21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਖੇਤੀਬਾੜੀ ਟੀਮ ਵਲੋਂ ਖਾਦ, ਕੀਟਨਾਸ਼ਕ ਤੇ ਬੀਜ ਵੇਚਣ ਵਾਲੀਆਂ ਫ਼ਰਮਾਂ ਦਾ ਨਿਰੀਖਣ

ਅਜੀਤ ਡੈਸਕ 22-07-2025

ਫ਼ਤਿਹਾਬਾਦ, 21 ਜੁਲਾਈ (ਹਰਬੰਸ ਸਿੰਘ ਮੰਡੇਰ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਹਰਿਆਣਾ ਦੇ ਸੰਯੁਕਤ ਨਿਰਦੇਸ਼ਕ (ਕਪਾਹ) ਡਾ. ਰਾਮ ਪ੍ਰਤਾਪ ਸਿਹਾਗ ਦੀ ਪ੍ਰਧਾਨਗੀ ਹੇਠ ਡਿਪਟੀ ਖੇਤੀਬਾੜੀ ਨਿਰਦੇਸ਼ਕ ਡਾ. ਰਾਜੇਸ਼ ਸਿਹਾਗ, ਗੁਣਵੱਤਾ ਨਿਯੰਤਰਨ ਇੰਸਪੈਕਟਰ ਅਤੇ ਉਪ ਮੰਡਲ ਖੇਤੀਬਾੜੀ ਅਧਿਕਾਰੀ ਦੀ ਇੱਕ ਸਾਂਝੀ ਟੀਮ ਨੇ ਜ਼ਿਲ੍ਹਾ ਫ਼ਤਿਹਾਬਾਦ ਦੀਆਂ ਵੱਖ-ਵੱਖ ਮੰਡੀਆਂ ਵਿਚ ਖਾਦ, ਕੀਟਨਾਸ਼ਕ ਅਤੇ ਬੀਜ ਵੇਚਣ ਵਾਲੀਆਂ ਫ਼ਰਮਾਂ ਦਾ ਨਿਰੀਖਣ ਕੀਤਾ | ਇਸ ਦੌਰਾਨ ਸਾਰੀਆਂ ਫ਼ਰਮਾਂ ਦੇ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਫ਼ਰਮ ਵਿਚ ਉਪਲਬਧ ਖਾਦ ਅਤੇ ਪੀ.ਓ.ਐਸ. ਮਸ਼ੀਨ ਦਾ ਮੇਲ ਕੀਤਾ ਗਿਆ ਜਦਕਿ 2 ਫ਼ਰਮਾਂ ਕਿਸਾਨ ਖੇਤੀਬਾੜੀ ਸਟੋਰ ਅਤੇ ਗੁਰੂ ਕਿ੍ਪਾ ਪੈਸਟੀਸਾਈਡ ਦੇ ਮਾਲਕ ਦੁਕਾਨਾਂ ਬੰਦ ਕਰ ਕੇ ਚਲੇ ਗਏ, ਜਿਸ ਕਾਰਨ ਉਕਤ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ | ਉਨ੍ਹਾਂ 'ਤੇ ਨਿਯਮਾਂ ਅਨੁਸਾਰ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ | ਨਿਰੀਖਣ ਦੌਰਾਨ ਗੁਣਵੱਤਾ ਜਾਂਚ ਲਈ ਖਾਦ ਅਤੇ ਕੀਟਨਾਸ਼ਕ ਦੇ ਨਮੂਨੇ ਲਏ ਗਏ ਅਤੇ ਸਾਰੇ ਖਾਦ ਵੇਚਣ ਵਾਲਿਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਨਿਯਮਾਂ ਅਨੁਸਾਰ ਖਾਦ ਦੀ ਵੰਡ ਪੀ.ਓ.ਐਸ. ਮਸ਼ੀਨ ਰਾਹੀਂ ਹੀ ਕਰਨ | ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਜੇਸ਼ ਸਿਹਾਗ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਚੱਲ ਰਹੀ ਹੈ | ਅਜਿਹੀ ਸਥਿਤੀ ਵਿਚ ਕਿਸਾਨਾਂ ਨੂੰ ਖਾਦਾਂ ਦੀ ਲੋੜ ਹੈ | ਹੁਣ ਤੱਕ ਜ਼ਿਲ੍ਹੇ ਵਿਚ 9075 ਮੀਟਰਕ ਟਨ ਡੀ.ਏ.ਪੀ., 68436 ਮੀਟਰਕ ਟਨ ਯੂਰੀਆ, 2404 ਮੀਟਰਕ ਟਨ ਐਮ.ਓ.ਪੀ., 4138 ਮੀਟਰਕ ਟਨ ਐਨ.ਕੇ.ਪੀ. ਅਤੇ 8126 ਮੀਟਰਕ ਟਨ ਐਸ.ਐਸ.ਪੀ. ਖਾਦ ਪ੍ਰਾਪਤ ਹੋ ਚੁੱਕੀ ਹੈ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਉਪਲਬਧ ਕਰਵਾਈ ਜਾ ਰਹੀ ਹੈ | ਜ਼ਿਲ੍ਹੇ 'ਚ ਖਾਦਾਂ ਦੀ ਕੋਈ ਕਮੀ ਨਹੀਂ ਹੈ | ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਡੀ.ਏ.ਪੀ. ਖਾਦ ਦੇ ਬਦਲ ਵਜੋਂ ਐਨ.ਪੀ.ਕੇ. ਅਤੇ ਟੀ.ਐਸ.ਪੀ./ ਐਸ.ਐਸ.ਪੀ. ਦੀ ਵਰਤੋਂ ਵੀ ਕਰ ਸਕਦੇ ਹਨ | ਪਿਛਲੇ ਸਾਲ ਸਾਉਣੀ 2024 ਦੇ ਮੁਕਾਬਲੇ ਜ਼ਿਲ੍ਹੇ 'ਚ ਹੁਣ ਤੱਕ ਲਗਪਗ 95 ਪ੍ਰਤੀਸ਼ਤ ਰਕਬੇ 'ਚ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਪੂਰੀ ਹੋ ਚੁੱਕੀ ਹੈ |

ਪਿਛਲੀ ਖ਼ਬਰ 31 ਮਾਰਚ 2004 ਤੋਂ ਪਹਿਲਾਂ ਸ਼ਾਮਲਾਤ ਜ਼ਮੀਨ 'ਤੇ ਬਣੇ ਗ਼ੈਰਕਾਨੂੰਨੀ ਘਰਾਂ ਨੂੰ ਕਾਨੂੰਨੀ ਮਾਨਤਾ ਦੇਣ ਦਾ ਰਸਤਾ ਸਾਫ਼... ਅਗਲੀ ਖ਼ਬਰ 17 ਸਾਲਾ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਅਤੇ ਬਲੈਕਮੇਲ ਕਰਨ ਦੇ ਮਾਮਲੇ 'ਚ ਮੁਲਜ਼ਮ ਨੂੰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।