19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਿਹਤ ਖ਼ਬਰਨਾਮਾ

ਅਜੀਤ ਡੈਸਕ 18-07-2025

ਸ਼ੂਗਰ ਟਾਈਪ-2 ਦੇ ਬਚਾਅ ਵਿਚ ਕੌਫ਼ੀ ਸਹਾਇਕ
ਡੱਚ ਮਾਹਿਰਾਂ ਵਲੋਂ ਕੀਤੀ ਗਈ ਇਕ ਖੋਜ ਅਨੁਸਾਰ ਕੌਫ਼ੀ ਦੀ ਵਰਤੋਂ ਟਾਈਪ-2 ਸ਼ੂਗਰ ਹੋਣ ਦੀ ਸੰਭਾਵਨਾ ਨੂੰ ਘੱਟ ਕਰਦੀ ਹੈ। 17,000 ਡੱਚ ਮਰਦਾਂ ਤੇ ਔਰਤਾਂ ਜਿਨ੍ਹਾਂ ਦੀ ਉਮਰ 30-60 ਸਾਲ ਵਿਚਾਲੇ ਸੀ, ਉੱਤੇ ਇਹ ਖੋਜ ਕੀਤੀ ਗਈ। ਇਸ ਖੋਜ ਵਿਚ ਜਿਨ੍ਹਾਂ ਵਿਅਕਤੀਆਂ ਨੇ ਹਰ ਰੋਜ਼ ਸੱਤ ਕੱਪ ਕੌਫ਼ੀ ਦੀ ਵਰਤੋਂ ਕੀਤੀ, ਉਨ੍ਹਾਂ ਨੂੰ ਦੋ ਕੱਪ ਜਾਂ ਉਸ ਤੋਂ ਘੱਟ ਕੌਫ਼ੀ ਦੀ ਵਰਤੋਂ ਕਰਨ ਵਾਲੇ ਵਿਅਕਤੀਆਂ ਦੇ ਮੁਕਾਬਲੇ ਵਿਚ ਟਾਈਪ-2 ਸ਼ੂਗਰ ਹੋਣ ਦੀ ਸੰਭਾਵਨਾ 50 ਫ਼ੀਸਦੀ ਘੱਟ ਪਾਈ ਗਈ ਪਰ ਇਸ ਖੋਜ ਦੇ ਮਾਹਿਰਾਂ ਅਨੁਸਾਰ ਕੌਫ਼ੀ ਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕਰਦੇ ਸਮੇਂ ਉਸ ਦੇ ਹੋਰ ਨਕਾਰਾਤਮਿਕ ਪ੍ਰਭਾਵਾਂ ਨੂੰ ਤੇ ਦੂਰਗਾਮੀ ਪ੍ਰਭਾਵ ਨੂੰ ਵੀ ਧਿਆਨ ਵਿਚ ਰੱਖਣਾ ਜ਼ਰੂਰੀ ਹੈ, ਜਿਸ ਬਾਰੇ ਮਾਹਿਰ ਹਾਲੇ ਕਿਸੇ ਨਤੀਜੇ 'ਤੇ ਨਹੀਂ ਪੁਹੰਚੇ।

 

ਪਿਛਲੀ ਖ਼ਬਰ ਜੰਗਾਂ ਦੇ ਸੰਦਰਭ ਵਿਚ ਆਗੂਆਂ ਦੀ ਅਸਫ਼ਲਤਾ ਅਗਲੀ ਖ਼ਬਰ ਸ਼ਾਂਤੀ ਤੇ ਸਮਾਨਤਾ ਦਾ ਪ੍ਰਤੀਕ-ਨੈਲਸਨ ਮੰਡੇਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।