30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਕਿੰਨੀ ਧੁੱਪ ਸੇਕੀਏ?

ਕਿੰਨੀ ਧੁੱਪ ਸੇਕੀਏ?

ਅਜੀਤ ਡੈਸਕ 30-10-2026

ਧੁੱਪ ਸੁੰਦਰਤਾ ਵਧਾਉਂਦੀ ਹੈ | ਇਸ ਦੀ ਵਰਤੋਂ ਨਾਲ ਚਿਹਰੇ 'ਤੇ ਤੇਜ਼ ਅਤੇ ਆਭਾ ਝਲਕਦੀ ਹੈ | ਸੂਰਜ ਦੀ ਕਿਰਨਾਂ ਰੋਗ ਦੇ ਕੀਟਾਣੂਆਂ ਦਾ ਨਾਸ਼ ਕਰਦੀਆਂ ਹਨ ਅਤੇ ਤਾਕਤ, ਸਾਹਸ ਦਾ ਵਾਧਾ ਕਰਦੀ ਹੈ | ਇਸ ਨਾਲ ਹਰਾਜ਼ਮਾ ਕਿਰਿਆ ਸਹੀ ਢੰਗ ਨਾਲ ਚਲਦੀ ਹੈ ਅਤੇ ਮਨੁੱਖ ਸਿਹਤਮੰਦ ਰਹਿੰਦਾ ਹੈ | ਸੂਰਜ ਤੋਂ ਬਿਨਾਂ ਜੀਵਨ ਅਸੰਭਵ ਹੈ |

ਕੁਝ ਸਾਵਧਾਨੀਆਂ
ਬਹੁਤਾਤ ਹਮੇਸ਼ਾ ਨੁਕਸਨਕਾਰੀ ਹੁੰਦੀ ਹੈ | ਧੁੱਪ ਦੇ ਸੰਬੰਧ ਵਿਚ ਵੀ ਇਹੀ ਗੱਲ ਹੈ | ਸੂਰਜ ਦੀਆਂ ਕਿਰਨਾਂ ਜਦੋਂ ਸਰੀਰ 'ਤੇ ਸਿੱਧੀਆਂ ਪੈਂਦੀਆਂ ਹਨ ਤਾਂ ਚਮੜੀ ਦਾ ਕੈਂਸਰ ਤੱਕ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ | ਇਕ ਅਧਿਐਨ ਅਨੁਸਾਰ ਬਰਫ਼ੀਲੀਆਂ ਥਾਵਾਂ 'ਤੇ ਤੇਜ਼ ਧੁੱਪ ਦਾ ਸਾਹਮਣਾ ਤਾਂ ਨੇਤਰਹੀਨਤਾ ਹੋਣ ਤੱਕ ਵੀ ਸੰਭਵ ਹੈ |
ਕਈ ਵਾਰ ਲੋਕਾਂ ਨੂੰ  ਇਹ ਭਰਮ ਹੋ ਜਾਂਦਾ ਹੈ ਕਿ ਘੱਟ ਤਾਪਮਾਨ ਸੂਰਜ ਦੀਆਂ ਪਰਾਬੈਂਗਨੀ ਕਿਰਨਾਂ ਤੋਂ ਬਚਾਅ ਕਰਦਾ ਹੈ ਪਰ ਇਸ ਤਰ੍ਹਾਂ ਨਹੀਂ ਹੈ | ਠੰਢ ਦੇ ਕਾਰਨ ਸੂਰਜ ਦੀਆਂ ਕਿਰਨਾਂ ਦੀ ਗਰਮਾਹਟ ਅਸੀਂ ਮਹਿਸੂਸ ਨਹੀਂ ਕਰ ਪਾਉਂਦੇ ਅਤੇ ਪਰਾਬੈਂਗਨੀ ਕਿਰਨਾਂ ਖ਼ਤਰਨਾਕ ਸਾਬਤ ਹੋ ਜਾਂਦੀਆਂ ਹਨ | 
ਧੁੱਪ ਵਿਚ ਲਗਾਤਾਰ ਦੇਰ ਤੱਕ ਨਹੀਂ ਰਹਿਣਾ ਚਾਹੀਦਾ | ਧੁੱਪ ਦੀ ਵਰਤੋਂ ਸਮੇਂ ਵਾਲ ਢੱਕ ਕੇ ਬੈਠਣ ਨਾਲ ਇਨ੍ਹਾਂ ਦੀ ਸੁੰਦਰਤਾ ਬਰਕਰਾਰ ਰਹਿੰਦੀ ਹੈ | ਦੁਪਹਿਰ ਦੀ ਗਰਮੀ ਸਭ ਤੋਂ ਵੱਧ ਖ਼ਤਰਨਾਕ ਹੁੰਦੀ ਹੈ | ਇਸ ਤੋਂ ਤਿੰਨ ਘੰਟੇ ਪਹਿਲਾਂ ਅਤੇ ਤਿੰਨ ਘੰਟੇ ਬਾਅਦ ਤੱਕ ਧੁੱਪ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ | ਪਰਾਬੈਂਗਨੀ ਕਿਰਨਾਂ ਉੱਪਰ ਤੋਂ ਹੀ ਨਹੀਂ ਸਗੋਂ ਹੇਠਾਂ ਤੋਂ ਵੀ ਚਮੜੀ, ਅੱਖਾਂ ਅਤੇ ਸਰੀਰ ਨੂੰ  ਹਾਨੀ ਪਹੁੰਚਾਉਂਦੀਆਂ ਹਨ | ਹਾਨੀ ਦੀ ਇਹ ਮਾਤਰਾ ਸੁੱਕੀਆਂ ਥਾਵਾਂ ਦੀ ਬਜਾਏ ਬਰਫ਼ੀਲੀਆਂ ਥਾਵਾਂ 'ਤੇ ਜ਼ਿਆਦਾ ਹੁੰਦੀ ਹੈ | ਸੂਰਜ ਦੀਆਂ ਕਿਰਨਾਂ ਜਦੋਂ ਸਿੱਧੀਆਂ ਪੈਂਦੀਆਂ ਹੋਣ ਅਤੇ ਜ਼ਿਆਦਾ ਗਰਮਾਹਟ ਹੋਵੇ ਤਾਂ ਉਸ ਸਮੇਂ ਕੱਪੜਿਆਂ ਨਾਲ ਸਰੀਰ ਢੱਕ ਲੈਣ 'ਤੇ ਖ਼ਤਰੇ ਦਾ ਪ੍ਰਭਾਵ ਟਲ ਜਾਂਦਾ ਹੈ |

ਪਿਛਲੀ ਖ਼ਬਰ ਆਜ਼ਾਦੀ ਦੇ ਸੰਘਰਸ਼ ਵਿਚ ਬੱਬਰ ਅਕਾਲੀ ਲਹਿਰ ਦਾ ਅਦੁੱਤੀ ਯੋਗਦਾਨ ਅਗਲੀ ਖ਼ਬਰ ਜਾਣੋ ਆਇਰਨ ਦੀ ਕਮੀ ਬਾਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।