ਰਤੀਆ, 20 ਜੁਲਾਈ (ਬੇਅੰਤ ਕੌਰ ਮੰਡੇਰ)- ਲਾਇਨਜ਼ ਕਲੱਬ ਰਤੀਆ ਟਾਊਨ ਨੇ ਸਤਿਗੁਰੂ ਦਰਸ਼ਨ ਟਰੱਸਟ ਨਾਲ ਮਿਲ ਕੇ ਅੱਜ ਮਾਂ ਕੀ ਰਸੋਈ ਵਿਚ ਲੰਗਰ ਸੇਵਾ ਦਾ ਆਯੋਜਨ ਕੀਤਾ, ਜਿਸ ਤਹਿਤ ਲਗਭਗ 450 ਲੋੜਵੰਦਾਂ ਨੂੰ ਲੰਗਰ ਵੰਡਿਆ ਗਿਆ | ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਮੁੱਖ ਪ੍ਰਤੀਨਿਧੀ ਸੁਸ਼ੀਲ ਮਹਿਤਾ ਅਤੇ ਸਲਿਲ ਮਹਿਤਾ ਨੇ ਦੱਸਿਆ ਕਿ ਟਰੱਸਟ 1 ਜੁਲਾਈ ਤੋਂ 31 ਜੁਲਾਈ ਤੱਕ ਵਿਸ਼ਵ ਪੱਧਰੀ ਨਿਸ਼ਕਾਮ ਸੇਵਾ ਅਭਿਆਨ ਚਲਾ ਰਿਹਾ ਹੈ, ਜਿਸ ਤਹਿਤ ਲੋੜਵੰਦਾਂ ਦੀ ਮਦਦ ਅਤੇ ਸੇਵਾ ਨਾਲ ਸਬੰਧਿਤ ਕੰਮ ਕੀਤੇ ਜਾ ਰਹੇ ਹਨ | ਪ੍ਰੋਗਰਾਮ ਤਹਿਤ ਅੱਜ ਮਾਂ ਕੀ ਰਸੋਈ ਵਿਚ ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਲਈ ਲੰਗਰ ਦਾ ਆਯੋਜਨ ਕੀਤਾ ਗਿਆ ਹੈ | ਰੀਜਨ ਚੇਅਰਮੈਨ ਲਾਇਨ ਵਿਜੇ ਜਿੰਦਲ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਸੇਵਾ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਟਰੱਸਟ ਦਾ ਹਰ ਮੈਂਬਰ ਪ੍ਰਸ਼ੰਸਾ ਦਾ ਹੱਕਦਾਰ ਹੈ, ਜੋ ਆਪਣੇ ਰੋਜ਼ਾਨਾ ਦੇ ਕੰਮ ਦੇ ਨਾਲ-ਨਾਲ ਲੋੜਵੰਦਾਂ ਦੀ ਸੇਵਾ ਕਰ ਰਿਹਾ ਹੈ | ਇਸ ਦੇ ਨਾਲ ਹੀ ਮਾਂ ਕੀ ਰਸੋਈ ਦੇ ਮੁਖੀ ਵਰਿੰਦਰ ਕੁਮਾਰ ਰਾਜੂ ਨੇ ਇਸ ਨੇਕ ਕਾਰਜ ਵਿਚ ਲਾਇਨ ਮੈਂਬਰਾਂ ਅਤੇ ਟਰੱਸਟ ਦੇ ਪ੍ਰਤੀਨਿਧੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਲਾਇਨ ਵਿਜੇ ਜਿੰਦਲ, ਸੱਤਿਆਪ੍ਰਕਾਸ਼ ਜੈਨ, ਸਤਪਾਲ ਜਿੰਦਲ, ਨਰਿੰਦਰ ਗਰੋਵਰ, ਕਰਨ ਛਾਬੜਾ ਅਤੇ ਟਰੱਸਟ ਦੇ ਪ੍ਰਤੀਨਿਧੀ ਮੌਜੂਦ ਸਨ |