22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਇਕ ਦਹਾਕੇ ਬਾਅਦ ਅਮੋਲ ਪਾਲੇਕਰ ਦੀ ਪਟੀਸ਼ਨ 'ਤੇ ਹੋਈ ਸੁਣਵਾਈ

ਅਜੀਤ ਡੈਸਕ 07-11-2025
ਮੁੰਬਈ, 6 ਨਵੰਬਰ (ਪੀ.ਟੀ.ਆਈ.)-ਬੰਬੇ ਹਾਈ ਕੋਰਟ ਨੇ ਕਿਹਾ ਕਿ ਉਹ ਦਸੰਬਰ 'ਚ ਅਦਾਕਾਰ ਅਮੋਲ ਪਾਲੇਕਰ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰੇਗੀ, ਜਿਸ 'ਚ ਕਲਾਤਮਕ ਆਜ਼ਾਦੀ ਦੀ ਸੁਰੱਖਿਆ ਦੀ ਮੰਗ ਕੀਤੀ ਗਈ ਹੈ | ਪਾਲੇਕਰ ਨੇ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ 'ਨਾਟਕ ਸਕ੍ਰਿਪਟਾਂ ਦੀ ਲਾਜ਼ਮੀ ਪ੍ਰੀ-ਸੈਂਸਰਸ਼ਿਪ' ਨਿਯਮਾਂ ਦੀ ਉਲੰਘਣਾ ਕਰਦੀ ਹੈ | ਉਨ੍ਹਾਂ ਦੀ ਪਟੀਸ਼ਨ 'ਤੇ ਲਗਭਗ ਇਕ ਦਹਾਕੇ ਬਾਅਦ ਸੁਣਵਾਈ ਹੋਵੇਗੀ | ਪਾਲੇਕਰ ਦੇ ਵਕੀਲ ਅਨਿਲ ਅੰਤੁਰਕਰ ਨੇ ਜਸਟਿਸ ਰਿਆਜ਼ ਚਾਗਲਾ ਤੇ ਫਰਹਾਨ ਦੁਬਾਸ਼ ਦੇ ਬੈਂਚ ਨੂੰ 2016 'ਚ ਦਾਇਰ ਪਟੀਸ਼ਨ 'ਚੇ ਸੁਣਵਾਈ ਕਰਨ ਦੀ ਅਪੀਲ ਕੀਤੀ | ਅਦਾਕਾਰ ਦੇ ਵਕੀਲ ਨੇ ਕਿਹਾ ਕਿ ਇਕੋ ਇਕ ਮੁੱਦਾ ਇਹ ਹੈ ਕਿ ਕੀ ਪੁਲਿਸ ਨੂੰ ਬੰਬੇ ਪੁਲਿਸ ਐਕਟ ਦੇ ਉਪਬੰਧਾਂ ਤਹਿਤ ਨਾਟਕਾਂ ਨੂੰ ਸਟੇਜਿੰਗ ਤੋਂ ਪਹਿਲਾਂ ਸੈਂਸਰ ਕਰਨ ਦਾ ਅਧਿਕਾਰ ਹੈ | ਅੰਤੁਰਕਰ ਨੇ ਕਿਹਾ ਕਿ ਅਸੀਂ ਹੁਣ ਇਕ ਅਜਿਹੇ ਯੁੱਗ 'ਚ ਹਾਂ ਜਿੱਥੇ ਓ.ਟੀ.ਟੀ. 'ਤੇ ਸ਼ੋਅ ਤੇ ਲੜੀਵਾਰਾਂ 'ਤੇ ਕੋਈ ਸੈਂਸਰਸ਼ਿਪ ਨਹੀਂ ਹੈ | ਹਾਈ ਕੋਰਟ ਨੇ ਸਤੰਬਰ 2017 'ਚ ਪਾਲੇਕਰ ਦੀ ਪਟੀਸ਼ਨ ਸਵੀਕਾਰ ਕਰ ਲਈ ਸੀ, ਪਰ ਉਦੋਂ ਤੋਂ ਇਸਦੀ ਸੁਣਵਾਈ ਨਹੀਂ ਹੋਈ | ਪਾਲੇਕਰ ਨੇ ਆਪਣੀ ਪਟੀਸ਼ਨ 'ਚ ਉਨ੍ਹਾਂ ਨਿਯਮਾਂ ਨੂੰ ਚੁਣÏਤੀ ਦਿੱਤੀ ਹੈ ਜੋ ਮਹਾਰਾਸ਼ਟਰ ਰਾਜ ਪ੍ਰਦਰਸ਼ਨ ਜਾਂਚ ਬੋਰਡ ਵਲੋਂ ਨਾਟਕ ਦੀਆਂ ਸਕ੍ਰਿਪਟਾਂ ਦੀ ਪ੍ਰੀ-ਸੈਂਸਰਸ਼ਿਪ ਨੂੰ ਲਾਜ਼ਮੀ ਬਣਾਉਂਦੇ ਹਨ |


ਪਿਛਲੀ ਖ਼ਬਰ ਟਰੰਪ ਜੀ-20 ਸੰਮੇਲਨ 'ਚ ਨਹੀਂ ਹੋਣਗੇ ਸ਼ਾਮਿਲ <br/> ਅਗਲੀ ਖ਼ਬਰ ਟੀ-20 ਵਿਸ਼ਵ ਕੱਪ ਦੇ ਫਾਈਨਲ ਦੀ ਮੇਜ਼ਬਾਨੀ ਕਰੇਗਾ ਅਹਿਮਦਾਬਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।