ਉਮਰ ਵਧਣ ਦੇ ਨਾਲ ਪ੍ਰੇਸ਼ਾਨੀਆਂ ਅਤੇ ਬਿਮਾਰੀਆਂ ਵਧ ਜਾਂਦੀਆਂ ਹਨ ਅਤੇ ਸਰੀਰਕ, ਮਾਨਸਿਕ ਫੁਰਤੀ 'ਚ ਕਮੀ ਆਉਣ ਲੱਗ ਜਾਂਦੀ ਹੈ। ਇਸ ਨੂੰ ਬਹੁਤਿਆਂ ਸਹਿਜਤਾ ਨਾਲ ਕਾਬੂ ਕੀਤਾ ਜਾ ਸਕਦਾ ਹੈ ਅਤੇ ਕੁਝ ਉਪਾਵਾਂ ਨਾਲ ਇਨ੍ਹਾਂ ਨੂੰ ਵਧਣ ਤੋਂ ਰੋਕ ਕੇ ਬੁਢਾਪੇ ਨੂੰ ਸੁਖਦਾਈ ਤਰੀਕੇ ਨਾਲ ਗੁਜ਼ਾਰਿਆ ਜਾ ਸਕਦਾ ਹੈ।
ਦਿਨ ਭਰ ਦੇ ਕੰਮਾਂ ਨੂੰ ਸਹੀ ਰੱਖੋ: ਉਮਰ ਵਧਣ ਦੇ ਨਾਲ-ਨਾਲ ਆਪਣੇ ਦਿਨ ਭਰ ਦੀ ਰੁਟੀਨ ਨੂੰ ਸਹੀ ਰੱਖਣਾ ਚਾਹੀਦਾ ਹੈ। ਸਵੇਰੇ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਵੇਲੇ ਤੱਕ ਆਪਣਾ ਸਾਰਾ ਕੰਮ ਸਹੀ ਤਰੀਕੇ ਨਾਲ ਅਤੇ ਸਮੇਂ ਸਿਰ ਕਰਨਾ ਚਾਹੀਦਾ ਹੈ। ਸੌਣਾ, ਜਾਗਣਾ, ਸਰੀਰ ਦੀ ਬਾਹਰੀ ਅਤੇ ਅੰਦਰੂਨੀ ਸਫਾਈ, ਖਾਣਾ, ਕਸਰਤ, ਟਹਿਲਣਾ ਭਾਵ ਸੈਰ ਕਰਨੀ, ਧਿਆਨ ਲਗਾਉਣਾ, ਪਾਠ-ਪੂਜਾ, ਮਨੋਰੰਜਨ ਆਦਿ ਸਾਰੇ ਕੰਮ ਜੀਵਨ ਲਈ ਜ਼ਰੂਰੀ ਹਨ। ਇਨ੍ਹਾਂ ਨੂੰ ਸਹੀ ਤਰੀਕੇ ਨਾਲ ਨਿਪਟਾਓ।
ਰੁੱਝੇ ਰਹੋ : ਬੁਢਾਪੇ ਨੂੰ ਨਕਾਰਾ ਨਾ ਬਣਾਓ, ਵਿਅਰਥ 'ਚ ਸਮਾਂ ਨਾ ਗਵਾਓ। ਘਰ-ਪਰਿਵਾਰ ਦੇ ਛੋਟੇ-ਮੋਟੇ ਕੰਮਾਂ 'ਚ ਸਹਿਯੋਗ ਕਰੋ। ਉਨ੍ਹਾਂ 'ਚ ਘੁਲ-ਮਿਲ ਕੇ ਸਮਾਂ ਬਿਤਾਓ, ਬੱਚੇ, ਬਜ਼ੁਰਗਾਂ ਤੋਂ ਲੈ ਕੇ ਹਮ-ਉਮਰ ਦੇ ਵਿਅਕਤੀਆਂ ਨਾਲ, ਗੁਆਂਢੀਆਂ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨਾਲ ਮਿੱਤਰਤਾਪੂਰਨ ਵਿਹਾਰ ਰੱਖੋ। ਇਸ ਨਾਲ ਪ੍ਰੇਸ਼ਾਨੀਆਂ ਘੱਟ ਹੋਣਗੀਆਂ। ਉਮਰ ਵਧੇਗੀ, ਤੰਦਰੁਸਤ ਰਹੋਗੇ ਅਤੇ ਸਮੇਂ ਦੀ ਸਹੀ ਵਰਤੋਂ ਵੀ ਹੋਵੇਗੀ।
ਭੋਜਨ ਢੁੱਕਵਾਂ ਹੋਵੇ : ਸਮੇਂ 'ਤੇ ਸਹੀ ਮਾਤਰਾ 'ਚ ਭੋਜਨ ਕਰੋ। ਇਹ ਪੌਸ਼ਟਿਕਤਾ ਨਾਲ ਪੂਰਨ ਹੋਵੇ। ਤਲੀਆਂ, ਭੁੰਨੀਆਂ ਅਤੇ ਜ਼ਿਆਦਾ ਨਮਕ, ਮਿਰਚ, ਮਸਾਲੇ ਵਾਲੀਆਂ ਚੀਜ਼ਾਂ, ਮਿੱਠੀਆਂ ਚੀਜ਼ਾਂ ਤੋਂ ਬਚੋ, ਇਨ੍ਹਾਂ ਨੂੰ ਘੱਟ ਖਾਓ। ਭੋਜਨ ਤਾਜ਼ਾ, ਸਾਦਾ ਅਤੇ ਹਲਕਾ ਹੋਵੇ। ਉਮਰ ਵਧਣ ਦੇ ਨਾਲ ਪਾਚਣ ਕਿਰਿਆ ਮੱਠੀ ਪੈ ਜਾਂਦੀ ਹੈ, ਇਸ ਲਈ ਜ਼ਿਆਦਾ ਭੋਜਨ ਨਾ ਕਰੋ। ਮੌਸਮੀ ਫਲ, ਸਾਗ, ਸਬਜ਼ੀ ਦਾ ਸਵਾਦ ਜ਼ਰੂਰ ਲਓ। ਦੁੱਧ, ਦਹੀਂ ਦੀ ਵਰਤੋਂ ਕਰੋ। ਸਮੋਸਾ, ਕਚੌਰੀ, ਚਾਟ, ਚਾਹ, ਕਾਫੀ ਅਤੇ ਨਸ਼ਿਆਂ ਤੋਂ ਦੂਰ ਰਹੋ। ਭੋਜਨ ਅਜਿਹਾ ਲਓ ਜੋ ਛੇਤੀ ਹਜ਼ਮ ਹੋ ਜਾਵੇ।
ਸਰੀਰਕ ਕੰਮ ਜ਼ਰੂਰ ਕਰੋ : ਭੌਤਿਕ ਸੁੱਖ-ਸਾਧਨਾਂ ਤੋਂ ਬਾਅਦ ਸੈਰ ਕਰਨੀ, ਆਰਾਮ, ਕਸਰਤ ਅਤੇ ਕੰਮ ਕਰਨ 'ਚ ਕੁਤਾਹੀ ਨਾ ਕਰੋ। ਇਹ ਕੰਮ ਜ਼ਰੂਰ ਕਰੋ ਜਿਸ ਨਾਲ ਸਰੀਰਕ ਚੁਸਤੀ-ਫੁਰਤੀ ਬਣੀ ਰਹੇ ਕਿਉਂਕਿ ਇਸ ਚੁਸਤੀ-ਫੁਰਤੀ ਨਾਲ ਬਿਮਾਰੀਆਂ ਆਪਣੇ-ਆਪ ਘੱਟ ਹੁੰਦੀਆਂ ਹਨ ਅਤੇ ਦੂਰ ਰਹਿੰਦੀਆਂ ਹਨ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ। ਕਰੋਧੀ ਵਿਅਕਤੀ ਦੇ ਸਰੀਰ 'ਚ ਰੋਗਾਂ ਦਾ ਪਨਪਣਾ ਕੁਦਰਤੀ ਹੈ। ਇਕ ਗੱਲ ਦਾ ਧਿਆਨ ਰੱਖੋ ਕਿ ਮਨ ਸਿਹਤਮੰਦ ਰਹਿਣ ਨਾਲ ਸਰੀਰ ਵੀ ਸਿਹਤਮੰਦ ਰਹਿੰਦਾ ਹੈ। ਇਸ ਲਈ ਆਪਣੇ ਮਨ ਨੂੰ ਸਹੀ ਅਤੇ ਤੰਦਰੁਸਤ ਰੱਖੋ। ਬੁਢਾਪੇ 'ਚ ਥਕਾਵਟ ਵਾਲਾ ਸਰੀਰਕ, ਮਾਨਸਿਕ ਕੰਮ ਨਾ ਕਰੋ। ਕੰਮ ਅਤੇ ਆਰਾਮ ਦਾ ਸਹੀ ਤਾਲਮੇਲ ਹੋਵੇ।
ਧਿਆਨ ਦਿਓ : * ਭੋਜਨ ਸੰਤੁਲਿਤ ਅਤੇ ਪੋਸ਼ਣ ਵਾਲਾ ਹੋਵੇ। * ਭੋਜਨ 'ਚ ਫਲ, ਸਾਗ, ਸਬਜ਼ੀ ਜ਼ਰੂਰ ਹੋਵੇ। * ਭੋਜਨ ਗਰਮ, ਤਾਜ਼ਾ, ਸਾਦਾ ਅਤੇ ਹਲਕਾ ਹੋਵੇ। * ਨਮਕ, ਸ਼ੱਕਰ, ਮਿਰਚ, ਮਸਾਲਿਆਂ ਦੀ ਵਧੇਰੇ ਵਰਤੋਂ ਤੋਂ ਬਚੋ। * ਘਰ-ਪਰਿਵਾਰ ਦੀਆਂ ਪ੍ਰੇਸ਼ਾਨੀਆਂ ਤੋਂ ਘਬਰਾਓ ਨਾ, ਉਨ੍ਹਾਂ ਨੂੰ ਸੁਲਝਾਓ। * ਸਾਰਿਆਂ ਨਾਲ ਘੁਲੋ-ਮਿਲੋ। ਹੱਸੋ-ਹਸਾਓ। ਖ਼ਾਮੋਸ਼ ਨਾ ਰਹੋ। * ਸਮੇਂ 'ਤੇ ਨੀਂਦ ਲਓ ਅਤੇ ਸਮੇਂ ਸਿਰ ਜਾਗੋ। ਸਵੇਰੇ ਤਾਜ਼ੀ ਹਵਾ ਲਓ, ਲਾਭ ਮਿਲੇਗਾ। * ਬਿਮਾਰੀ ਨੂੰ ਨਾ ਛੁਪਾਓ। ਸਾਰੀਆਂ ਬਿਮਾਰੀਆਂ ਦਾ ਇਲਾਜ ਸੰਭਵ ਹੈ। * ਕਦੀ-ਕਿਤੇ ਯਾਰਾਂ, ਦੋਸਤਾਂ, ਰਿਸ਼ਤੇਦਾਰਾਂ ਨਾਲ ਬੈਠ ਕੇ ਉਨ੍ਹਾਂ ਦੀਆਂ ਗੱਲਾਂ ਦਾ ਅਨੰਦ ਲਓ।
ਬੁਢਾਪੇ ਨੂੰ ਆਰਾਮਦਾਇਕ ਬਣਾਓ
ਅਜੀਤ ਡੈਸਕ
18-07-2025