ਮੁੰਬਈ, 7 ਨਵੰਬਰ (ਪੀ.ਟੀ.ਆਈ.)-ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸ਼ੁੱਕਰਵਾਰ ਨੂੰ ਆਪਣੇ ਪਹਿਲੇ ਬੇਟੇ ਦੇ ਜਨਮ ਦਾ ਐਲਾਨ ਕੀਤਾ | ਜੋੜੇ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਊਾਟਸ 'ਤੇ ਪੋਸਟ ਕੀਤੇ ਇਕ ਬਿਆਨ 'ਚ ਇਹ ਐਲਾਨ ਸਾਂਝਾ ਕੀਤਾ | ਜਿਸ 'ਚ ਲਿਖਿਆ ਸੀ ਕਿ ਸਾਡੀ ਖੁਸ਼ੀ ਦਾ ਬੰਡਲ ਆ ਗਿਆ ਹੈ | ਬਹੁਤ ਸ਼ੁਕਰਗੁਜ਼ਾਰੀ ਨਾਲ, ਅਸੀਂ ਆਪਣੇ ਬੇਟੇ ਦਾ ਸਵਾਗਤ ਕਰਦੇ ਹਾਂ | ਜ਼ਿਕਰਯੋਗ ਹੈ ਕਿ ਕੈਟਰੀਨਾ ਤੇ ਵਿੱਕੀ ਨੇ 9 ਦਸੰਬਰ, 2021 ਨੂੰ ਰਾਜਸਥਾਨ 'ਚ ਇਕ ਨਿੱਜੀ ਸਮਾਰੋਹ 'ਚ ਵਿਆਹ ਕਰਵਾਇਆ ਸੀ | ਜੋੜੇ ਨੇ ਇਸ ਸਾਲ ਸਤੰਬਰ 'ਚ ਇਸ ਸੰਬੰਧੀ ਐਲਾਨ ਕੀਤਾ ਸੀ | ਉਸ ਸਮੇਂ, ਉਨ੍ਹਾਂ ਨੇ ਇਕ ਪੋਲਰਾਇਡ ਸਾਂਝਾ ਕੀਤਾ ਸੀ |