18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਵੈਭਵ ਸੂਰਿਆਵੰਸ਼ੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ <br/>

ਅਜੀਤ ਡੈਸਕ 27-12-2025

ਨਵੀਂ ਦਿੱਲੀ, 26 ਦਸੰਬਰ (ਪੀ.ਟੀ.ਆਈ.)-14 ਸਾਲਾ ਬੱਲੇਬਾਜ਼ ਵੈਭਵ ਸੂਰਿਆਵੰਸ਼ੀ, ਜਿਸਨੇ ਆਪਣੇ ਦਲੇਰਾਨਾ ਸਟ੍ਰੋਕ-ਪਲੇ ਨਾਲ ਕ੍ਰਿਕਟ ਦੀ ਦੁਨੀਆ 'ਚ ਤੂਫਾਨ ਲਿਆਂਦਾ ਹੈ ਤੇ ਸੱਤ ਸਾਲਾ ਸ਼ਤਰੰਜ ਦੀ ਦਿੱਗਜ ਵਾਕਾ ਲਕਸ਼ਮੀ ਪ੍ਰਾਗਨਿਕਾ ਉਨ੍ਹਾਂ ਬੱਚਿਆਂ 'ਚ ਸ਼ਾਮਲ ਰਹੇ, ਜਿਨ੍ਹਾਂ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਵੱਕਾਰੀ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਖੇਡਾਂ, ਬਹਾਦਰੀ, ਸਮਾਜ ਸੇਵਾ ਤੇ ਵਾਤਾਵਰਣ ਦੇ ਖੇਤਰ 'ਚ ਅਸਾਧਾਰਨ ਪ੍ਰਾਪਤੀਆਂ ਲਈ ਦਿੱਤੇ ਗਏ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ 'ਚ ਤੈਰਾਕੀ ਸਨਸਨੀ ਧਿੰਨੀਧੀ ਦੇਸਿੰਘੂ ਵੀ ਸ਼ਾਮਲ ਸੀ | ਕੁਝ ਦਿਨ ਪਹਿਲਾਂ, ਸੂਰਿਆਵੰਸ਼ੀ ਨੇ ਰਾਂਚੀ 'ਚ ਵਿਜੇ ਹਜ਼ਾਰੇ ਟਰਾਫੀ ਪਲੇਟ ਗਰੁੱਪ ਮੈਚ 'ਚ ਅਰੁਣਾਚਲ ਪ੍ਰਦੇਸ਼ ਦੇ ਖਿਲਾਫ ਬਿਹਾਰ ਲਈ 84 ਗੇਂਦਾਂ 'ਚ 190 ਦÏੜਾਂ ਬਣਾਈਆਂ | ਉਸ ਕੋਸ਼ਿਸ਼ ਨਾਲ, ਉਹ ਸਿਰਫ਼ 14 ਸਾਲ ਤੇ 272 ਦਿਨਾਂ 'ਚ ਲਿਸਟ ਏ ਕ੍ਰਿਕਟ 'ਚ ਸੈਂਕੜਾ ਲਗਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਪੁਰਸ਼ ਕ੍ਰਿਕਟਰ ਬਣ ਗਿਆ | ਉਸਨੇ ਸਿਰਫ਼ 36 ਗੇਂਦਾਂ 'ਚ ਤਿੰਨ ਅੰਕਾਂ ਦਾ ਅੰਕੜਾ ਹਾਸਲ ਕੀਤਾ |

ਪਿਛਲੀ ਖ਼ਬਰ ਬਿ੍ਟਿਸ਼ ਕੋਲੰਬੀਆ 'ਚ ਕਰਵਾਇਆ ਗਤਕਾ ਮੁਕਾਬਲਾ <br/> ਅਗਲੀ ਖ਼ਬਰ ਟੈਰਿਫ ਅਤੇ ਰੂਸੀ ਤੇਲ 'ਤੇ ਭਾਰਤ ਵਲੋਂ ਅਮਰੀਕਾ ਨੂੰ ਅੰਤਿਮ ਪ੍ਰਸਤਾਵ ਪੇਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।