ਯਮੁਨਾਨਗਰ, 20 ਜੁਲਾਈ (ਗੁਰਦਿਆਲ ਸਿੰਘ ਨਿਮਰ)-ਜਗਾਧਰੀ ਬਲਾਕ ਦੇ ਪਿੰਡ ਅਮਦਲਪੁਰ 'ਚ ਭਾਰਤੀ ਕਿਸਾਨ ਸੰਘ ਦਾ ਇਕ ਰੋਜ਼ਾ ਸਿਖਲਾਈ ਕੈਂਪ ਲਗਾਇਆ | ਸਿਖਲਾਈ ਕੈਂਪ 'ਚ ਖੇਤਰੀ ਸੰਗਠਨ ਮੰਤਰੀ ਸੁਰੇਂਦਰ , ਸੂਬਾ ਉਪ ਪ੍ਰਧਾਨ ਪ੍ਰਤਾਪ ਸਿੰਘ ਖਜੂਰੀ, ਜ਼ਿਲ੍ਹਾ ਪ੍ਰਧਾਨ ਸੁਰੇਸ਼ ਰਾਣਾ, ਬਲਾਕ ਪ੍ਰਧਾਨ ਰਾਜੇਂਦਰ ਮੁੱਖ ਤੌਰ 'ਤੇ ਮੌਜੂਦ ਸਨ | ਖੇਤਰੀ ਸੰਗਠਨ ਮੰਤਰੀ ਸੁਰੇਂਦਰ ਨੇ ਕਿਹਾ ਕਿ ਪਿੰਡ ਕਮੇਟੀਆਂ ਦੀ ਸਿਖਲਾਈ ਬਹੁਤ ਜ਼ਰੂਰੀ ਹੈ, ਜੋ ਕਿ ਸੰਗਠਨ ਦੀ ਨੀਂਹ ਹੈ | ਮੀਟਿੰਗ 'ਚ ਸੂਬਾਈ ਉਪ ਪ੍ਰਧਾਨ ਪ੍ਰਤਾਪ ਨੇ ਵਾਤਾਵਰਨ ਮੰਤਰਾਲੇ ਵਲੋਂ ਹਾਲ ਹੀ 'ਚ ਦਰੱਖਤਾਂ ਨੂੰ ਕੱਟਣ ਲਈ ਪੋਰਟਲ ਤੇ ਸਰਕਾਰ ਤੋਂ ਪ੍ਰਵਾਨਗੀ ਲੈਣ ਸੰਬੰਧੀ ਜਾਰੀ ਕੀਤੇ ਗਏ ਆਰਡੀਨੈਂਸ 'ਤੇ ਚਿੰਤਾ ਪ੍ਰਗਟ ਕੀਤੀ | ਭਾਰਤੀ ਕਿਸਾਨ ਸੰਘ ਜਲਦੀ ਹੀ ਸਾਰੇ ਅਧਿਕਾਰੀਆਂ ਦੇ ਨਾਲ ਵਾਤਾਵਰਨ ਮੰਤਰਾਲੇ ਨੂੰ ਇੱਕ ਮੰਗ ਪੱਤਰ ਸੌਂਪੇਗਾ | ਮੀਟਿੰਗ 'ਚ ਜ਼ਿਲ੍ਹਾ ਪ੍ਰਧਾਨ ਸੁਰੇਸ਼ ਰਾਣਾ ਨੇ ਕਿਹਾ ਕਿ ਭਾਰਤੀ ਕਿਸਾਨ ਸੰਘ ਇਕ ਪਰਿਵਾਰਕ ਅਤੇ ਦੇਸ਼ ਭਗਤ ਸੰਗਠਨ ਹੈ | ਅਸੀਂ ਦੇਸ਼ ਅਤੇ ਕਿਸਾਨਾਂ ਦੇ ਭਲੇ ਲਈ ਕੰਮ ਕਰਨ 'ਚ ਵਿਸ਼ਵਾਸ ਰੱਖਦੇ ਹਾਂ | ਜੇਕਰ ਸਰਕਾਰ ਕਿਸਾਨਾਂ ਵਿਰੁੱਧ ਕੋਈ ਮਨਮਾਨੀ ਕਾਨੂੰਨ ਲਿਆਉਂਦੀ ਹੈ, ਤਾਂ ਭਾਰਤੀ ਕਿਸਾਨ ਸੰਘ ਇਸਦਾ ਵਿਰੋਧ ਕਰੇਗਾ | ਮੀਟਿੰਗ 'ਚ ਅਨਿਲ ਰਾਣਾ ਸਾਬਕਾ ਖੇਤੀਬਾੜੀ ਅਫਸਰ, ਅਸ਼ਵਨੀ ਹਰੀਸ਼, ਮਾਮਾਚੰਦ , ਈਸ਼ਵਰ, ਸੁਖਬੀਰ , ਪ੍ਰਮੋਦ , ਰਮਨ , ਜਨਕ ਸਿੰਘ, ਸੰਦੀਪ, ਬਿ੍ਜਪਾਲ , ਯਸ਼ਪਾਲ, ਬਾਕਰਪੁਰ ਅਤੇ ਹੋਰ ਕਿਸਾਨ ਹਾਜ਼ਰ ਸਨ |