ਮਾਹਿਰਾਂ ਅਨੁਸਾਰ ਮਰਦਾਂ ਦੇ ਮੁਕਾਬਲੇ ਔਰਤਾਂ ਵਿਚ ਮੋਟਾਪਾ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਅਤੇ ਇਸ ਤੋਂ ਲੋਕ ਸ਼ਾਇਦ ਇਹੀ ਸੋਚਦੇ ਹਨ ਕਿ ਔਰਤਾਂ ਆਪਣੇ ਵਜ਼ਨ ਨੂੰ ਲੈ ਕੇ ਜ਼ਿਆਦਾ ਚਿੰਤਤ ਹੁੰਦੀਆਂ ਹਨ, ਇਸ ਲਈ ਮਰਦਾਂ ਦੇ ਮੁਕਾਬਲੇ ਉਹ ਕਸਰਤ 'ਤੇ ਧਿਆਨ ਜ਼ਿਆਦਾ ਦਿੰਦੀਆਂ ਹੋਣਗੀਆਂ ਪਰ ਹਾਲ ਹੀ ਵਿਚ ਹੋਈ ਇਕ ਖੋਜ ਅਨੁਸਾਰ ਮਰਦ ਕਸਰਤ ਪ੍ਰਤੀ ਔਰਤਾਂ ਨਾਲੋਂ ਜ਼ਿਆਦਾ ਗੰਭੀਰ ਹੁੰਦੇ ਹਨ। ਖੋਜ ਵਿਚ ਪਾਇਆ ਗਿਆ ਕਿ ਮਰਦ ਇਸ ਮਾਮਲੇ ਵਿਚ ਔਰਤਾਂ ਤੋਂ ਦੁੱਗਣੇ ਗੰਭੀਰ ਹੁੰਦੇ ਹਨ ਅਤੇ ਜੇਕਰ ਉਹ ਕਿਸੇ ਦਿਨ ਕਸਰਤ ਕਰਨ ਵਿਚ ਅਸਮਰੱਥ ਰਹਿੰਦੇ ਹਨ ਤਾਂ ਖਿਝੇ-ਖਿਝੇ ਅਤੇ ਤਣਾਅਗ੍ਰਸਤ ਹੋ ਜਾਂਦੇ ਹਨ।
ਇਸ ਖੋਜ ਵਿਚ ਇਹ ਵੀ ਪਾਇਆ ਗਿਆ ਕਿ ਜੋ ਵਿਅਕਤੀ ਸਰੀਰਕ ਅਤੇ ਮਾਨਸਿਕ ਸਿਹਤ ਲਈ ਕਸਰਤ ਕਰਦੇ ਹਨ, ਨਾ ਕਿ ਚੰਗਾ ਦਿਸਣ ਲਈ ਜਾਂ ਆਪਣੀ ਪਰਫਾਰਮੈਂਸ ਵਿਚ ਸੁਧਾਰ ਲਿਆਉਣ ਲਈ, ਉਹ ਕਸਰਤ 'ਤੇ ਜ਼ਿਆਦਾ ਨਿਰਭਰ ਰਹਿੰਦੇ ਹਨ। ਅਮਰੀਕਾ 'ਚ ਹੋਈ ਖੋਜ ਅਨੁਸਾਰ ਸਿਹਤ ਲਈ ਹਰ ਰੋਜ਼ ਇਕ ਘੰਟਾ ਸਰੀਰਕ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਪਰ ਕੁਝ ਮਾਹਿਰਾਂ ਅਨੁਸਾਰ ਬਿਲਕੁਲ ਕਸਰਤ ਨਾ ਕਰਨ ਤੋਂ ਚੰਗਾ ਹੈ ਕਿ ਥੋੜ੍ਹੀ ਦੇਰ ਕਸਰਤ ਕੀਤੀ ਜਾਵੇ, ਕਿਉਂਕਿ ਥੋੜ੍ਹੇ ਸਮੇਂ ਦੀ ਕੀਤੀ ਗਈ ਕਸਰਤ ਅਤੇ ਸਾਧਾਰਨ ਸਟਰੈਚਿੰਗ ਕਸਰਤ ਵੀ ਸਿਹਤਮੰਦ ਲਾਭ ਦਿੰਦੀ ਹੈ। ਇਸ ਲਈ ਜੋ ਵਿਅਕਤੀ ਜ਼ਿਆਦਾ ਦੇਰ ਤੱਕ ਕਸਰਤ ਕਰਨ ਤੋਂ ਅਸਰਮੱਥ ਹਨ, ਉਹ ਥੋੜ੍ਹੇ ਸਮਾਂ ਦੀ ਕਸਰਤ ਕਰਕੇ ਲਾਭ ਲੈ ਸਕਦੇ ਹਨ।
ਕਸਰਤ ਪ੍ਰਤੀ ਮਰਦ ਜ਼ਿਆਦਾ ਗੰਭੀਰ
ਅਜੀਤ ਡੈਸਕ
18-07-2025