ਲੰਡਨ, 19 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਹੰਸਲੋ ਦੀ ਸਿਆਸਤ ਵਿਗੜਦੀ ਹੀ ਜਾ ਰਹੀ ਹੈ | ਲੇਬਰ ਪਾਰਟੀ ਅੰਦਰ ਖਿਚੋਤਾਣ ਚੱਲ ਰਹੀ ਹੈ¢ ਬੀਤੇ ਦਿਨੀ ਲੇਬਰ ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਕੌਂਸਲ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਸੀ ¢ ਜਿਸ ਤੋਂ ਬਾਅਦ ਪਾਰਟੀ ਅੰਦਰ ਕਾਟੋ ਕਲੇਸ਼ ਵੱਧ ਗਿਆ¢ ਸਾਬਕਾ ਡਿਪਟੀ ਮੇਅਰ ਹਰਲੀਨ ਅਟਵਾਲ ਹੇਅਰ ਨੇ ਲੇਬਰ ਪਾਰਟੀ ਛੱਡਣ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਲੇਬਰ ਪਾਰਟੀ ਦੇ ਇੱਕ ਹੋਰ ਕੌਂਸਲਰ ਵਿਕਰਮ ਸਿੰਘ ਗਰੇਵਾਲ ਨੇ ਲੇਬਰ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ¢ ਜ਼ਿਕਰਯੋਗ ਹੈ ਕਿ ਵਿਕਰਮ ਗਰੇਵਾਲ ਨੂੰ ਪਾਰਟੀ ਨੇ ਅਗਲੀਆਂ ਚੋਣਾਂ ਲਈ ਉਮੀਦਵਾਰ ਵੀ ਐਲਾਨਿਆ ਸੀ ¢ ਇੱਥੇ ਹੀ ਬੱਸ ਨਹੀਂ ਸਿਆਸਤ ਵਿਚ ਪੀੜੀ ਦਰ ਪਿੜੀ ਵਿਚਰ ਰਹੇ ਗਰੇਵਾਲ ਹੁਣ ਕੰਜ਼ਰਵੇਟਿਵ ਪਾਰਟੀ ਵਿਚ ਸ਼ਾਮਿਲ ਹੋ ਗਏ ਹਨ ਤੇ ਸਿਆਸੀ ਭਵਿੱਖ ਦੀ ਨਵੀਂ ਰਣਨੀਤੀ ਤਿਆਰ ਕਰਨ ਵਿਚ ਸਰਗਰਮ ਹੋ ਗਏ ਹਨ ¢ ਦੱਸਣਯੋਗ ਹੈ ਕਿ ਵਿਕਰਮ ਸਿੰਘ ਗਰੇਵਾਲ ਦੇ ਪਿਤਾ ਦਰਸ਼ਨ ਸਿੰਘ ਗਰੇਵਾਲ ਵੀ ਦਹਾਕਿਆਂ ਤੋਂ ਲੇਬਰ ਪਾਰਟੀ ਵਿਚ ਰਹਿ ਕੇ ਕੌਂਸਲਰ, ਮੇਅਰ ਅਤੇ ਹੋਰ ਕਈ ਅਹੁਦਿਆਂ 'ਤੇ ਸੇਵਾਵਾਂ ਨਿਭਾਅ ਚੁੱਕੇ ਹਨ¢ ਕੌਂਸਲਰ ਵਿਕਰਮ ਗਰੇਵਾਲ ਨੇ ਆਪਣੀ ਸਾਬਕਾ ਪਾਰਟੀ ਤੇ ਕਈ ਕਥਿਤ ਦੋਸ਼ ਲਗਾਏ ਹਨ ¢ ਉਹ 2018 ਵਿਚ ਕਰੈਨਫੋਰਡ ਵਾਰਡ ਤੋਂ ਕੌਂਸਲਰ ਚੁਣੇ ਗਏ ਸਨ¢