28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਹਰਿਆਲੀ ਤੀਜ ਤਿਉਹਾਰ 'ਚ ਜੋਸ਼ ਤੇ ਉਤਸ਼ਾਹ

ਅਜੀਤ ਡੈਸਕ 21-07-2025
ਯਮੁਨਾਨਗਰ 20 ਜੁਲਾਈ (ਗੁਰਦਿਆਲ ਸਿੰਘ ਨਿਮਰ)-ਅਗਰਵਾਲ ਮਹਿਲਾ ਸੰਗਠਨ ਨੇ ਯਮੁਨਾ ਗ੍ਰੈਂਡ ਵਿਖੇ ਹਰਿਆਲੀ ਤੀਜ ਦਾ ਇਕ ਸ਼ਾਨਦਾਰ ਅਤੇ ਸੱਭਿਆਚਾਰਕ ਤੌਰ 'ਤੇ ਅਮੀਰ ਜਸ਼ਨ ਮਨਾਇਆ | ਪ੍ਰੋਗਰਾਮ ਦੇ ਮੁੱਖ ਮਹਿਮਾਨ ਯਮੁਨਾਨਗਰ-ਜਗਾਧਰੀ ਨਗਰ ਨਿਗਮ ਦੀ ਮੇਅਰ ਸੁਮਨ ਬਾਹਮਣੀ ਸਨ | ਸੰਸਥਾ ਦੀ ਪ੍ਰਧਾਨ ਰਿਤੂ ਗੁਪਤਾ ਨੇ ਮੇਅਰ ਦੇ ਪ੍ਰੋਗਰਾਮ 'ਚ ਪਹੁੰਚਣ 'ਤੇ ਉਨ੍ਹਾਂ ਦਾ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ | ਹਰਿਆਲੀ ਤੀਜ ਦੇ ਇਸ ਖ਼ਾਸ ਮੌਕੇ 'ਤੇ, ਮੇਅਰ ਸੁਮਨ ਬਹਾਮਣੀ ਨੇ ਅÏਰਤਾਂ ਨੂੰ ਤੀਜ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਇਹ ਤਿਉਹਾਰ ਨਾਰੀ ਸ਼ਕਤੀ, ਸਮਰਪਣ ਅਤੇ ਕੁਦਰਤ 'ਚ ਸਾਡੇ ਵਿਸ਼ਵਾਸ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ, ਹਰਿਆਲੀ ਤੀਜ ਸਿਰਫ਼ ਵਿਆਹੀਆਂ ਅÏਰਤਾਂ ਦਾ ਤਿਉਹਾਰ ਹੀ ਨਹੀਂ ਹੈ, ਸਗੋਂ ਇਹ ਤਿਉਹਾਰ ਕੁਦਰਤ, ਪਰੰਪਰਾਗਤ ਕਦਰਾਂ-ਕੀਮਤਾਂ ਅਤੇ ਸਮਾਜਿਕ ਸਦਭਾਵਨਾ ਨਾਲ ਸਬੰਧ ਨੂੰ ਵੀ ਮਜ਼ਬੂਤ ਕਰਦਾ ਹੈ | ਮਹਿਲਾ ਸਸ਼ਕਤੀਕਰਨ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅÏਰਤਾਂ 'ਚ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਦੀ ਸ਼ਕਤੀ ਹੈ | ਚਾਹੇ ਇਹ ਸਫ਼ਾਈ ਹੋਵੇ, ਵਾਤਾਵਰਨ ਸੁਰੱਖਿਆ ਹੋਵੇ ਜਾਂ ਸਮਾਜਿਕ ਸੁਧਾਰ - ਅÏਰਤਾਂ ਹਰ ਖੇਤਰ ਵਿਚ ਮੋਹਰੀ ਭੂਮਿਕਾ ਨਿਭਾ ਸਕਦੀਆਂ ਹਨ | ਮੇਅਰ ਨੇ ਕਿਹਾ ਕਿ ਹਰਿਆਲੀ ਤੀਜ ਸਿਰਫ਼ ਇਕ ਤਿਉਹਾਰ ਨਹੀਂ ਹੈ, ਇਹ ਅÏਰਤਾਂ ਦੀ ਚੇਤਨਾ, ਪਿਆਰ, ਸਮਰਪਣ ਅਤੇ ਕੁਦਰਤ ਨਾਲ ਸਦਭਾਵਨਾ ਦਾ ਜਸ਼ਨ ਹੈ | ਆਓ, ਆਪਾਂ ਸਾਰੇ ਮਿਲ ਕੇ ਲੋਕਾਂ 'ਚ ਇਸ ਜਾਗਰੂਕਤਾ ਨੂੰ ਫੈਲਾਈਏ | ਪ੍ਰੋਗਰਾਮ 'ਚ, ਰੰਗ-ਬਿਰੰਗੇ ਰਵਾਇਤੀ ਪਹਿਰਾਵੇ 'ਚ ਸਜੀਆਂ ਅÏਰਤਾਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਤੀਜ ਤਿਉਹਾਰ ਨੂੰ ਰੌਸ਼ਨ ਕੀਤਾ | ਲੋਕ ਗੀਤਾਂ, ਨਾਚਾਂ ਅਤੇ ਰਵਾਇਤੀ ਰਸਮਾਂ ਨੇ ਮਾਹੌਲ ਨੂੰ ਖ਼ੁਸ਼ੀ ਨਾਲ ਭਰ ਦਿੱਤਾ |
ਪ੍ਰਧਾਨ ਰਿਤੂ ਗੁਪਤਾ ਨੇ ਸੰਸਥਾ ਵੱਲੋਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹਰਿਆਲੀ ਤੀਜ ਵਰਗੇ ਸਮਾਗਮ ਅÏਰਤਾਂ ਦੇ ਸੱਭਿਆਚਾਰ ਨੂੰ ਇਕ ਨਵੀਂ ਪਛਾਣ ਦਿੰਦੇ ਹਨ ਅਤੇ ਸਮਾਜ 'ਚ ਸਹਿਯੋਗ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ |ਇਸ ਪ੍ਰੋਗਰਾਮ ਵਿਚ ਵੱਡੀ ਗਿਣਤੀ ਵਿਚ ਅÏਰਤਾਂ ਨੇ ਸ਼ਿਰਕਤ ਕੀਤੀ ਅਤੇ ਤਿਉਹਾਰ ਦਾ ਆਨੰਦ ਮਾਣਿਆ |
ਪਿਛਲੀ ਖ਼ਬਰ ਪਿੰਡ ਸਰਾਂ 'ਚ ਨਸ਼ਿਆਂ ਵਿਰੁੱਧ ਮਹਾਂ ਪੰਚਾਇਤ ਹੋਈ ਅਗਲੀ ਖ਼ਬਰ ਕਲੱਬ ਤੇ ਟਰੱਸਟ ਵਲੋਂ ਮਾਂ ਦੀ ਰਸੋਈ 'ਚ ਲੰਗਰ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।