ਜੈਤੂਨ ਦਾ ਤੇਲ ਇਕ ਹੈ ਅਤੇ ਅਸੀਂ ਇਸ ਦੀ ਵਰਤੋਂ ਕਰ ਕੇ ਕਈ ਚੀਜ਼ਾਂ 'ਚ ਲੈ ਕੇ ਇਸ ਦਾ ਪੂਰਾ ਲਾਭ ਲੈ ਸਕਦੇ ਹਾਂ। ਜੈਤੂਨ ਦੇ ਤੇਲ ਦੀ ਹਰ ਰੋਜ਼ ਵਾਲਾਂ 'ਚ ਮਾਲਸ਼ ਕਰਨ ਨਾਲ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ, ਵਾਲ ਚਮਕਦਾਰ ਅਤੇ ਤੰਦਰੁਸਤ ਬਣਾ ਸਕਦੀ ਹੈ।
ਜੈਤੂਨ ਦੇ ਤੇਲ ਦੀ ਵਰਤੋਂ ਫਰਨੀਚਰ ਚਮਕਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਨੂੰ ਨਰਮ ਕੱਪੜੇ 'ਤੇ ਪਾ ਕੇ ਫਰਨੀਚਰ 'ਤੇ ਚੰਗੀ ਤਰ੍ਹਾਂ ਰਗੜੋ। ਇਹ ਫਰਨੀਚਰ ਦੀ ਚਮਕ ਨੂੰ ਬਿਹਤਰ ਬਣਾਉਂਦਾ ਹੈ।
ਇਸ ਦੀ ਵਰਤੋਂ ਚਾਂਦੀ ਅਤੇ ਸੋਨੇ ਦੀਆਂ ਚੀਜ਼ਾਂ ਨੂੰ ਚਮਕਾਉਣ ਲਈ ਵੀ ਕੀਤੀ ਜਾ ਸਕਦੀ ਹੈ।
ਜੈਤੂਨ ਦੇ ਤੇਲ 'ਚ ਨਮੀ ਜ਼ਿਆਦਾ ਹੋਣ 'ਤੇ ਸਰੀਰ 'ਤੇ ਇਸ ਦੀ ਮਾਲਸ਼ ਕੀਤੀ ਜਾ ਸਕਦੀ ਹੈ। ਜਿਸ ਨਾਲ ਚਮੜੀ ਨਰਮ ਬਣਦੀ ਹੈ ਅਤੇ ਜੇਕਰ ਸਰੀਰ 'ਤੇ ਖਾਰਸ਼ ਹੋਵੇ ਤਾਂ ਰਾਹਤ ਮਿਲਦੀ ਹੈ।
ਜੈਤੂਨ ਦੇ ਤੇਲ ਦੀ ਵਰਤੋਂ ਕਰੀਮ ਦੇ ਰੂਪ ਵਿਚ ਵੀ ਕੀਤੀ ਜਾ ਸਕਦੀ ਹੈ।
ਅਕਸਰ ਵੱਡੇ ਸ਼ਹਿਰਾਂ 'ਚ ਬੱਚਿਆਂ ਨੂੰ ਸ਼ੁਰੂ ਵਿਚ ਡਾਇਪਰ ਲਗਾਏ ਜਾਂਦੇ ਹਨ। ਕਈ ਵਾਰ ਬੱਚੇ ਦੀ ਕੋਮਲ ਚਮੜੀ 'ਤੇ ਦਾਗ਼ ਪੈ ਜਾਂਦੇ ਹਨ ਅਤੇ ਬੱਚੇ ਡਾਇਪਰ ਲਗਾਉਣਾ ਪਸੰਦਾ ਨਹੀਂ ਕਰਦੇ, ਅਜਿਹੀ ਸਥਿਤੀ 'ਚ ਇਸ ਤੇਲ ਨੂੰ ਦਾਗ਼ਾਂ ਵਾਲੀ ਜਗ੍ਹਾ 'ਤੇ ਲਗਾਓ, ਦਾਗ਼ ਦੂਰ ਹੋ ਜਾਣਗੇ।
ਜਿਨ੍ਹਾਂ ਲੋਕਾਂ ਦੀਆਂ ਅੱਡੀਆਂ ਫਟੀਆਂ ਹੋਣ, ਉਹ ਕੋਸੇ ਪਾਣੀ 'ਚ ਪਿਉਮਿਕ ਸਟੋਨ ਪੋਲਾ-ਪੋਲਾ ਰਗੜੋ, ਫਿਰ ਸੁਕਾ ਕੇ ਜੈਤੂਨ ਦਾ ਤੇਲ ਲਗਾ ਲਓ। ਜੁਰਾਬਾਂ ਪਹਿਨ ਕੇ ਰੱਖੋ ਤਾਂ ਕਿ ਤੇਲ ਨਾਲ ਪੂਰੀ ਨਮੀ ਅੱਡੀਆਂ ਨੂੰ ਮਿਲ ਸਕੇ। ਰਾਤ ਨੂੰ ਅਜਿਹਾ ਕਰੋ।