27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਕੈਨੇਡਾ 'ਚ ਹੋਇਆ ਰਾਜਪੂਤ ਭਾਈਚਾਰੇ ਦਾ ਪਰਿਵਾਰਕ ਇਕੱਠ

ਅਜੀਤ ਡੈਸਕ 15-07-2025
ਟੋਰਾਂਟੋ, 14 ਜੁਲਾਈ (ਹਰਜੀਤ ਸਿੰਘ ਬਾਜਵਾ)-ਟੋਰਾਂਟੋ ਲਾਗਲੇ ਮਾਰਖਮ ਖੇਤਰ 'ਚ ਇੱਥੇ ਵੱਸਦੇ ਰਾਜਪੂਤ ਭਾਈਚਾਰੇ ਵੱਲੋਂ ਇੱਥੋਂ ਦੀ ਮਿਲਨੇ ਪਾਰਕ 'ਚ ਇਕ ਪਰਿਵਾਰਕ ਮਿਲਣੀ ਦਾ ਕਰਵਾਈ ਗਈ | ਜਿਸ 'ਚ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ, ਦੁਪਹਿਰ ਤੋਂ ਲੈ ਕੇ ਦੇਰ ਸ਼ਾਮ ਤੱਕ ਚੱਲੇ ਇਸ ਸਮਾਗਮ 'ਚ ਬੋਲਦਿਆਂ ਬੁਲਾਰਿਆਂ ਨੇ ਆਖਿਆ ਕਿ ਅਜਿਹੇ ਸਮਾਗਮ ਸਿਰਫ਼ ਮਨੋਰੰਜਨ ਲਈ ਹੀ ਨਹੀ ਸਗੋਂ ਰਿਸ਼ਤਿਆਂ 'ਚ ਵੀ ਪਿਆਰ ਤੇ ਸੰਜੋਗ ਵਧਾਉਂਦੇ ਹਨ, ਪਰਿਵਾਰ ਆਪਸ 'ਚ ਜੁੜਦੇ ਹਨ, ਭਾਈਚਾਰੇ ਦੀ ਮਜ਼ਬੂਤੀ ਤੇ ਨਵੀਂ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਦੇ ਉਦੇਸ਼ ਵੀ ਅਜਿਹੇ ਸਮਾਗਮਾਂ ਦਾ ਹਿੱਸਾ ਹੁੰਦੇ ਹਨ | ਇਸ ਮੌਕੇ ਵੱਖ-ਵੱਖ ਖੇਡਾਂ, ਬੱਚਿਆਂ ਲਈ ਖਾਸ ਗਤੀਵਿਧੀਆਂ, ਪੇਟਿੰਗਜ਼ ਦੇ ਮੁਕਾਬਲੇ, ਲੋਕ ਸੰਗੀਤ ਤੇ ਪਰੰਪਰਾਗਤ ਖਾਣ ਪੀਣ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ, ਜਦਕਿ ਇਸ ਮੌਕੇ ਵੱਡਿਆਂ ਦੀਆਂ ਖੇਡਾਂ, ਵਾਲੀਵਾਲ ਦੇ ਮੈਚ, ਰਸਾਕਸੀ ਦੇ ਮੁਕਾਬਲੇ ਆਦਿ ਵੀ ਇਸ ਸਮਾਗਮ ਦਾ ਹਿੱਸਾ ਬਣੇ | ਬੁਲਾਰਿਆਂ ਨੇ ਸਮਾਗਮ ਦੌਰਾਨ ਦੱਸਿਆ ਕਿ ਪੰਜਾਬ ਦੇ ਦੋਆਬਾ ਇਲਾਕੇ ਤੋਂ 1900ਵਿਆਂ ਦੇ ਸ਼ੁਰੂਆਤੀ ਸਾਲਾਂ ਤੋਂ ਹੀ ਰਾਜਪੂਤ ਭਾਈਚਾਰਾ ਕੈਨੇਡਾ 'ਚ ਆਣ ਕੇ ਆਬਾਦ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਹੁਣ ਇਸ ਭਾਈਚਾਰੇ ਦੀ ਇੱਥੇ ਵੱਡੀ ਗਿਣਤੀ ਹੈ ਜਿਸਦਾ ਕਿ ਕੈਨੇਡਾ ਦੀ ਆਰਥਿਕਤਾ 'ਚ ਵੀ ਵਡਮੁੱਲਾ ਯੋਗਦਾਨ ਕਿਹਾ ਜਾ ਸਕਦਾ ਹੈ |
ਪਿਛਲੀ ਖ਼ਬਰ 114 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਫ਼ੌਜਾ ਸਿੰਘ <br/> ਅਗਲੀ ਖ਼ਬਰ ਸਕੂਲ ਗੇਮਜ਼ ਫੈਡਰੇਸ਼ਨ ਆਫ਼ ਇੰਡੀਆਂ ਨੇ ਖੇਡਾਂ ਦੀ ਦਰਜਾਬੰਦੀ ਕੀਤੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।