦਿੱਤੇ ਹਨ | ਸੀਮਾਪੁਰੀ ਤੋਂ ਅਫਸਾਰਾ ਬਾਰਡਰ ਜਾਣ ਵਾਲੇ ਯਾਤਰੀ ਰੋਡ ਨੰਬਰ 56 ਦੇ ਪਾਸੇ ਬਣੇ ਅੰਡਰ ਪਾਸ ਦੀ ਵਰਤੋਂ ਕਰ ਸਕਦੇ ਹਨ | ਆਨੰਦ ਵਿਹਾਰ ਤੋਂ ਅਪਸਾਰਾ ਬਾਰਡਰ ਜਾਣ ਵਾਲੀ ਸੀਮਾਪੁਰੀ ਵਾਲੇ ਪਾਸੇ ਬਣੇ ਅੰਡਰਪਾਸ ਵਿਚੋਂ ਲੰਘਣਾ ਬਿਹਤਰ ਹੋਵੇਗਾ | ਜੀ.ਟੀ. ਰੋਡ ਤੋਂ ਵਿਵੇਕ ਵਿਹਾਰ ਜਾਣ ਵਾਲਿਆਂ ਨੂੰ ਅਫਸਾਰਾ ਬਾਰਡਰ ਰਾਹੀਂ ਰੋਡ ਨੰਬਰ 56 'ਤੇ ਜਾਣਾ ਚਾਹੀਦਾ ਹੈ | ਸਵਾਮੀ ਦਯਾਨੰਦ ਮਾਰਗ 'ਤੇ ਜਾਣ ਵਾਲੇ ਲੋਕ ਵਿਕਾਸ ਮਾਰਗ ਜਾਂ ਐਨ.ਐਚ.-9 ਦੀ ਮਦਦ ਲੈ ਸਕਦੇ ਹਨ | ਦੂਜੇ ਪਾਸੇ, ਪੁਸਤਾ ਰੋਡ 'ਤੇ ਜਾਣ ਵਾਲੇ ਯਾਤਰੀਆਂ ਲਈ ਐਨ.ਐਚ.-9 ਜਾਂ ਰਿੰਗ ਰੋਡ ਦੇ ਰੂਟ ਸੁਝਾਏ ਗਏ ਹਨ |
ਪਿਛਲੀ ਖ਼ਬਰ ਸਿਆਸੀ ਦਲਾਂ ਵਲੋਂ 2027 ਦੀਆਂ ਚੋਣਾਂ ਲਈ ਹੁਣ ਤੋਂ ਹੀ ਜੋੜ-ਤੋੜ ਤੇ ਪ੍ਰਚਾਰ ਸਿਖ਼ਰਾਂ 'ਤੇ ਕਿਉਂ? <br/> ਅਗਲੀ ਖ਼ਬਰ ਜਿੱਥੇ ਰੋਜ਼ਾਨਾ ਸਰਬੱਤ ਦਾ ਭਲੇ ਦੀ ਅਰਦਾਸ ਹੋਵੇ, ਉਥੇ ਧਮਾਕਾ ਕਰਨ ਦੀ ਧਮਕੀ ਕੌਣ ਦੇ ਰਿਹੈ-ਗੁਰਬਾਣੀ ਰਿਸਰਚ ਫਾਊਾਡੇਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।