19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜੰਗਾਂ ਦੇ ਸੰਦਰਭ ਵਿਚ ਆਗੂਆਂ ਦੀ ਅਸਫ਼ਲਤਾ

ਅਜੀਤ ਡੈਸਕ 18-07-2025

ਵਿਸ਼ਵ ਵਿਆਪੀ ਟਕਰਾਵਾਂ ਅਤੇ ਲੋਕਤੰਤਰੀ ਪਤਨ ਦੇ ਯੁੱਗ ਵਿਚ ਲੋਕਤੰਤਰੀ ਸੰਸਾਰ ਵਿਚ ਰਾਜਨੀਤਿਕ ਲੀਡਰਸ਼ਿਪ ਨੇ ਬੇਹੱਦ ਮਹੱਤਵ ਪ੍ਰਾਪਤ ਕਰ ਲਿਆ ਹੈ। ਦੁਨੀਆ ਦੇ ਕਈ ਹਿੱਸਿਆਂ ਵਿਚ ਤੇਜ਼ ਹੋਈਆਂ ਦੁਸ਼ਮਣੀਆਂ ਲੀਡਰਸ਼ਿਪ ਦੀ ਅਸਫਲਤਾ ਨੂੰ ਦਰਸਾਉਂਦੀਆਂ ਹਨ। ਵਿਸ਼ਵ ਨੇਤਾਵਾਂ ਦੀ ਜ਼ਰੂਰਤ ਤੋਂ ਜ਼ਿਆਦਾ ਸਿਧਾਂਤ ਨੂੰ ਪਹਿਲ ਦੇਣ ਵਿਚ ਬੇਸਮਝ ਦੁਬਿਧਾ ਅਤੇ ਸੱਤਾ ਦੀ ਚੌਧਰ ਅੱਗੇ ਉਨ੍ਹਾਂ ਦਾ ਪੂਰਨ ਸਮਰਪਣ ਆਪਣੇ ਆਪ ਵਿਚ ਸਭ ਕੁਝ ਬਿਆਨ ਕਰਦਾ ਹੈ। ਯੂਕਰੇਨ, ਗਾਜ਼ਾ ਅਤੇ ਇਜ਼ਰਾਈਲ-ਈਰਾਨ ਟਕਰਾਅ ਦੇ ਦੁਖਾਂਤ, ਸ਼ਕਤੀ ਦੀ ਬੇਰਹਿਮੀ (ਹੈਂਕੜ) ਕਾਰਨ ਜੰਗ ਕਾਰਨ ਹੋਈਆਂ ਤਬਾਹੀਆਂ ਰੂਹ ਨੂੰ ਝੰਜੋੜਨ ਵਾਲੀ ਗਾਥਾ ਹਨ, ਜੋ ਮਾਨਵਤਾਵਾਦੀ ਪਾਬੰਦੀਆਂ ਦੇ ਪੱਖ ਤੋਂ ਬੇਕਾਬੂ ਹਨ।
ਟਕਰਾਅ ਦੁਆਰਾ ਪ੍ਰੇਰਿਤ ਦੁਨੀਆ ਨੇ ਉਨ੍ਹਾਂ ਨੇਤਾਵਾਂ ਦੇ ਨੈਤਿਕ ਦੀਵਾਲੀਆਪਨ ਨੂੰ ਪ੍ਰਦਰਸ਼ਿਤ ਕੀਤਾ ਹੈ, ਜਿਨ੍ਹਾਂ ਨੇ 'ਦੁਨੀਆ ਦੀਆਂ ਸਥਿਰ ਹਕੀਕਤਾਂ' ਨੂੰ ਬਿਨਾਂ ਆਪਣੇ ਅਪਮਾਨਜਨਕ ਵਿਗਾੜਾਂ ਨੂੰ, ਨੈਤਿਕ ਦਿਸ਼ਾ-ਨਿਰਦੇਸ਼ਾਂ ਅਨੁਸਾਰ ਠੀਕ ਕੀਤਿਆਂ ਇਸ ਦੀਆਂ 'ਅਸਫਲ ਧਾਰਨਾਵਾਂ' ਨੂੰ ਸਵੀਕਾਰ ਕਰ ਲਿਆ ਹੈ । ਰਾਸ਼ਟਰਪਤੀ ਟਰੰਪ ਦੁਆਰਾ ਵਿਆਪਕ ਸੈਨਿਕ ਸ਼੍ਰੇਸਟਤਾ ਦੀ ਸਥਿਤੀ ਨਾਲ ਕਰਵਾਈ ਗਈ ਨਾਜ਼ੁਕ ਜੰਗਬੰਦੀ ਦੇ ਬਾਵਜੂਦ ਇਨ੍ਹਾਂ ਦੁਸ਼ਮਣੀਆਂ ਦੇ ਨਿਸ਼ਾਨ ਫ਼ੌਜੀ ਸ਼ਕਤੀ ਦੇ ਦਮਨਕਾਰੀ ਅਭਿਆਸ ਦੇ ਪ੍ਰਤੱਖ ਪ੍ਰਤੀਕ ਬਣੇ ਰਹਿਣਗੇ, ਜਿਸ ਨੇ ਹਜ਼ਾਰਾਂ ਮਾਸੂਮਾਂ ਦੀਆਂ ਜਾਨਾਂ ਲਈਆਂ ਹਨ। ਭਾਵੇਂ ਇਸ ਤਬਾਹੀ ਲਈ ਜ਼ਿੰਮੇਵਾਰ ਲੋਕ ਇਤਿਹਾਸ ਦੇ ਇਸ ਸਥਾਈ ਸਬਕ ਨੂੰ ਭੁੱਲ ਗਏ ਹਨ, ਪਰ ਆਪਣੀਆਂ ਰੂਹਾਂ ਵਿਚ ਇਕ ਤਿੱਖਾ ਜ਼ਖ਼ਮ (ਨਾਸੂਰ) ਲੈ ਕੇ ਬੈਠੇ ਲੋਕਾਂ ਨੂੰ ਉਦੋਂ ਹੀ ਸ਼ਾਂਤੀ ਮਿਲਦੀ ਹੈ, ਜਦੋਂ ਅਨਿਆਂ ਦਾ ਬਦਲਾ ਲੈ ਲਿਆ ਜਾਂਦਾ ਹੈ। ਪੱਛਮੀ ਏਸ਼ੀਆ ਵਿਚ ਸਥਾਈ ਸ਼ਾਂਤੀ ਇਸ ਲਈ ਅਨਿਆਂ ਤੇ ਨੈਤਿਕ ਗੁੱਸੇ ਦੀ ਇਕ ਅਮਿੱਟ ਭਾਵਨਾ ਦੀ ਬੰਧਕ ਬਣੀ ਰਹੇਗੀ। ਅਜਿਹੀ ਲੀਡਰਸ਼ਿਪ ਨੂੰ ਉਤਸ਼ਾਹਿਤ ਕੀਤਾ ਜਾਣਾ ਜ਼ਰੂਰੀ ਹੈ, ਜੋ ਨਿਆਂ ਨੂੰ ਕੱਚੀ (ਫੋਸਟਰ) ਸ਼ਕਤੀ ਤੋਂ ਜ਼ਿਆਦਾ ਮਹੱਤਵ ਦਿੰਦੀ ਹੋਵੇ ਅਤੇ ਸੱਤਾ ਦੇ ਲਾਲਚਾਂ ਅੱਗੇ ਝੁਕਣ ਤੋਂ ਇਨਕਾਰੀ ਹੋਵੇ। ਬੜਾ ਦੁਖਦਾਈ ਹੈ ਕਿ ਸਰਹੱਦ ਪਾਰ ਦੇ ਟਕਰਾਵਾਂ ਨੇ ਖਤਰਨਾਕ ਤੌਰ 'ਤੇ ਦੁਨੀਆ ਨੂੰ ਇਕ ਵਿਸ਼ਵਵਿਆਪੀ ਯੁੱਧ ਦੇ ਨੇੜੇ ਧੱਕ ਦਿੱਤਾ ਹੈ। ਮੁੱਖ ਅਦਾਕਾਰਾਂ ਦੀ ਨੈਤਿਕ ਤੇ ਬੌਧਿਕ ਕੰਗਾਲੀ ਨੇ ਸਮਕਾਲੀ ਲੋਕਤੰਤਰਾਂ ਦੀ ਪ੍ਰੇਰਨਾਦਾਇਕ ਲੀਡਰਸ਼ਿਪ ਪੈਦਾ ਕਰਨ ਵਿਚ ਅਸਫਲਤਾ ਬਾਰੇ ਚਿੰਤਾਵਾਂ ਪੈਦਾ ਕੀਤੀਆਂ ਹਨ, ਜੋ 'ਜ਼ਮੀਰ ਦੇ ਹੁਕਮਾਂ' ਦੇ ਪ੍ਰਤੀ ਜਵਾਬਦੇਹ ਹੁੰਦੀ ਹੈ। ਸੰਯੁਕਤ ਰਾਸ਼ਟਰ ਚਾਰਟਰ ਦੁਆਰਾ ਸੰਚਾਲਿਤ ਇਕ ਕਾਰਜਸ਼ੀਲ ਨਿਯਮਾਂ 'ਤੇ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਦਾ ਦਿਖਾਵਾ ਫਿਰ ਤੋਂ ਢਹਿ ਗਿਆ ਹੈ, ਜੋ ਦੇਸ਼ਾਂ ਵਿਚਕਾਰ ਸਬੰਧਾਂ ਵਿਚ ਤਾਕਤ ਦੀ ਵਰਤੋਂ ਨੂੰ ਗੈਰ-ਕਾਨੂੰਨੀ ਬਣਾਉਣ ਵਿਚ ਅੰਤਰਰਾਸ਼ਟਰੀ ਕਾਨੂੰਨ ਦੀ ਕਮਜ਼ੋਰੀ ਦੀ ਪੁਸ਼ਟੀ ਕਰਦਾ ਹੈ। ਇਰਾਕ ਅਤੇ ਯੂਕਰੇਨ ਦੇ ਕੁਝ ਹਿੱਸਿਆਂ 'ਤੇ ਗੈਰ-ਕਾਨੂੰਨੀ ਹਮਲਾ ਇਤਿਹਾਸ ਦੇ 'ਫੁੱਟਨੋਟ' ਤੋਂ ਵੱਧ ਕੁਝ ਨਹੀਂ ਹੈ। ਪਰ ਇਸ ਤੋਂ ਕੁਝ ਸਬਕ ਸਿੱਖਣ ਦੀ ਜ਼ਰੂਰਤ ਹੈ। ਦੁਨੀਆ ਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ, ਜੋ ਵਿਸ਼ਵਵਿਆਪੀ ਸਹਿਮਤੀ ਦੀ ਭਾਲ ਦੁਆਰਾ ਸੰਚਾਲਿਤ ਹੋਵੇ ਅਤੇ ਖੇਤਰੀ ਵਿਵਾਦਾਂ ਦੇ ਨਿਪਟਾਰੇ ਸਮੇਤ ਸਾਡੇ ਸਮੇਂ ਦੀਆਂ ਨਿਰਣਾਇਕ ਚੁਣੌਤੀਆਂ ਦਾ ਹੱਲ ਕਰਨ ਲਈ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸ਼ਾਸਨ ਦੇ ਅਧੀਨ ਹੋਵੇ। ਇਹ ਉਨ੍ਹਾਂ ਲੋਕਾਂ ਨੂੰ ਖਾਸ ਤੌਰ 'ਤੇ ਇਕ ਮਹੱਤਵਪੂਰਨ ਯਾਦਪੱਤਰ (ਰਿਮਾਈਡਰ) ਹੈ, ਜੋ ਲੋਕਤੰਤਰੀ ਸੰਸਾਰ ਦੀ ਅਗਵਾਈ ਕਰਨ ਦਾ ਦਾਅਵਾ ਕਰਦੇ ਹਨ ਅਤੇ ਇਕ ਭਰੋਸੇਯੋਗ ਅੰਤਰਰਾਸ਼ਟਰੀ ਕਾਨੂੰਨੀ ਵਿਵਸਥਾ ਦੀ ਜ਼ਰੂਰਤ ਦਾ ਪ੍ਰਚਾਰ ਕਰਦੇ ਹਨ।
ਲੋਕਤੰਤਰੀ ਅਗਵਾਈ (ਲੀਡਰਸ਼ਿਪ) ਦਾ ਅਰਥ ਹੈ, ਜਿੱਥੇ ਜ਼ਰੂਰੀ ਹੋਵੇ ਸਿਧਾਂਤਾਂ ਦੀ ਰੱਖਿਆ ਲਈ ਇਕੱਲੇ ਵੀ ਚੱਲ ਪੈਣਾ ਚਾਹੀਦਾ ਹੈ। ਜੋ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਸਚਾਈ ਨੂੰ ਫੜੀ ਰੱਖਣਾ ਅਤੇ ਮੁਸ਼ਕਿਲ ਸਮਿਆਂ ਵਿਚ ਲੋਕਾਂ ਨੂੰ ਇਕਜੁੱਟ ਕਰਕੇ ਮਨੁੱਖੀ ਮਾਣ ਨੂੰ ਅੱਗੇ ਵਧਾਉਣ ਬਾਰੇ ਹੈ। ਪ੍ਰੇਰਨਾਦਾਇਕ ਲੀਡਰਸ਼ਿਪ ਸਮਾਜਿਕ ਤੇ ਰਾਜਨੀਤਿਕ ਹੋਂਦ ਦੀਆਂ ਅਨੁਕੂਲ ਪ੍ਰਸਥਿਤੀਆਂ ਪੈਦਾ ਕਰਕੇ ਸ਼ਾਂਤੀ ਅਤੇ ਸਦਭਾਵਨਾ ਦੇ ਵਾਤਾਵਰਨ ਵਿਚ ਮਨੁੱਖੀ ਸੰਭਾਵਨਾਵਾਂ ਦੀ ਪ੍ਰਾਪਤੀ ਨੂੰ ਅਨੁਕੂਲ ਬਣਾ ਸਕਦੀ ਹੈ। ਇਜ਼ਰਾਈਲ ਤੇ ਈਰਾਨ ਵਿਚਕਾਰ ਇਕ ਨਾਜ਼ੁਕ ਜੰਗਬੰਦੀ ਨੂੰ ਸੁਰੱਖਿਅਤ ਕਰਨ ਦੀ ਕਠੋਰ ਪ੍ਰਕਿਰਿਆ ਨੇ ਦਿਖਾਇਆ ਹੈ ਕਿ ਧੋਖਾ ਤੇ ਦੋ-ਮੂੰਹਾਪਣ ਲੀਡਰਸ਼ਿਪ ਨੂੰ ਨਕਾਰ ਦਿੰਦਾ ਹੈ।
ਲੀਡਰਸ਼ਿਪ ਕਿਸੇ ਖਲਾਅ 'ਚੋਂ ਨਹੀਂ ਉੱਭਰਦੀ, ਸਗੋਂ 'ਮਨੁੱਖੀਪਨ ਤੇ ਸਥਾਨ' ਦਾ ਸੁਮੇਲ ਲੀਡਰਸ਼ਿਪ ਪੈਦਾ ਕਰਦਾ ਹੈ। ਕਾਰਲ ਮਾਰਕਸ ਨੇ ਕਿਹਾ ਹੈ ਕਿ 'ਮਨੁੱਖ ਆਪਣਾ ਇਤਿਹਾਸ ਖੁਦ ਬਣਾਉਂਦੇ ਹਨ, ਪਰ ਉਹ ਇਸ ਨੂੰ ਆਪਣੀ ਮਰਜ਼ੀ ਅਨੁਸਾਰ ਨਹੀਂ ਬਣਾਉਂਦੇ... (ਉਹ) ਪਹਿਲਾਂ ਤੋਂ ਮੌਜੂਦ, ਅਤੀਤ ਤੋਂ ਪ੍ਰਾਪਤ ਤੇ ਪ੍ਰਸਾਰਿਤ ਹਾਲਾਤ ਵਿਚ ਅਜਿਹਾ ਕਰਦੇ ਹਨ।' ਫਰਾਂਸੀਸੀ ਰਾਜਨੇਤਾ ਚੈਟੋਬ੍ਰੀਅਨਡ ਨੇ ਐਲਾਨ ਕੀਤਾ ਸੀ ਕਿ ਰਾਸ਼ਟਰ ਦਾ ਨੇਤਾ ਸਮੇਂ ਦਾ ਅਜਿਹਾ ਨੇਤਾ ਹੋਣਾ ਚਾਹੀਦਾ ਹੈ, ਜਿਸ ਦੀਆਂ ਕੋਸ਼ਿਸ਼ਾਂ ਲੋਕਾਂ ਦੀਆਂ ਇੱਛਾਵਾਂ ਨੂੰ ਦਰਸਾਉਂਦੀਆਂ ਹਨ। ਵਿਸ਼ਵਵਿਆਪੀ ਟਕਰਾਅ ਲੋਕਤੰਤਰਾਂ ਲਈ ਸੁਧਾਰ ਵਾਸਤੇ ਆਪਣੇ ਅੰਦਰ ਵੱਲ ਝਾਕਣ ਅਤੇ ਆਪਣੀ ਅਪੀਲ ਨੂੰ ਮਜ਼ਬੂਤ ਕਰਨ ਦਾ ਮੌਕਾ ਪੇਸ਼ ਕਰਦੇ ਹਨ।
ਭਾਰਤੀ ਲੋਕਤੰਤਰ ਕਈ ਉਤਰਾਅ-ਚੜ੍ਹਾਅ ਤੇ ਹਜ਼ਾਰ ਬਗਾਵਤਾਂ ਤੋਂ ਨਿਕਲਿਆ ਹੈ। ਇਹ ਮਹਾਤਮਾ ਗਾਂਧੀ ਦੀ ਅਗਵਾਈ ਵਿਚ ਸਾਡੇ ਕਈ ਦਿੱਗਜ ਨੇਤਾਵਾਂ ਦੇ ਯਤਨਾਂ ਤੇ ਨਿਰਸਵਾਰਥਤਾ ਦੁਆਰਾ ਅਮੀਰ ਹੋਇਆ ਹੈ, ਜਿਨ੍ਹਾਂ ਨੇ ਸਾਡੇ ਲਈ ਪਰਿਵਰਤਨਸ਼ੀਲ ਲੀਡਰਸ਼ਿਪ ਦੇ ਅਰਥ ਪਰਿਭਾਸ਼ਿਤ ਕੀਤੇ ਸਨ। ਮਹਾਤਮਾ ਗਾਂਧੀ ਦੇ ਰਾਜਨੀਤੀ ਦੇ ਵਾਅਦੇ, ਜੋ ਸੱਤਾ ਦੇ ਮੋਹ ਤੋਂ ਮੁਕਤ ਅਤੇ ਆਜ਼ਾਦੀ ਤੇ ਮਾਣ ਲਈ ਤਰਸਦੇ ਲੋਕਾਂ ਦੀ ਨੈਤਿਕ ਕਲਪਨਾ ਵਿਚ ਜੜੇ ਹੋਏ ਸਨ। ਜਿਸ ਨੇ ਉਨ੍ਹਾਂ ਨੂੰ ਬੇਇਨਸਾਫ਼ੀ ਵਿਰੁੱਧ ਇਕ ਸਥਾਈ ਅਹਿੰਸਕ ਸੰਘਰਸ਼ ਕਰਨ ਦੇ ਯੋਗ ਬਣਾਇਆ ਸੀ। ਉਨ੍ਹਾਂ ਨੇ 'ਆਪਣੇ ਯੁੱਗ ਦੀ ਇੱਛਾ' ਨੂੰ ਪੂਰਾ ਕੀਤਾ, ਇਸ ਨੂੰ ਲੋਕਾਂ ਲਈ ਪਰਿਭਾਸ਼ਿਤ ਕਰਦਿਆਂ ਇਸ ਨੂੰ ਇਕ ਰੂਪ ਦਿੱਤਾ। ਨੈਤਿਕਤਾ ਦੁਆਰਾ ਸੰਚਾਲਿਤ ਰਾਜਨੀਤੀ ਦੀ ਗਾਂਧੀਵਾਦੀ ਵਿਰਾਸਤ ਦੇ ਮਾਣਮੱਤੇ ਵਾਰਸ ਅਤੇ 'ਵਸੁਧੈਵਕੁਟੁੰਬਕਮ' ਦੇ ਆਪਣੇ ਸੱਭਿਅਕ ਸਿਧਾਂਤਾਂ ਤੋਂ ਤਾਕਤ ਪ੍ਰਾਪਤ ਕਰਨ ਵਾਲੇ ਭਾਰਤ ਨੂੰ ਹਰ ਜਗ੍ਹਾ ਨਿਆਂ ਦੀ ਰੱਖਿਆ ਲਈ ਖੜ੍ਹਾ ਹੋਣਾ ਚਾਹੀਦਾ ਹੈ। ਉਸ ਨੂੰ ਇਕ ਨਿਆਂਪੂਰਨ ਵਿਸ਼ਵ ਵਿਵਸਥਾ ਨੂੰ ਆਕਾਰ ਦੇਣ ਲਈ ਆਪਣੀ ਨੈਤਿਕ ਤਾਕਤ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਭਾਰਤ ਨੂੰ ਆਪਣੀ ਆਰਥਿਕ ਤਾਕਤ, ਪ੍ਰਮਾਣੂ ਸਮਰੱਥਾ ਤੇ ਖੇਤਰੀ ਸ਼ਕਤੀ ਸਥਿਤੀ ਨੂੰ ਆਪਣੀ ਰਣਨੀਤਕ ਖੁਦਮੁਖਤਿਆਰੀ ਨਾਲ ਕੋਈ ਸਮਝੌਤਾ ਕੀਤੇ ਬਗੈਰ ਅੰਤਰਰਾਸ਼ਟਰੀ ਨੈਤਿਕਤਾ ਦੀ ਪਾਲਣਾ ਕਰਨ ਯੋਗ ਬਣਾਉਣਾ ਚਾਹੀਦਾ ਹੈ। ਇਸ ਚੁਣੌਤੀਪੂਰਨ ਸਮੇਂ ਵਿਚ ਸਾਡੇ ਸਰਵਉੱਚ ਨੇਤਾਵਾਂ ਨੂੰ ਭਾਰਤੀ ਲੋਕਤੰਤਰ ਨੂੰ ਸਮੂਹਿਕ ਤੌਰ 'ਤੇ ਊਰਜਾਵਾਨ ਬਣਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਦੇ ਲਈ ਉਨ੍ਹਾਂ ਨੂੰ ਆਪਣੀ ਲੀਡਰਸ਼ਿਪ ਦੀ ਵਿਲੱਖਣਤਾ ਨੂੰ ਆਪਣੀ ਕਿਸੇ ਛੋਟੀ ਜਿਹੀ ਇੱਛਾ ਨੂੰ ਪੂਰੀ ਕਰਨ ਦੀ ਬਜਾਏ ਰਾਸ਼ਟਰੀ ਟੀਚਿਆਂ ਤੇ ਵਿਸ਼ਵ ਸ਼ਾਂਤੀ ਦੀ ਸੇਵਾ ਵਿਚ ਇਕ ਉੱਚੇ ਦ੍ਰਿਸ਼ਟੀਕੋਣ ਦੇ ਨਾਲ ਸਥਾਪਿਤ ਕਰਨਾ ਹੋਵੇਗਾ। ਸਾਡੇ ਨੇਤਾਵਾਂ ਨੂੰ ਆਪਣੀ ਨਿਮਰਤਾ ਦੀ ਸੁਰ ਨੂੰ ਮਜ਼ਬੂਤ ਕਰਨਾ ਪਵੇਗਾ, ਰਾਜਨੀਤਿਕ ਪ੍ਰਕਿਰਿਆਵਾਂ ਦੇ ਕੇਂਦਰ ਵਿਚ ਸਨਮਾਨ ਦੀ ਭਾਵਨਾ ਦਾ ਪ੍ਰਗਟਾਵਾ ਕਰਦੇ ਹੋਏ ਸਮੂਹਿਕਤਾ ਦੀ ਭਾਵਨਾ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਹੈ। ਤਾਂ ਜੋ ਉਨ੍ਹਾਂ ਨੂੰ ਭੰਨ-ਤੋੜ ਤੇ ਡਰ ਦੇ ਸਮੇਂ ਵਿਚ ਉਮੀਦ ਦੇ ਪ੍ਰਤੀਕ ਵਜੋਂ ਦੇਖਿਆ ਜਾਵੇ। ਰਾਸ਼ਟਰ ਦੇ ਇਤਿਹਾਸ ਦੇ ਇਸ ਨਾਜ਼ੁਕ ਮੋੜ 'ਤੇ ਜਦੋਂ ਕਿ ਘਰੇਲੂ ਤੇ ਬਾਹਰੀ ਚੁਣੌਤੀਆਂ ਸਮਾਜਿਕ ਇਕਸੁਰਤਾ ਲਈ ਖ਼ਤਰਾ ਬਣ ਰਹੀਆਂ ਹਨ ਅਤੇ ਸੱਤਾ ਦੇ ਪੈਂਡੂਲਮ ਵਿਚ ਵਿਨਾਸ਼ਕਾਰੀ ਤਬਦੀਲੀਆਂ ਸਮਾਜਿਕ ਸੰਤੁਲਨ ਦੀ ਪਰਖ ਕਰ ਰਹੀਆਂ ਹਨ ਤਾਂ, ਹੁਣ ਸਾਨੂੰ ਅਜਿਹੀ ਲੀਡਰਸ਼ਿਪ ਦੀ ਲੋੜ ਹੈ, ਜੋ ਮਜ਼ਬੂਤ, ਹਮਦਰਦ, ਦ੍ਰਿੜ੍ਹ ਪਰ ਸਮਝੌਤਾਵਾਦੀ ਅਤੇ ਨਿਰਣਾਇਕ ਹੋਵੇ, ਜੋ ਮਹੱਤਵਪੂਰਨ ਮੁੱਦਿਆਂ 'ਤੇ ਲੋਕਤੰਤਰੀ ਸਹਿਮਤੀ ਲਈ ਯਤਨਸ਼ੀਲ ਹੋਵੇ।
ਆਓ, ਉਨ੍ਹਾਂ ਟਕਰਾਵਾਂ ਅਤੇ ਬੇਇਨਸਾਫੀਆਂ ਤੋਂ ਸਬਕ ਸਿੱਖੀਏ ਜਿਨ੍ਹਾਂ ਦਾ ਅਸੀਂ ਹੱਲ ਕੱਢਣਾ ਹੈ ਅਤੇ ਇਸ ਲਈ ਉਨ੍ਹਾਂ ਤਬਦੀਲੀਕਾਰਾਂ ਲਈ ਮੋਮਬੱਤੀਆਂ ਜਗਾਈਏ ਜਿਹੜੇ ਆਪਣੇ ਜਾਣ ਤੋਂ ਲੰਮੇ ਸਮੇਂ ਬਾਅਦ ਵੀ ਸਾਡੀਆਂ ਯਾਦਾਂ ਵਿਚ ਨਾਇਕਾਂ ਵਜੋਂ ਬਣੇ ਹੋਏ ਹਨ। ਉਨ੍ਹਾਂ ਲਈ ਨਿਬੰਧਕਾਰ ਅਤੇ ਇਤਿਹਾਸਕਾਰ ਥਾਮਸ ਕਾਰਲਾਈਲ ਨੇ ਕਿਹਾ ਹੈ ਕਿ, 'ਇਸ ਦੁਨੀਆ ਵਿਚ ਮਨੁੱਖ ਨੇ ਜੋ ਹਾਸਿਲ ਕੀਤਾ ਹੈ, ਉਸ ਦਾ ਇਤਿਹਾਸ ਉਨ੍ਹਾਂ ਮਹਾਪੁਰਸ਼ਾਂ ਦਾ ਇਤਿਹਾਸ, ਜਿਨ੍ਹਾਂ ਨੇ ਇਹ ਕੰਮ ਕੀਤਾ ਹੈ।'

-ਸਾਬਕਾ ਕਾਨੂੰਨ ਮੰਤਰੀ, ਭਾਰਤ ਸਰਕਾਰ।

ਪਿਛਲੀ ਖ਼ਬਰ ਜੈਤੂਨ ਦੇ ਤੇਲ ਦੇ ਕੁਝ ਫ਼ਾਇਦੇ ਅਗਲੀ ਖ਼ਬਰ ਸਿਹਤ ਖ਼ਬਰਨਾਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।