ਜਗਾਧਰੀ, 20 ਜੁਲਾਈ (ਗੁਰਦਿਆਲ ਸਿੰਘ ਨਿਮਰ)- ਸੀ.ਆਈ.ਟੀ.ਯੂ, ਐਮ.ਡੀ.ਐਮ. ਡਬਲਯੂ.ਐਫ.ਆਈ ਨਾਲ ਸੰਬੰਧਿਤ ਅਤੇ ਸਰਵ ਕਰਮਚਾਰੀ ਸੰਘ ਹਰਿਆਣਾ ਜ਼ਿਲ੍ਹਾ ਕਮੇਟੀ ਦੇ ਸਮਰਥਨ ਵਾਲੀ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਹਰਿਆਣਾ ਨੇ ਜ਼ਿਲ੍ਹਾ ਪ੍ਰਧਾਨ ਨੀਲਮ ਭੱਟੀ ਦੀ ਪ੍ਰਧਾਨਗੀ ਹੇਠ ਮਿਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਵਿਧਾਨ ਸਭਾ ਅਤੇ ਰਾਜ ਸਰਕਾਰ ਅੱਗੇ ਆਪਣੀ ਆਵਾਜ਼ ਬੁਲੰਦ ਕਰਨ ਲਈ ਇਕੱਠੇ ਹੋਏ ਅਤੇ ਸਡੋਰਾ ਵਿਧਾਨ ਸਭਾ ਕਾਂਗਰਸ ਵਿਧਾਇਕ ਰੇਣੂਬਾਲਾ ਦੇ ਘਰ ਗਏ ਅਤੇ ਆਪਣੀਆਂ ਮੰਗਾਂ ਦਾ ਇਕ ਮੰਗ ਪੱਤਰ ਸੌਂਪਿਆ | ਵਿਧਾਇਕ ਨੂੰ ਮੰਗ ਪੱਤਰ ਸੌਂਪਦੇ ਹੋਏ ਜ਼ਿਲ੍ਹਾ ਸਕੱਤਰ ਕਵਿਤਾ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਮਿਡ-ਡੇਅ ਮੀਲ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਲਗਾਤਾਰ ਅਣਗੌਲਿਆ ਕਰ ਰਹੀ ਹੈ | ਮਜ਼ਦੂਰ ਗ਼ਰੀਬੀ ਅਤੇ ਵਿੱਤੀ ਤੰਗੀ ਦੇ ਹਾਲਤਾਂ ਦਾ ਸਾਹਮਣਾ ਕਰ ਰਹੇ ਹਨ | ਇਸ ਮਹਿੰਗਾਈ 'ਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ | ਇਨ੍ਹਾਂ ਹਾਲਤਾਂ 'ਚ, ਹਰਿਆਣਾ ਦੇ ਮਿਡ-ਡੇਅ ਮੀਲ ਵਰਕਰ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ 3 ਅਗਸਤ, ਐਤਵਾਰ ਨੂੰ ਪਾਣੀਪਤ 'ਚ ਸਿੱਖਿਆ ਮੰਤਰੀ ਮਹੀਪਾਲ ਢਾਂਡਾ ਦੇ ਦਰਵਾਜ਼ੇ 'ਤੇ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਨਗੇ | ਇਸ ਮੌਕੇ ਪ੍ਰਕਾਸ਼ ਕੌਰ, ਪੂਜਾ, ਸੁਮਨ, ਸਰੋਜ, ਊਸ਼ਾ, ਕਲਾਸ, ਮਮਤਾ, ਊਸ਼ਾ, ਸੀਟੂ ਆਗੂ ਰੌਸ਼ਨ ਲਾਲ ਅਤੇ ਵਿਨੋਦ ਤਿਆਗੀ ਆਦਿ ਹਾਜ਼ਰ ਸਨ |