12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਬੁਰਾ ਕੋਲੈਸਟ੍ਰੋਲ : ਕੀ ਖਾਈਏ, ਕੀ ਨਾ ਖਾਈਏ

ਅਜੀਤ ਡੈਸਕ 21-11-2025

ਕੀ ਲਈਏ :
* ਇਕ ਦਿਨ ਵਿਚ ਤਿੰਨ ਚਮਚ ਤੇਲ ਲੈਣਾ ਚਾਹੀਦਾ ਹੈ। ਇਕ ਹੀ ਤੇਲ ਦੀ ਵਰਤੋਂ ਲਗਾਤਾਰ ਨਹੀਂ ਕਰਨੀ ਚਾਹੀਦੀ। ਬਦਲ-ਬਦਲ ਕੇ ਤੇਲ ਦੀ ਵਰਤੋਂ ਕਰੋ। ਕੋਲੈਸਟ੍ਰੋਲ ਨੂੰ ਕੰਟਰੋਲ ਵਿਚ ਰੱਖਣ ਲਈ ਜੈਤੂਨ ਦਾ ਤੇਲ ਅਤੇ ਸਰ੍ਹੋਂ ਦਾ ਤੇਲ ਚੰਗਾ ਹੁੰਦਾ ਹੈ। ਇਨ੍ਹਾਂ ਦੀ ਵਰਤੋਂ ਲਈ ਇਕ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ ਕਿ ਇਨ੍ਹਾਂ ਨੂੰ ਜ਼ਿਆਦਾ ਤੇਜ਼ ਗਰਮ ਨਾ ਕੀਤਾ ਜਾਵੇ।
* ਰੇਸ਼ੇਦਾਰ ਖਾਣ ਵਾਲੇ ਪਦਾਰਥਾਂ ਦੀ ਜ਼ਿਆਦਾ ਵਰਤੋਂ ਕਰੋ। ਫਾਈਬਰ ਕੋਲੈਸਟ੍ਰੋਲ ਦੀ ਮਾਤਰਾ ਘੱਟ ਕਰਨ ਵਿਚ ਮਦਦ ਕਰਦਾ ਹੈ। ਅਨਾਜ ਵਿਚ ਕਣਕ, ਜਵਾਰ, ਬਾਜਰਾ, ਜਈ ਆਦਿ ਦੀ ਵਰਤੋਂ ਕਰੋ। ਚਾਹੋ ਤਾਂ ਕਣਕ ਅਤੇ ਬਾਜਰੇ ਦੇ ਆਟੇ ਨੂੰ ਮਿਲਾ ਕੇ ਉਸ ਨਾਲ ਬਣੀ ਰੋਟੀ ਖਾ ਸਕਦੇ ਹੋ। ਦਲੀਆ, ਪੁੰਗਰੇ ਅਨਾਜ, ਓਟਸ ਅਤੇ ਦਾਲਾਂ ਵਿਚ ਵੀ ਫਾਈਬਰ ਦੀ ਮਾਤਰਾ ਕਾਫ਼ੀ ਹੁੰਦੀ ਹੈ। ਇਸ ਦੀ ਵਰਤੋਂ ਨਾਸ਼ਤੇ ਵਿਚ ਕਰ ਸਕਦੇ ਹੋ। ਆਟੇ ਵਿਚ ਛਾਣਬੂਰਾ ਮਿਲਾ ਕੇ ਉਸ ਦੀ ਰੋਟੀ ਖਾਓ। * ਮੇਥੀ, ਲਸਣ, ਪਿਆਜ਼, ਹਲਦੀ, ਸੋਇਆਬੀਨ ਦੀ ਵਰਤੋਂ ਕਰੋ। ਇਨ੍ਹਾਂ ਨਾਲ ਕੋਲੈਸਟ੍ਰੋਲ ਦੀ ਮਾਤਰਾ ਘੱਟ ਹੁੰਦੀ ਹੈ। * ਐਚ.ਡੀ.ਐਲ. ਗੁਡ ਕੋਲੈਸਟ੍ਰੋਲ ਵਧਾਉਣ ਲਈ 5-6 ਬਦਾਮ, 1-2 ਅਖਰੋਟ ਦੀ ਲਗਾਤਾਰ ਵਰਤੋਂ ਕਰੋ। * ਬੀਨਸ, ਮੱਛੀ ਤੇਲ, ਫਲੈਕਸ ਬੀਜ ਖਾਣੇ ਚਾਹੀਦੇ ਹਨ। ਇਨ੍ਹਾਂ ਵਿਚ ਓਮੇਗਾ-3 ਦੀ ਮਾਤਰਾ ਕਾਫ਼ੀ ਹੁੰਦੀ ਹੈ। ਜੋ ਦਿਲ ਲਈ ਲਾਭਕਾਰੀ ਹੁੰਦੀ ਹੈ। * ਹਰੀਆਂ ਸਬਜ਼ੀਆਂ, ਸ਼ਲਗਮ, ਮਟਰ, ਓਟਸ, ਸੂਰਜਮੁਖੀ ਬੀਜ ਵਿਚ ਕਾਫ਼ੀ ਮਾਤਰਾ ਵਿਚ ਫੌਲਿਕ ਐਸਿਡ ਹੁੰਦਾ ਹੈ। ਇਹ ਕੋਲੈਸਟ੍ਰੋਲ ਪੱਧਰ ਘਟਾਉਣ ਵਿਚ ਮਦਦ ਕਰਦੇ ਹਨ। * ਆਂਡੇ ਦੀ ਜਰਦੀ ਦੀ ਵਰਤੋਂ ਨਾ ਕਰੋ। ਬਸ ਸਫ਼ੇਦ ਹਿੱਸਾ ਖਾਓ। ਸਕਿਮਡ ਦੁੱਧ ਜਾਂ ਸੋਇਆ ਦੁੱਧ ਪੀਓ। ਇਨ੍ਹਾਂ ਵਿਚ ਫੈਟਸ ਦੀ ਮਾਤਰਾ ਨਹੀਂ ਹੁੰਦੀ। * ਕੋਲੈਸਟ੍ਰੋਲ ਲਿਵਰ ਦੇ ਡਿਸਆਰਡਰ ਨਾਲ ਵਧਦਾ ਹੈ। ਲਿਵਰ ਦੀ ਸਫ਼ਾਈ ਵੱਲ ਧਿਆਨ ਦਿਓ। ਔਲਾ ਜੂਸ ਅਤੇ ਸਬਜ਼ੀਆਂ ਦਾ ਜੂਸ ਲਾਭਕਾਰੀ ਹੁੰਦਾ ਹੈ। ਇਨ੍ਹਾਂ ਦੀ ਲਗਾਤਾਰ ਵਰਤੋਂ ਕਰੋ।
ਕੀ ਨਾ ਖਾਈਏ :
* ਮਲਾਈ ਵਾਲੇ ਦੁੱਧ, ਰੈੱਡ ਮੀਟ, ਅੰਡੇ ਦੇ ਪੀਲੇ ਹਿੱਸੇ ਵਿਚ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਨ੍ਹਾਂ ਤੋਂ ਬਚੋ। * ਬੁਰਾ ਕੋਲੈਸਟ੍ਰੋਲ ਭਾਵ ਐਲ ਡੀ ਐਲ ਵਧਿਆ ਹੋਇਆ ਹੈ ਤਾਂ ਚੀਨੀ, ਚੌਲ, ਮੈਦਾ ਨਾ ਖਾਓ। * ਮਿਉਨੀਜ਼, ਨਾਰੀਅਲ ਤੇਲ, ਬਨਸਪਤੀ, ਦੇਸੀ ਘਿਓ, ਮੱਖਣ ਵਿਚ ਸੈਚੂਰੇਟਿਡ ਫੈਟ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਤੋਂ ਬਚੋ। * ਬਿਸਕੁਟ, ਨਮਕੀਨ, ਮੱਠੀ, ਬੇਕਰੀ ਚੀਜ਼ਾਂ ਨਾ ਖਾਓ ਕਿਉਂਕਿ ਇਨ੍ਹਾਂ ਵਿਚ ਟ੍ਰਾਂਸਫੈਟ ਹੁੰਦਾ ਹੈ ਜੋ ਸਿੱਧਾ ਲੀਵਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਨ੍ਹਾਂ ਨੂੰ ਨਾ ਖਾਓ। * ਪ੍ਰੋਸੈੱਸਡ ਅਤੇ ਜੰਕ ਭੋਜਨ ਤੋਂ ਬਚੋ। ਪੇਸਟਰੀ, ਕੇਕ, ਆਈਸਕ੍ਰੀਮ, ਮਠਿਆਈ ਆਦਿ ਤੋਂ ਵੀ ਪਰਹੇਜ਼ ਕਰੋ। * ਫੁੱਲ ਕ੍ਰੀਮ ਦੁੱਧ ਅਤੇ ਉਸ ਤੋਂ ਬਣਿਆ ਪਨੀਰ, ਖੋਇਆ ਖਾਣ ਤੋਂ ਪਰਹੇਜ਼ ਕਰੋ। * ਮਾਂਹ ਦੀ ਦਾਲ, ਨਮਕ, ਚੌਲ, ਕੌਫ਼ੀ ਦੀ ਵਰਤੋਂ ਘੱਟ ਤੋਂ ਘੱਟ ਕਰੋ। * ਨਾਰੀਅਲ ਅਤੇ ਨਾਰੀਅਲ ਦਾ ਦੁੱਧ ਨਾ ਪੀਓ।
ਕੋਲੈਸਟ੍ਰੋਲ ਦਾ ਟੈਸਟ ਕਦੋਂ ਕਰਾਈਏ
* ਜੇਕਰ ਪਰਿਵਾਰਕ ਇਤਿਹਾਸ ਹੈ ਤਾਂ 30 ਸਾਲ ਦੀ ਉਮਰ ਤੋਂ ਬਾਅਦ ਕੋਲੈਸਟ੍ਰੋਲ ਟੈਸਟ ਕਰਵਾਉਣਾ ਸ਼ੁਰੂ ਕਰ ਦਿਓ। ਜੇਕਰ ਰਿਪੋਰਟ ਠੀਕ ਹੈ ਤਾਂ 30 ਤੋਂ 40 ਸਾਲ ਤੱਕ ਦੀ ਉਮਰ ਵਿਚ ਦੋ ਸਾਲ ਵਿਚ ਇਕ ਵਾਰ ਜ਼ਰੂਰ ਕਰਾਓ। ਜੇਕਰ ਰਿਪੋਰਟ ਵਿਚ ਗੜਬੜ ਹੈ ਤਾਂ ਡਾਕਟਰ ਦੀ ਸਲਾਹ ਨਾਲ ਟੈਸਟ ਕਰਾਓ। 40 ਸਾਲ ਤੋਂ ਬਾਅਦ ਸਾਲ ਵਿਚ ਇਕ ਵਾਰ ਸਭ ਟੈਸਟ ਕਰਵਾਓ। ਕੋਲੈਸਟ੍ਰੋਲ ਹੋਣ 'ਤੇ ਡਾਕਟਰ ਅਨੁਸਾਰ ਟੈਸਟ ਕਰਵਾਓ।
* ਕੋਲੈਸਟ੍ਰੋਲ ਲਈ ਲਿਪਿਡ ਪ੍ਰੋਫਾਈਲ ਟੈਸਟ ਕਰਵਾਓ। ਇਸ ਵਿਚ ਐਲ.ਡੀ.ਐਲ., ਐਚ.ਡੀ.ਐਲ. ਅਤੇ ਟਾਈਗਲਿਸਰਾਈਡਸ ਦੀ ਰੀਡਿੰਗ ਪਤਾ ਲੱਗੇਗੀ।

ਪਿਛਲੀ ਖ਼ਬਰ ਘੁਰਾੜੇ ਹੋ ਸਕਦੇ ਹਨ ਜਾਨਲੇਵਾ ਅਗਲੀ ਖ਼ਬਰ ਕੀ-ਕੀ ਫ਼ਾਇਦਾ ਹੁੰਦਾ ਹੈ ਪਾਣੀ ਪੀਣ ਨਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।