ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੋਵੇ ਜਾਂ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਵੇ, ਉਨ੍ਹਾਂ ਲਈ ਘੁਰਾੜੇ ਵਿਸ਼ੇਸ਼ ਤੌਰ 'ਤੇ ਨੁਕਸਾਨਦੇਹ ਹੋ ਸਕਦੇ ਹਨ। ਵਿਗਿਆਨੀਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸਵੇਰੇ ਪੰਜ ਅਤੇ ਛੇ ਵਜੇ ਵਿਚਾਲੇ ਨੀਂਦ ਦੀ ਹਾਲਤ ਵਿਚ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ। ਇਸ ਦੌਰਾਨ ਮੌਤ ਦਾ ਕਾਰਨ ਜਾਂ ਤਾਂ ਘੁਰਾੜੇ ਹਨ ਜਾਂ ਫਿਰ ਸਾਹ ਦੀਆਂ ਹੋਰ ਸਮੱਸਿਆਵਾਂ ਜਿਸ ਕਾਰਨ ਖੂਨ ਵਿਚ ਆਕਸੀਜਨ ਦੀ ਮਾਤਰਾ ਵਿਚ ਕਾਫ਼ੀ ਕਮੀ ਆ ਜਾਂਦੀ ਹੈ।
ਘੁਰਾੜਿਆਂ ਨਾਲ ਸਿਹਤ ਨੂੰ ਵੱਡਾ ਖ਼ਤਰਾ ਹੋ ਸਕਦਾ ਹੈ। ਇਸ ਨਾਲ ਨਾ ਸਿਰਫ਼ ਸਰੀਰਕ ਨੁਕਸਾਨ ਹੋ ਸਕਦਾ ਹੈ ਸਗੋਂ ਇਸ ਨਾਲ ਅਸਹਿਣਸ਼ੀਲ ਸਰੀਰਕ ਥਕਾਵਟ ਵੀ ਹੁੰਦੀ ਹੈ, ਜਿਸ ਦੇ ਨਤੀਜੇ ਵਜੋਂ ਕੰਮ ਕਰਦੇ ਸਮੇਂ ਦੁਰਘਟਨਾ ਦੀ ਵੀ ਸੰਭਾਵਨਾ ਹੈ।
ਇਸ ਤਰ੍ਹਾਂ ਦੇ ਲੋਕਾਂ ਦੀ ਕਮੀ ਨਹੀਂ ਹੈ, ਜੋ ਇਸ ਸੱਚ ਨੂੰ ਨਕਾਰਦੇ ਹਨ ਕਿ ਉਹ ਸੌਂਦੇ ਹੋਏ ਘੁਰਾੜੇ ਮਾਰਦੇ ਹਨ। ਸੱਚ ਇਹ ਹੈ ਕਿ ਥੋੜ੍ਹੀ ਬਹੁਤ ਮਾਤਰਾ ਵਿਚ ਹਰ ਵਿਅਕਤੀ ਘੁਰਾੜੇ ਮਾਰਦਾ ਹੈ, ਕਿਉਂਕਿ ਸੌਂਦੇ ਸਮੇਂ ਗਲੇ ਦੇ ਪਿੱਛੇ ਦੇ ਉੱਪਰੀ ਹਵਾ ਰਸਤੇ ਤੋਂ ਜੀਭ ਸਮੇਤ ਬਹੁਤ ਸਾਰੀਆਂ ਮਾਸਪੇਸ਼ੀਆਂ ਨਾਲ ਜੁੜੀਆਂ ਹੋਈਆਂ ਨਾੜੀਆਂ ਤਣਾਅ ਰਹਿਤ ਹੁੰਦੀਆਂ ਹਨ। ਇਸ ਲਈ ਹਵਾ ਮਾਰਗ ਸਾਹ ਦੇ ਅੰਦਰ ਜਾਣ 'ਤੇ ਖੁਲ੍ਹਦਾ ਹੈ।
ਜ਼ਿਆਦਾ ਘੁਰਾੜਿਆਂ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਕਈ ਮਾਮਲਿਆਂ ਵਿਚ ਤਾਂ ਉੱਪਰਲਾ ਹਵਾ ਮਾਰਗ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਸਕਦਾ ਹੈ ਜਿਸ ਨਾਲ ਹਵਾ ਦਾ ਪ੍ਰਵਾਹ ਪੂਰੀ ਤਰ੍ਹਾਂ ਰੁਕ ਜਾਂਦਾ ਹੈ। ਇਸ ਤਰ੍ਹਾਂ ਦੀ ਹਾਲਤ ਵਿਚ ਸੌਣ ਵਾਲਾ ਵਿਅਕਤੀ ਅਗਲੇ ਸਾਹ ਲਈ ਸੰਘਰਸ਼ ਕਰਦਾ ਹੈ। ਪਸਲੀਆਂ ਅਤੇ ਡਾਇਫਾਰਮ ਕਾਰਨ ਫੇਫੜਿਆਂ ਵਿਚ ਹਵਾ ਦਾ ਦਬਾਅ ਬਦਲ ਜਾਂਦਾ ਹੈ, ਜਿਸ ਨਾਲ ਅਸਧਾਰਨ ਬਦਲਾਅ ਹੁੰਦੇ ਹਨ। ਦਿਲ, ਛਾਤੀ ਅਤੇ ਫੇਫੜਿਆਂ ਵਿਚ ਖੂਨ ਦਾ ਪ੍ਰਵਾਹ ਹੌਲੀ ਹੋ ਜਾਂਦਾ ਹੈ, ਜਿਸ ਨਾਲ ਦਿਲ ਦੇ ਕੰਮ ਕਰਨ ਦੀ ਰਫ਼ਤਾਰ ਹੌਲੀ ਹੋ ਜਾਂਦੀ ਹੈ।
ਸਿਹਤਮੰਦ ਲੋਕਾਂ ਵਿਚ ਦਮ ਘੁਟਣ ਦਾ ਇਕ ਸਮਾਂ ਹੁੰਦਾ ਹੈ, ਲਗਭਗ 15 ਸੈਕਿੰਡ। ਇਸ ਵਿਚਾਲੇ ਸਾਹ ਨੂੰ ਕੰਟਰੋਲ ਕਰਨ ਵਾਲੇ ਤੰਤੂ ਦਿਮਾਗ਼ ਦੇ ਹੋਰ ਹਿੱਸਿਆਂ ਨੂੰ ਸੁਚੇਤ ਕਰਦੇ ਹਨ ਅਤੇ ਸੌਣ ਵਾਲਾ ਵਿਅਕਤੀ ਨੀਂਦ ਤੋਂ ਜਾਗ ਜਾਂਦਾ ਹੈ। ਕੁਝ ਲੋਕ ਘੱਟ ਘੁਰਾੜੇ ਮਾਰਦੇ ਹਨ ਪਰ ਖੂਨ ਵਿਚ ਜਿਵੇਂ ਹੀ ਆਕਸੀਜਨ ਦੀ ਮਾਤਰਾ ਵਧ ਕੇ ਸਾਧਾਰਨ ਹੋ ਜਾਂਦੀ ਹੈ ਤਾਂ ਉਹ ਪਹਿਲਾਂ ਸੌਂਦੇ ਰਹਿੰਦੇ ਹਨ, ਜਿਸ ਵਿਚ ਦਸ ਸੈਕਿੰਡ ਦਾ ਸਮਾਂ ਲਗਦਾ ਹੈ। ਪੂਰੀ ਪ੍ਰਕਿਰਿਆ ਵਿਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਿਰਫ਼ ਅੱਧੇ ਮਿੰਟ ਦਾ ਸਮਾਂ ਲਗਦਾ ਹੈ।
ਹਰ ਤਿੰਨ ਵਿਚੋਂ ਇਕ ਵਿਅਕਤੀ ਨੂੰ ਚੰਗੀ ਨੀਂਦ ਨਾ ਆਉਣ ਕਾਰਨ ਘੁਰਾੜੇ ਆਉਂਦੇ ਹਨ। ਘੁਰਾੜਿਆਂ ਦੀ ਸ਼ਿਕਾਇਤ 35 ਸਾਲ ਤੋਂ ਜ਼ਿਆਦਾ ਉਮਰ ਵਾਲਿਆਂ ਦੇ ਮੁਕਾਬਲੇ ਨੌਜਵਾਨਾਂ ਵਿਚ ਜ਼ਿਆਦਾ ਹੈ।
* ਸੌਣ ਤੋਂ ਪਹਿਲਾਂ ਬਿਨਾਂ ਆਪਣੇ-ਆਪ ਨੂੰ ਥਕਾਏ, ਜੇਕਰ ਥੋੜ੍ਹੀ ਦੇਰ ਤੱਕ ਤੁਸੀਂ ਤੇਜ਼ ਰਫ਼ਤਾਰ ਨਾਲ ਚੱਲੋ ਤਾਂ ਇਸ ਨਾਲ ਸਰੀਰ ਵਲੋਂ ਆਕਸੀਜਨ ਗ੍ਰਹਿਣ ਕਰਨ ਦੀ ਤਾਕਤ ਵਧੇਗੀ ਅਤੇ ਤੁਹਾਨੂੰ ਚੰਗੀ ਨੀਂਦ ਆਵੇਗੀ।
* ਘੁਰਾੜਿਆਂ ਰਾਹੀਂ 60 ਡੈਸੀਬਲਜ਼ ਤੱਕ ਦੀ ਆਵਾਜ਼ ਨਿਕਲ ਸਕਦੀ ਹੈ ਜੋ ਸੜਕ ਨੂੰ ਡ੍ਰਿਲ ਕਰਨ ਵਾਲੀ ਮਸ਼ੀਨ ਤੋਂ ਵੀ ਜ਼ਿਆਦਾ ਹੈ ਅਤੇ ਜਿਸ ਨਾਲ ਵਿਅਕਤੀ ਪਾਗਲ ਤੱਕ ਹੋ ਸਕਦਾ ਹੈ।
ਘੁਰਾੜੇ ਹੋ ਸਕਦੇ ਹਨ ਜਾਨਲੇਵਾ
ਅਜੀਤ ਡੈਸਕ
21-11-2025