18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬਿ੍ਟਿਸ਼ ਕੋਲੰਬੀਆ 'ਚ ਕਰਵਾਇਆ ਗਤਕਾ ਮੁਕਾਬਲਾ <br/>

ਅਜੀਤ ਡੈਸਕ 27-12-2025
ਐਬਟਸਫੋਰਡ, 26 ਦਸੰਬਰ (ਗੁਰਦੀਪ ਸਿੰਘ ਗਰੇਵਾਲ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਬਿ੍ਟਿਸ਼ ਕੋਲੰਬੀਆ ਵਲੋਂ 'ਦਮਦਮਾ ਗਤਕਾ ਚੈਂਪੀਅਨਸ਼ਿਪ ਜੂਨੀਅਰ ਗਤਕਾ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਕੈਨੇਡਾ ਤੇ ਅਮਰੀਕਾ ਤੋਂ 6 ਤੋਂ 17 ਸਾਲ ਉਮਰ ਵਰਗ ਦੇ ਸਕੂਲਾਂ 'ਚ ਪੜ੍ਹਦੇ ਸਿੰਘ ਅਤੇ ਸਿੰਘਣੀਆਂ ਨੇ ਭਾਗ ਲਿਆ | ਇਨ੍ਹਾਂ ਗਤਕਾ ਮੁਕਾਬਲਿਆਂ ਨੂੰ ਦੋ ਸ਼੍ਰੇਣੀ ਅੰਡਰ 18 ਸਿੰਘ ਤੇ ਕੌਰ ਅਤੇ ਅੰਡਰ 14 ਸਿੰਘ ਤੇ ਕੌਰ ਵਿਚਕਾਰ ਵੰਡਿਆ ਗਿਆ ਸੀ | ਇਨ੍ਹਾਂ ਗਤਕਾ ਮੁਕਾਬਲਿਆਂ 'ਚ ਅੰਡਰ 18 ਸਿੰਘ ਸ਼੍ਰੇਣੀ ਹਰਸ਼ਾਨ ਸਿੰਘ ਪਹਿਲੇ, ਰੂਪ ਸਿੰਘ ਸੰਘਾ ਦੂਸਰੇ ਤੇ ਅਕਾਲ ਸਿੰਘ ਤੀਸਰੇ ਸਥਾਨ 'ਤੇ ਰਹੇ, ਜਦਕਿ ਅੰਡਰ 18 ਕੌਰ ਸ਼੍ਰੇਣੀ ਵਿਚ ਕੈਲੇਫੋਰਨੀਆ ਗਤਕਾ ਦਲ ਰਿਵਰਸਾਈਡ ਦੀ ਜਸਮੀਨ ਕੌਰ ਪਹਿਲੇ, ਖ਼ਾਲਸਾ ਸੈਕੰਡਰੀ ਸਕੂਲ ਦੀ ਤਰਨਪ੍ਰੀਤ ਕੌਰ ਦੂਸਰੇ ਅਤੇ ਪ੍ਰਭ ਕੌਰ ਤੀਸਰੇ ਸਥਾਨ 'ਤੇ ਰਹੀਆਂ | ਜੇਤੂਆਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ |

ਪਿਛਲੀ ਖ਼ਬਰ ਕੈਨੇਡਾ 'ਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ <br/> ਅਗਲੀ ਖ਼ਬਰ ਵੈਭਵ ਸੂਰਿਆਵੰਸ਼ੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।