12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮਾਲਿਸ਼ ਸਿਹਤ ਲਈ ਉੱਤਮ

ਅਜੀਤ ਡੈਸਕ 21-11-2025

ਮਾਲਿਸ਼ ਦੀ ਉਪਯੋਗਿਤਾ ਕਮਾਲ ਦੀ ਹੈ। ਸਾਧਾਰਨ ਸਿਹਤ ਵਾਲੇ ਵਿਅਕਤੀ ਲਈ ਮਾਲਿਸ਼ ਸਰੀਰ ਵਿਚ ਸੰਜੀਵਨੀ ਦਾ ਸੰਚਾਰ ਕਰ ਦਿੰਦੀ ਹੈ, ਜਦੋਂ ਕਿ ਸਾਧਾਰਨ ਰੋਗ ਵਾਲੇ ਵਿਅਕਤੀ ਨੂੰ ਮਾਲਿਸ਼ ਨਾਲ ਸਿਹਤਮੰਦ ਲਾਭ ਮਿਲ ਜਾਂਦਾ ਹੈ। ਉਸ ਦਾ ਰੋਗ ਸ਼ਾਂਤ ਹੁੰਦਾ ਹੈ। ਸਰੀਰ ਨੂੰ ਸ਼ਕਤੀ ਮਿਲਦੀ ਹੈ। ਰੋਗਾਂ ਨਾਲ ਲੜਨ ਦੀ ਸ਼ਕਤੀ ਵਿਚ ਵਾਧਾ ਹੁੰਦਾ ਹੈ।
* ਮਾਲਿਸ਼ ਆਮ ਤੌਰ 'ਤੇ ਸਰ੍ਹੋਂ ਦੇ ਤੇਲ ਨਾਲ ਹੀ ਕਰਦੇ ਹੋ ਤਾਂ ਦੇਸੀ ਘਿਓ, ਜੈਤੂਨ ਦਾ ਤੇਲ, ਬਦਾਮ ਰੋਗਨ ਉਪਲਬਧ ਹੋਣ ਤਾਂ ਕਦੀ-ਕਦੀ ਇਨ੍ਹਾਂ ਵਿਚੋਂ ਕਿਸੇ ਇਕ ਦੀ ਮਾਲਿਸ਼ ਕਰੋ ਤਾਂ ਠੀਕ ਰਹੇਗਾ।
* ਮਾਲਿਸ਼ ਵੀ ਇਕ ਕਸਰਤ ਹੈ ਜੋ ਬਹੁਤ ਸੌਖੀ ਅਤੇ ਲਾਹੇਵੰਦ ਹੁੰਦੀ ਹੈ।
* ਮਾਲਿਸ਼ ਕਰਨ ਨਾਲ ਸਰੀਰ ਵਿਚ ਗਰਮੀ ਪੈਦਾ ਹੁੰਦੀ ਹੈ ਜਿਸ ਨਾਲ ਖੂਨ ਪੂਰੇ ਸਰੀਰ ਵਿਚ ਤੇਜ਼ੀ ਨਾਲ ਦੌਰਾ ਕਰਨ ਲਗਦਾ ਹੈ। ਜਦੋਂ ਖੂਨ ਦਾ ਦੌਰਾ ਤੇਜ਼ ਹੋਵੇਗਾ ਤਾਂ ਖੂਨ ਵਿਚ ਅਤੇ ਸਰੀਰ ਵਿਚ ਮੌਜੂਦ ਗੰਦਗੀ, ਪਸੀਨਾ ਅਤੇ ਕਾਰਬਨ ਡਾਈਆਕਸਾਈਡ ਦੇ ਰੂਪ ਵਿਚ ਬਾਹਰ ਨਿਕਲ ਜਾਂਦੀ ਹੈ। ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।
* ਮਾਲਿਸ਼ ਤੋਂ ਤੁਰੰਤ ਬਾਅਦ ਇਸ਼ਨਾਨ ਨਾ ਕਰੋ। ਵਕਫ਼ਾ ਜ਼ਰੂਰੀ ਹੈ।
* ਮੰਨ ਲਓ ਕਿ ਸਰੀਰ ਦਾ ਕੋਈ ਅੰਗ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਰਿਹਾ ਜਾਂ ਵਿਕਾਸ ਪੂਰੀ ਤਰ੍ਹਾਂ ਰੁਕ ਗਿਆ ਹੈ ਤਾਂ ਮੱਛੀ ਦੇ ਤੇਲ ਨਾਲ ਮਾਲਿਸ਼ ਕਰਨ 'ਤੇ ਜ਼ਿਆਦਾ ਲਾਭ ਮਿਲੇਗਾ।
* ਇਸ ਵਿਚ ਕੋਈ ਸ਼ੱਕ ਨਹੀਂ ਕਿ ਮਾਲਿਸ਼ ਆਪਣੇ-ਆਪ ਵਿਚ ਇਕ ਚੰਗੀ ਕਸਰਤ ਹੈ। ਇਹ ਸਰੀਰ ਨੂੰ ਰਿਸ਼ਟ-ਪੁਸ਼ਟ ਕਰਦੀ ਹੈ। ਹਰ ਅੰਗ ਨੂੰ ਕਿਰਿਆਸ਼ੀਲ ਬਣਾਉਂਦੀ ਹੈ। ਚਮੜੀ ਅਤੇ ਚਿਹਰੇ ਦਾ ਰੰਗ ਨਿਖਾਰ ਕੇ ਸੁੰਦਰਤਾ ਵਧਾਉਂਦੀ ਹੈ। ਇਸ ਤਰ੍ਹਾਂ ਵਿਅਕਤੀ ਸਿਹਤਮੰਦ ਬਣਿਆ ਰਹਿ ਸਕਦਾ ਹੈ। ਜੇਕਰ ਤੁਸੀਂ ਮਾਲਿਸ਼ ਕਰਦੇ ਹੋ ਤਾਂ ਠੀਕ ਜੇਕਰ ਨਹੀਂ ਕਰਦੇ ਤਾਂ ਇਸ ਦਾ ਲਾਭ ਜ਼ਰੂਰ ਲਓ।

ਪਿਛਲੀ ਖ਼ਬਰ ਕੀ-ਕੀ ਫ਼ਾਇਦਾ ਹੁੰਦਾ ਹੈ ਪਾਣੀ ਪੀਣ ਨਾਲ ਅਗਲੀ ਖ਼ਬਰ ਘਰ ਵਾਲੇ ਨਸ਼ਿਆਂ ਦੇ ਮਰੀਜ਼ ਦਾ ਸਹੀ ਇਲਾਜ ਕਿਵੇਂ ਕਰਵਾਉਣ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।