ਨਵੀਂ ਦਿੱਲੀ, 6 ਨਵੰਬਰ (ਪੀ.ਟੀ.ਆਈ.)-ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਅਗਲੇ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਸਥਾਨਾਂ ਲਈ ਅਹਿਮਦਾਬਾਦ, ਦਿੱਲੀ, ਕੋਲਕਾਤਾ, ਚੇਨਈ ਅਤੇ ਮੁੰਬਈ ਨੂੰ ਸੂਚੀਬੱਧ ਕੀਤਾ ਹੈ | ਫਾਈਨਲ ਅਹਿਮਦਾਬਾਦ 'ਚ ਖੇਡਿਆ ਜਾਵੇਗਾ | ਭਾਰਤ ਤੇ ਆਸਟ੍ਰੇਲੀਆ ਵਿਚਕਾਰ 2023 ਦਾ ਇਕ ਰੋਜ਼ਾ ਵਿਸ਼ਵ ਕੱਪ ਫਾਈਨਲ ਵੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡਿਅਮ 'ਚ ਖੇਡਿਆ ਗਿਆ ਸੀ, ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ ਜਿਸ 'ਚ 100,000 ਤੋਂ ਵੱਧ ਦਰਸ਼ਕਾਂ ਦੀ ਸਮਰੱਥਾ ਹੈ | 2023 ਦਾ ਵਿਸ਼ਵ ਕੱਪ ਭਾਰਤ 'ਚ 10 ਸਥਾਨਾਂ 'ਤੇ ਖੇਡਿਆ ਗਿਆ ਸੀ | ਸ੍ਰੀਲੰਕਾ ਟੀ-20 ਵਿਸ਼ਵ ਕੱਪ ਦੀ ਸਹਿ-ਮੇਜ਼ਬਾਨੀ ਕਰੇਗਾ, ਭਾਰਤ ਨਾਲ ਇਕ ਸਮਝÏਤੇ ਤਹਿਤ ਪਾਕਿਸਤਾਨ ਲਈ ਇਕ ਨਿਰਪੱਖ ਸਥਾਨ ਵਜੋਂ ਸੇਵਾ ਕਰੇਗਾ | ਭਾਰਤ ਘਰੇਲੂ ਪੱਧਰ 'ਤੇ ਮÏਜੂਦਾ ਚੈਂਪੀਅਨ ਵਜੋਂ ਵਿਸ਼ਵ ਕੱਪ 'ਚ ਪ੍ਰਵੇਸ਼ ਕਰੇਗਾ | ਟੀਮ ਨੇ ਪਿਛਲੇ ਜੂਨ 'ਚ ਬਾਰਬਾਡੋਸ 'ਚ ਆਖਰੀ ਟੀ-20 ਵਿਸ਼ਵ ਕੱਪ ਜਿੱਤਿਆ ਸੀ | ਜੇਕਰ ਪਾਕਿਸਤਾਨ ਫਾਈਨਲ 'ਚ ਪਹੁੰਚਦਾ ਹੈ, ਤਾਂ ਫਾਈਨਲ ਮੈਚ ਸ੍ਰੀਲੰਕਾ 'ਚ ਖੇਡਿਆ ਜਾਵੇਗਾ | ਆਈ.ਸੀ.ਸੀ., ਬੀ.ਸੀ.ਸੀ.ਆਈ. ਅਤੇ ਪੀ.ਸੀ.ਬੀ. ਵਿਚਾਲੇ ਹੋਏ ਸਮਝÏਤੇ ਦੇ ਤਹਿਤ, ਭਾਰਤ ਤੇ ਪਾਕਿਸਤਾਨ ਵਿਚਾਲੇ ਸਾਰੇ ਮੈਚ 2027 ਤੱਕ ਨਿਰਪੱਖ ਥਾਵਾਂ 'ਤੇ ਖੇਡੇ ਜਾਣਗੇ |
ਟੀ-20 ਵਿਸ਼ਵ ਕੱਪ ਦੇ ਫਾਈਨਲ ਦੀ ਮੇਜ਼ਬਾਨੀ ਕਰੇਗਾ ਅਹਿਮਦਾਬਾਦ <br/>
ਅਜੀਤ ਡੈਸਕ
07-11-2025