15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਸ਼ਿਕਾਗੋ ਵਿਚ ਚੱਲਦੀ ਰੇਲ ਗੱਡੀ 'ਚ ਹੋਏ ਝਗੜੇ ਕਾਰਨ ਔਰਤ ਨੂੰ ਲਾਈ ਅੱਗ

ਅਜੀਤ ਡੈਸਕ 20-11-2025
ਸੈਕਰਾਮੈਂਟੋ, 19 ਨਵੰਬਰ (ਹੁਸਨ ਲੜੋਆ ਬੰਗਾ)-ਸ਼ਿਕਾਗੋ ਵਿਚ ਇੱਕ ਚੱਲਦੀ ਰੇਲ ਗੱਡੀ ਵਿਚ ਇਕ ਔਰਤ ਮੁਸਾਫਰ ਨੂੰ ਅੱਗ ਲਗਾ ਦਿੱਤੀ | ਇਹ ਜਾਣਕਾਰੀ ਸ਼ਿਕਾਗੋ ਪੁਲਿਸ ਨੇ ਦਿੰਦਿਆਂ ਕਿਹਾ ਹੈ ਕਿ 26 ਸਾਲਾ ਔਰਤ ਸ਼ਿਕਾਗੋ ਟਰਾਂਜਿਟ ਅਥਾਰਟੀ ਰੇਲ ਗੱਡੀ ਵਿਚ ਸਫਰ ਕਰ ਰਹੀ ਸੀ | ਲੂਪ ਜਿਲ੍ਹੇ ਵਿਚ ਕਲਾਰਕ ਤੇ ਲੇਕ ਸਟੇਸ਼ਨ ਨੇੜੇ ਰਾਤ 9.25 ਵਜੇ ਦੇ ਕਰੀਬ ਉਸ ਦੀ ਇਕ ਹੋਰ 45 ਸਾਲਾ ਮੁਸਾਫਰ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ | ਝਗੜਾ ਉਸ ਵੇਲੇ ਸਿਖਰ 'ਤੇ ਪੁੱਜ ਗਿਆ ਜਦੋਂ ਦੋਸ਼ੀ ਨੇ ਔਰਤ ਉਪਰ ਕੋਈ ਤਰਲ ਪਦਾਰਥ ਪਾ ਕੇ ਅੱਗ ਲਾ ਦਿੱਤੀ | ਗੱਡੀ ਖੜੀ ਹੋਣ ਉਪਰੰਤ ਦੋਸ਼ੀ ਦੌੜ ਗਿਆ | ਔਰਤ ਹੇਠਾਂ ਡਿੱਗ ਗਈ | ਜਦੋਂ ਪੁਲਿਸ ਮੌਕੇ ਉੱਪਰ ਪੁੱਜੀ ਤਾਂ ਅੱਗ ਬੁਝਾਈ ਜਾ ਚੁੱਕੀ ਸੀ | ਔਰਤ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਸ਼ੀ ਦੀ ਭਾਲ ਕਰ ਰਹੀ ਹੈ |

ਪਿਛਲੀ ਖ਼ਬਰ ਲੰਡਨ ਦੀ ਹੰਸਲੋ ਕੌਂਸਲ ਦੇ ਕੌਂਸਲਰ ਵਿਕਰਮ ਗਰੇਵਾਲ ਕੰਜ਼ਰਵੇਟਿਵ ਪਾਰਟੀ ਵਿਚ ਸ਼ਾਮਿਲ <br/> ਅਗਲੀ ਖ਼ਬਰ ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ 'ਚ ਕਰਵਾਇਆ ਸਹੋਦਿਆ ਅੰਤਰ ਸਕੂਲ ਖੋ-ਖੋ ਦਾ ਮੁਕਾਬਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।