ਨਿਊਯਾਰਕ, 6 ਨਵੰਬਰ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਇਸ ਮਹੀਨੇ ਦੇ ਅੰਤ 'ਚ ਦੱਖਣੀ ਅਫਰੀਕਾ 'ਚ ਹੋਣ ਵਾਲੇ ਜੀ-20 ਸੰਮੇਲਨ 'ਚ ਸ਼ਾਮਲ ਨਹੀਂ ਹੋਣਗੇ | ਉਨ੍ਹਾਂ ਕਿਹਾ ਕਿ ਮੈਂ ਨਹੀਂ ਜਾ ਰਿਹਾ ਹਾਂ | ਜੋ ਕਿ ਜੀ-20 ਦੱਖਣੀ ਅਫਰੀਕਾ 'ਚ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕਾ ਨੂੰ ਜੀ-20 'ਚ ਹੀ ਨਹੀਂ ਹੋਣਾ ਚਾਹੀਦਾ ਕਿਉਂਕਿ ਉੱਥੇ ਜੋ ਹੋਇਆ ਉਹ ਭਿਆਨਕ ਹੈ | ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਮੈਂ ਨਹੀਂ ਆ ਰਿਹਾ ਹਾਂ | ਮੈਂ ਉੱਥੇ ਆਪਣੇ ਦੇਸ਼ ਦੀ ਨੁਮਾਇੰਦਗੀ ਨਹੀਂ ਕਰਾਂਗਾਂ | ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਨੇ 1 ਦਸੰਬਰ, 2024 ਨੂੰ ਇਕ ਸਾਲ ਦੇ ਕਾਰਜਕਾਲ ਲਈ ਜੀ-20 ਦੀ ਪ੍ਰਧਾਨਗੀ ਸੰਭਾਲੀ ਤੇ 22 ਅਤੇ 23 ਨਵੰਬਰ ਨੂੰ ਜੋਹਾਨਸਬਰਗ 'ਚ ਸਮੂਹ ਦੇ ਨੇਤਾਵਾਂ ਦੇ ਸੰਮੇਲਨ ਦੀ ਮੇਜ਼ਬਾਨੀ ਕਰੇਗਾ | ਇਹ ਪਹਿਲੀ ਵਾਰ ਹੈ ਜਦੋਂ ਜੀ-20 ਸੰਮੇਲਨ ਅਫਰੀਕੀ ਧਰਤੀ 'ਤੇ ਹੋਵੇਗਾ | ਭਾਰਤ ਨੇ ਦਸੰਬਰ 2022 ਤੋਂ ਨਵੰਬਰ 2023 ਤੱਕ ਜੀ-20 ਦੀ ਪ੍ਰਧਾਨਗੀ ਸੰਭਾਲੀ ਤੇ ਸਤੰਬਰ 2023 'ਚ ਨਵੀਂ ਦਿੱਲੀ 'ਚ 18ਵੇਂ ਜੀ-20 ਸੰਮੇਲਨ ਦੀ ਮੇਜ਼ਬਾਨੀ ਕੀਤੀ ਸੀ |