27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

114 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਫ਼ੌਜਾ ਸਿੰਘ <br/>

ਅਜੀਤ ਡੈਸਕ 15-07-2025

ਜਲੰਧਰ, 14 ਜੁਲਾਈ (ਡਾ. ਜਤਿੰਦਰ ਸਾਬੀ)-'ਉਹ ਕੰਮ ਸ਼ੁਰੂ ਕਰਨ 'ਚ ਕਦੇ ਵੀ ਦੇਰ ਨਹੀਂ ਹੁੰਦੀ, ਜੋ ਤੁਸੀਂ ਪਿਆਰ ਕਰਦੇ ਹੋ' ਭਾਰਤੀ ਮੂਲ ਦੇ ਬਰਤਾਨਵੀ ਸਿੱਖ ਮੈਰਾਥਨ ਦੌੜਾਕ ਫੌਜਾ ਸਿੰਘ ਇਸ ਭਾਵਨਾ ਨੂੰ ਦਰਸਾਉਂਦੇ ਸਨ | 1 ਅਪ੍ਰੈਲ 1911 ਨੂੰ ਬਿਆਸ ਪਿੰਡ, ਜਲੰਧਰ ਵਿਖੇ ਬਰਤਨਾਵੀ ਰਾਜ 'ਚ ਜਨਮੇ ਫੌਜਾ ਸਿੰਘ, 4 ਬੱਚਿਆਂ 'ਚੋਂ ਸਭ ਤੋਂ ਛੋਟੇ ਸਨ | ਫੌਜਾ ਸਿੰਘ 5 ਸਾਲ ਦੀ ਉਮਰ ਤੱਕ ਨਹੀਂ ਤੁਰਦੇ ਸਨ | ਉਨ੍ਹਾਂ ਦੀਆਂ ਲੱਤਾਂ ਪਤਲੀਆਂ ਤੇ ਕਮਜ਼ੋਰ ਸਨ | ਜਿਸ ਲਈ ਅਕਸਰ ਉਨ੍ਹਾਂ ਨੂੰ ਛੇੜਿਆ ਜਾਂਦਾ ਸੀ ਅਤੇ ਅਗਲੇ 10 ਸਾਲਾਂ ਤੱਕ ਉਨ੍ਹਾਂ ਨੂੰ ਡੰਡਾ ਉਪਨਾਮ ਨਾਲ ਬੁਲਾਇਆ ਜਾਂਦਾ ਸੀ | ਲੇਕਿਨ ਆਪਣੀ ਜਵਾਨੀ ਦੇ ਸਮੇਂ ਦੌਰਾਨ ਉਹ ਇਕ ਸ਼ੌਕੀਨ ਦੌੜਾਕ ਸਨ | ਪਰ ਉਨ੍ਹਾਂ ਭਾਰਤ ਦੀ ਵੰਡ ਦੇ ਸਮੇਂ ਇਸਨੂੰ ਛੱਡ ਦਿੱਤਾ | ਅਗਸਤ 1994 'ਚ ਇਕ ਉਸਾਰੀ ਹਾਦਸੇ 'ਚ ਆਪਣੇ ਪੁੱਤਰ ਕੁਲਦੀਪ ਦੀ ਮੌਤ ਤੋਂ ਬਾਅਦ ਹੀ, ਫੌਜਾ ਸਿੰਘ 1995 'ਚ ਦੌੜਨ ਦੇ ਆਪਣੇ ਜਨੂੰਨ 'ਚ ਵਾਪਸ ਪਰਤ ਆਏ | 1992 'ਚ ਉਨ੍ਹਾਂ ਦੀ ਪਤਨੀ ਦੀ ਮੌਤ ਤੇ ਉਨ੍ਹਾਂ ਦੀ ਵੱਡੀ ਧੀ, ਜੋ ਉਨ੍ਹਾਂ ਦੀ ਤੀਜੀ ਪੋਤੀ ਨੂੰ ਜਨਮ ਦੇਣ ਤੋਂ ਬਾਅਦ ਪੇਚੀਦਗੀਆਂ ਕਾਰਨ ਵਿਛੋੜਾ ਦੇ ਗਈ ਸੀ, ਦੇ ਦੁੱਖ ਨੇ ਉਨ੍ਹਾਂ ਨੂੰ ਜ਼ਿੰਦਗੀ 'ਚ ਇਸ ਤਰਫ਼ ਧਿਆਨ ਕੇਂਦਰਿਤ ਕਰਨ ਵੱਲ ਮੌੜ ਦਿੱਤਾ | 89 ਸਾਲ ਦੀ ਉਮਰ 'ਚ ਉਨ੍ਹਾਂ ਦੌੜ ਨੂੰ ਗੰਭੀਰਤਾ ਨਾਲ ਲਿਆ ਤੇ ਅੰਤਰਰਾਸ਼ਟਰੀ ਮੈਰਾਥਨ ਮੁਕਾਬਲਿਆਂ 'ਚ ਹਿੱਸਾ ਲਿਆ | ਉਨ੍ਹਾਂ 2000 'ਚ ਆਪਣੀ ਪਹਿਲੀ ਦੌੜ ਲੰਡਨ ਮੈਰਾਥਨ ਦੌੜੀ | ਉਹ ਆਸਾਨੀ ਨਾਲ 20 ਕਿਲੋਮੀਟਰ ਤੱਕ ਦੌੜਦੇ ਸਨ ਤੇ ਮੈਰਾਥਨ ਦੌੜਨਾ ਚਾਹੁੰਦੇ ਸਨ | ਉਹ ਸੋਚਦੇ ਸੀ ਕਿ ਇਹ ਸਿਰਫ਼ 26 ਕਿਲੋਮੀਟਰ ਹੈ, 26 ਮੀਲ (42 ਕਿਲੋਮੀਟਰ) ਨਹੀਂ | ਇਹ ਅਹਿਸਾਸ ਹੋਣ ਤੋਂ ਬਾਅਦ ਹੀ ਉਨ੍ਹਾਂ ਗੰਭੀਰਤਾ ਨਾਲ ਸਿਖਲਾਈ ਸ਼ੁਰੂ ਕੀਤੀ | 93 ਸਾਲ ਦੀ ਉਮਰ 'ਚ ਉਨ੍ਹਾਂ ਨੇ 6 ਘੰਟੇ ਤੇ 54 ਮਿੰਟ 'ਚ ਇਕ ਮੈਰਾਥਨ ਪੂਰੀ ਕੀਤੀ, ਜੋ ਕਿ 90 ਤੋਂ ਵੱਧ ਉਮਰ ਵਰਗ ਲਈ ਦੁਨੀਆ ਦੇ ਸਭ ਤੋਂ ਵਧੀਆ ਨਾਲੋਂ 58 ਮਿੰਟ ਤੇਜ਼ ਹੈ | ਉਸੇ ਸਾਲ, 2004 'ਚ ਉਨ੍ਹਾਂ ਨੂੰ ਡੇਵਿਡ ਬੈਕਹਮ ਤੇ ਮੁਹੰਮਦ ਅਲੀ ਦੇ ਨਾਲ ਸਪੋਰਟਸਵੇਅਰ ਨਿਰਮਾਤਾ ਐਡੀਡਾਸ ਲਈ ਇਕ ਇਸ਼ਤਿਹਾਰ ਮੁਹਿੰਮ 'ਚ ਪ੍ਰਦਰਸ਼ਿਤ ਕੀਤਾ ਗਿਆ ਸੀ | 100 ਸਾਲ ਦੀ ਉਮਰ 'ਚ, ਸਿੰਘ ਨੇ ਟੋਰਾਂਟੋ, ਓਨਟਾਰੀਓ, ਕੈਨੇਡਾ ਦੇ ਬਿਰਚਮਾਉਂਟ ਸਟੇਡੀਅਮ 'ਚ ਕਰਵਾਈ ਵਿਸ਼ੇਸ਼ ਓਨਟਾਰੀਓ ਮਾਸਟਰਜ਼ ਐਸੋਸੀਏਸ਼ਨ ਫੌਜਾ ਸਿੰਘ ਇਨਵੀਟੇਸ਼ਨਲ ਮੀਟ 'ਚ, ਇਕ ਦਿਨ 'ਚ 8 ਵਿਸ਼ਵ ਉਮਰ ਸਮੂਹ ਰਿਕਾਰਡਾਂ ਦੀ ਕੋਸ਼ਿਸ਼ ਕੀਤੀ ਤੇ ਪੂਰਾ ਕੀਤਾ | ਅਕਤੂਬਰ 2011 'ਚ ਉਹ ਪੇਟਾ ਮੁਹਿੰਮ 'ਚ ਪ੍ਰਦਰਸ਼ਿਤ ਹੋਣ ਵਾਲਾ ਸਭ ਤੋਂ ਬਜ਼ੁਰਗ ਆਦਮੀ ਬਣੇ | ਅਪ੍ਰੈਲ 2023 ਤੱਕ ਫੌਜਾ ਸਿੰਘ ਖੁਦ ਨਹੀਂ ਦੌੜਦੇ ਸਨ ਪਰ ਫਿਰ ਵੀ ਸਮਾਗਮਾਂ 'ਚ ਮੈਰਾਥਨ ਦੌੜਾਕਾਂ ਨੂੰ ਉਤਸ਼ਾਹਿਤ ਕਰਨ ਦਾ ਅਨੰਦ ਲੈਂਦੇ ਸਨ |
ਅਕਤੂਬਰ 2011 ਵਿੱਚ, 100 ਸਾਲ ਦੀ ਉਮਰ ਵਿੱਚ, ਫੌਜਾ ਨੇ ਟੋਰਾਂਟੋ ਵਿੱਚ ਇਕ ਮਾਸਟਰ ਮੀਟ ਵਿਚ 100 ਮੀਟਰ ਤੋਂ 5,000 ਮੀਟਰ ਤੱਕ ਦੇ ਈਵੈਂਟਾਂ ਵਿਚ ਅੱਠ ਵਿਸ਼ਵ ਉਮਰ-ਸਮੂਹ ਰਿਕਾਰਡ ਬਣਾਏ |

ਪਿਛਲੀ ਖ਼ਬਰ ਟਰੱਕ ਚਾਲਕ ਸਾਬਕਾ ਫ਼ੌਜੀ ਤੇ ਸਾਥੀ 260 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਅਗਲੀ ਖ਼ਬਰ ਕੈਨੇਡਾ 'ਚ ਹੋਇਆ ਰਾਜਪੂਤ ਭਾਈਚਾਰੇ ਦਾ ਪਰਿਵਾਰਕ ਇਕੱਠ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।