ਪੁਣੇ, 17 ਜੁਲਾਈ (ਪੀ.ਟੀ.ਆਈ.)-ਪਰਾਡਾ ਦੇ ਮਾਹਿਰਾਂ ਦੀ ਇਕ ਟੀਮ ਨੇ ਬੀਤੇ ਦਿਨ ਕਾਰੀਗਰਾਂ ਨਾਲ ਗੱਲਬਾਤ ਕਰਨ ਤੇ ਸਥਾਨਕ ਫੁੱਟਵੀਅਰ ਨਿਰਮਾਣ ਪ੍ਰਕਿਰਿਆ ਦਾ ਮੁਲਾਂਕਣ ਕਰਨ ਲਈ ਕੋਲਹਾਪੁਰ ਦਾ ਦੌਰਾ ਕੀਤਾ | ਇਤਾਲਵੀ ਲਗਜ਼ਰੀ ਫੈਸ਼ਨ ਬ੍ਰਾਂਡ 'ਤੇ ਖੇਤਰ ਦੇ ਮਸ਼ਹੂਰ ਕੋਲਹਾਪੁਰੀ ਚੱਪਲ ਦੇ ਡਿਜ਼ਾਇਨ ਨੂੰ ਹੜੱਪਣ ਦਾ ਦੋਸ਼ ਲੱਗਣ ਤੋਂ ਕੁਝ ਦਿਨ ਬਾਅਦ ਉਨ੍ਹਾਂ ਦਾ ਇਹ ਦੌਰਾ ਸਾਹਮਣੇ ਆਇਆ | ਵਿਵਾਦ ਤੋਂ ਬਾਅਦ, ਪਰਾਡਾ ਨੇ ਸਵੀਕਾਰ ਕੀਤਾ ਸੀ ਕਿ ਉਨ੍ਹਾਂ ਦੇ ਪੁਰਸ਼ਾਂ ਦੇ 2026 ਫੈਸ਼ਨ ਸ਼ੋਅ 'ਚ ਪ੍ਰਦਰਸ਼ਿਤ ਚੱਪਲ ਰਵਾਇਤੀ ਭਾਰਤੀ ਹੱਥ ਨਾਲ ਬਣੀ ਚੱਪਲ ਤੋਂ ਪ੍ਰੇਰਿਤ ਸੀ | ਹਾਲਾਂਕਿ, ਬ੍ਰਾਂਡ ਨੇ ਮਹਾਰਾਸ਼ਟਰ ਚੈਂਬਰ ਆਫ਼ ਕਾਮਰਸ ਨੂੰ ਦਿੱਤੇ ਜਵਾਬ 'ਚ ਸਪੱਸ਼ਟ ਕੀਤਾ ਕਿ ਪ੍ਰਦਰਸ਼ਿਤ ਚੱਪਲ ਅਜੇ ਵੀ ਡਿਜ਼ਾਈਨ ਦੇ ਪੜਾਅ 'ਤੇ ਹਨ ਅਤੇ ਵਪਾਰਕ ਉਤਪਾਦਨ ਲਈ ਅਜੇ ਪੁਸ਼ਟੀ ਨਹੀਂ ਕੀਤੀ ਗਈ ਹੈ |