12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਨਿਤਿਨ ਨਬਿਨ ਵਲੋਂ ਭਾਜਪਾ ਦੇ ਕੇਂਦਰੀ ਦਫ਼ਤਰ ਵਿਖੇ ਪ੍ਰਧਾਨ ਮੰਤਰੀਮੋਦੀ ਦੀ ਮੌਜੂਦਗੀ ਵਿਚ 'ਦੀਵਾਲੀ ਮਿਲਨ' ਸਮਾਗਮ ਦਾ ਆਯੋਜਨ

ਨਵੀਂ ਦਿੱਲੀ, 12 ਨਵੰਬਰ - ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬਿਨ ਨੇ ਨਵੀਂ ਦਿੱਲੀ ਸਥਿਤ ਭਾਜਪਾ ਦੇ ਕੇਂਦਰੀ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ...

ਅਜੀਤ ਡੈਸਕ 12-11-2026

ਨਵੀਂ ਦਿੱਲੀ, 12 ਨਵੰਬਰ - ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬਿਨ ਨੇ ਨਵੀਂ ਦਿੱਲੀ ਸਥਿਤ ਭਾਜਪਾ ਦੇ ਕੇਂਦਰੀ ਦਫ਼ਤਰ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ 'ਦੀਵਾਲੀ ਮਿਲਨ' ਸਮਾਗਮ ਦਾ ਆਯੋਜਨ ਕੀਤਾ।
ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੇ.ਪੀ. ਨੱਡਾ ਵੀ ਮੌਜੂਦ ਸਨ।
ਇਸ ਮੌਕੇ ਨਿਤਿਨ ਨਬਿਨ ਨੇ ਕਿਹਾ, "ਪਿਛਲੇ ਕਈ ਸਾਲਾਂ ਤੋਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸੈਨਿਕਾਂ ਨਾਲ ਦੀਵਾਲੀ ਮਨਾਉਂਦੇ ਆ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਸੈਨਿਕਾਂ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਦਾ ਹੈ। 'ਆਈ.ਐਨ.ਐਸ. ਵਿਕ੍ਰਾਂਤ' ਦੇ ਡੈੱਕ ਤੋਂ ਲੈ ਕੇ ਬਰਫ਼ੀਲੀਆਂ ਸਰਹੱਦਾਂ ਤੱਕ, ਸਾਡੇ ਸੈਨਿਕਾਂ ਨਾਲ ਦੀਵਾਲੀ ਮਨਾਉਣ ਅਤੇ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਮਿਲਣ ਦੀ ਪ੍ਰਧਾਨ ਮੰਤਰੀ ਦੀ ਇਹ ਪਰੰਪਰਾ ਸੱਚਮੁੱਚ ਬਹੁਤ ਖ਼ਾਸ ਹੈ..."।

ਪਿਛਲੀ ਖ਼ਬਰ ਯੂ.ਪੀ. ਚੋਣਾਂ ਲਈ ਚੰਦਰਸ਼ੇਖਰ ਆਜ਼ਾਦ ਅਤੇ ਓਵੈਸੀ ਵਲੋਂ 'ਸਮਾਜਿਕ ਪਰਿਵਰਤਨ ਮੋਰਚਾ' ਬਣਾਉਣ ਦਾ ਐਲਾਨ ਅਗਲੀ ਖ਼ਬਰ ਕਿਸਾਨਾਂ, ਆੜ੍ਹਤੀਆਂ ਵਲੋਂ ਮੰਡੀ ਦਾ ਰਾਹ ਬੰਦ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ