21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਬੋਲੋ ਅਤੇ ਸਿਹਤਮੰਦ ਰਹੋ

ਅਜੀਤ ਡੈਸਕ 18-07-2025

ਬੋਲਣ ਦੀ ਕਿਰਿਆ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹੈ। ਇਸ ਦੀ ਘਾਟ ਵਿਚ ਮਨੁੱਖ ਦਾ ਸਮਾਜਿਕ ਜੀਵਨ ਮੁਸ਼ਕਿਲ ਹੋ ਜਾਂਦਾ ਹੈ। ਮਨੁੱਖ ਆਪਣੀਆਂ ਗਿਆਨ ਇੰਦਰੀਆਂ ਵਲੋਂ ਵਾਤਾਵਰਨ ਦੀਆਂ ਜਿਨ੍ਹਾਂ ਘਟਨਾਵਾਂ ਤੇ ਸਥਿਤੀਆਂ ਨੂੰ ਦੇਖਦਾ, ਸੁਣਦਾ, ਅਨੁਭਵ ਕਰਦਾ ਹੈ ਅਤੇ ਸਮਝਦਾ ਹੈ, ਉਸ ਪ੍ਰਤੀ ਉਸ ਦੇ ਮਨ ਵਿਚ ਪ੍ਰਤੀਕਿਰਿਆ ਜ਼ਰੂਰੀ ਰੂਪ ਨਾਲ ਹੁੰਦੀਆਂ ਹਨ। ਅੱਜ ਅਨੇਕ ਮਨੋਵਿਗਿਆਨੀ ਪ੍ਰਯੋਗਾਂ, ਖੋਜਾਂ ਤੋਂ ਇਹ ਸਿੱਧ ਹੋ ਚੁੱਕਾ ਹੈ ਕਿ ਮਨੁੱਖੀ ਮਨ ਦੇ ਅੰਦਰ ਸੰਪਾਦਿਕ ਹਰੇਕ ਕਿਰਿਆ-ਪ੍ਰਤੀਕਿਰਿਆ ਹੋਣਾ ਜ਼ਰੂਰੀ ਹੈ ਚਾਹੇ ਪ੍ਰਗਟ ਕਰਨਾ ਕਿਸੇ ਵੀ ਰੂਪ ਵਿਚ ਹੋਵੇ।
ਜਦੋਂ ਵਿਅਕਤੀ ਤਣਾਅ ਭਰੇ ਸ਼ਬਦ ਪ੍ਰਗਟ ਕਰਦਾ ਹੈ ਤਾਂ ਆਪਣੇ-ਆਪ ਨੂੰ ਅਸਮਰੱਥ ਪਾਉਂਦਾ ਹੈ ਤਾਂ ਉਹ ਇਸ ਲਈ ਗ਼ੈਰ-ਜ਼ਰੂਰੀ ਸਾਧਨਾਂ ਦਾ ਸਹਾਰਾ ਲੈਂਦਾ ਹੈ। ਜਿਵੇਂ ਜਮਾਤ ਵਿਚ ਜੋ ਅਧਿਆਪਕ ਵਿਦਿਆਰਥੀਆਂ ਦੇ ਗ਼ੈਰ-ਜ਼ਰੂਰੀ ਵਿਹਾਰ ਤੋਂ ਗੁੱਸੇ ਹੋ ਕੇ ਉਨ੍ਹਾਂ ਨੂੰ ਕੁੱਟਣਾ, ਝਿੜਕਣਾ ਜਾਂ ਉਪਦੇਸ਼ਤਾਮਿਕ ਰੂਪ ਵਿਚ ਆਪਣੀ ਭੜਾਸ ਕੱਢਣ ਵਿਚ ਅਸਮਰਥ ਹੁੰਦਾ ਹੈ, ਉਹ ਪ੍ਰੀਖਿਆ ਵਿਚ ਉੱਤਰ ਪੁਸਤਕਾਵਾਂ ਦੇ ਮੁਲਾਂਕਣ ਸਮੇਂ ਜਾਂ ਪ੍ਰਯੋਗਿਕ ਪ੍ਰੀਖਿਆ ਵਿਚ ਵਿਦਿਆਰਥੀਆਂ ਨੂੰ ਘੱਟ ਅੰਕ ਦੇ ਕੇ ਆਪਣੇ ਅਸੰਤੋਸ਼ ਦੀ ਭਾਵਨਾ ਪ੍ਰਗਟ ਕਰਦਾ ਹੈ। ਜਦੋਂ ਤੱਕ ਉਹ ਆਪਣੇ ਇਸ ਅਸੰਤੋਸ਼ ਜਾਂ ਖਿੰਨਤਾ ਨੂੰ ਪ੍ਰਗਟ ਨਹੀ ੰਕਰ ਲੈਂਦਾ, ਉਦੋਂ ਤੱਕ ਤਣਾਅ ਨੂੰ ਪ੍ਰਗਟ ਕਰ ਕੇ ਪ੍ਰੇਸ਼ਾਨੀ ਵਾਲਾ ਮਾਹੌਲ ਤੋਂ ਛੁਟਕਾਰਾ ਪਾਉਣ ਲਈ ਯਤਨਸ਼ੀਲ ਰਹਿੰਦਾ ਹੈ।
ਇਸ ਤਰ੍ਹਾਂ ਦੀ ਹਾਲਤ ਵਿਚ ਸਿਰਫ਼ ਸਿੱਖਿਆ ਦੇਣ ਵਾਲਾ ਹੀ ਨਹੀਂ, ਸਭ ਵਿਅਕਤੀਆਂ ਦੀ ਇਹੀ ਸਥਿਤੀ ਹੁੰਦੀ ਹੈ ਅਤੇ ਸਭ ਮਨੁੱਖ ਪ੍ਰਗਟ ਕਰਨ ਦੇ ਅਨੁਭਵ ਵਿਚ ਤਣਾਅ ਨਾਲ ਥੋੜ੍ਹਾ-ਬਹੁਤ ਜ਼ਰੂਰ ਹੀ ਗ੍ਰਸਤ ਰਹਿੰਦੇ ਹਨ। ਤਣਾਅ ਕਾਰਨ ਵਿਅਕਤੀਆਂ ਵਿਚ ਸੰਵੇਗਾਤਮਕ ਅਸਥਿਰਤਾ ਆ ਜਾਂਦੀ ਹੈ। ਉਸ ਦਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ। ਨਤੀਜੇ ਵਜੋਂ ਉਹ ਗ਼ੈਰ-ਜ਼ਰੂਰੀ ਵਿਹਾਰ ਜਾਂ ਸਮਾਜ ਵਿਰੋਧੀ ਵਿਹਾਰ ਕਰਨ ਨੂੰ ਮਜਬੂਰ ਹੁੰਦੇ ਹਨ।
ਤਣਾਅ ਤੋਂ ਪੀੜਤ ਜਾਂ ਸੰਵੇਗਾਤਮਕ ਰੂਪ ਵਿਚ ਅਸਥਿਰ ਵਿਅਕਤੀ ਦੇ ਖੂਨ ਵਿਚ ਕੁਝ ਰਸਾਇਣਕ ਤੱਤ ਜਿਵੇਂ ਜ਼ਿੰਕ, ਸੀਸਾ, ਪਾਰਾ ਆਦਿ ਦੀ ਮਾਤਰਾ ਅਸੰਤੁਲਿਤ ਹੋ ਜਾਂਦੀ ਹੈ। ਨਾਲ ਹੀ ਗ੍ਰੰਥੀਆਂ ਦੇ ਰਿਸਾਵ ਵੀ ਅਨਿਸਚਿਤ ਮਾਤਰਾ ਵਿਚ ਅਤੇ ਅਨਿਯਮਿਤ ਢੰਗ ਨਾਲ ਹੋਣ ਲਗਦੇ ਹਨ ਜਿਸ ਦਾ ਸਰੀਰਕ ਸਿਹਤ 'ਤੇ ਉਲਟ ਪ੍ਰਭਾਵ ਪੈਂਦਾ ਹੈ। ਮਾਨਸਿਕ ਸਿਹਤ ਦੇ ਨਾਲ-ਨਾਲ ਸਰੀਰਕ ਸਿਹਤ ਨੂੰ ਬਣਾਈ ਰੱਖਣ ਲਈ ਵੀ ਤਣਾਅ ਤੋਂ ਜਾਂ ਹੋਰ ਗ਼ੈਰ-ਜ਼ਰੂਰੀ ਸੰਵੇਗਾਤਮਕ ਮਾਹੌਲ ਤੋਂ ਮੁਕਤ ਹੋਣਾ ਜ਼ਰੂਰੀ ਹੈ। ਤਣਾਅਪੂਰਨ ਗੱਲਾਂ ਨੂੰ ਪ੍ਰਗਟ ਕਰ ਦੇਣ ਨਾਲ ਤਣਾਅ ਤੋਂ ਮੁਕਤੀ ਮਿਲਦੀ ਹੈ, ਮਾਨਸਿਕ ਅਤੇ ਸਰੀਰਕ ਸਿਹਤ ਨੂੰ ਬਣਾਈ ਰੱਖਣ ਲਈ ਪ੍ਰਗਟਾਵਾ ਕਰਨਾ ਜ਼ਰੂਰੀ ਹੈ।
ਮਨੁੱਖ ਆਪਣੇ ਅੰਦਰ ਸੰਪਾਦਿਤ ਸਭ ਕਿਰਿਆਵਾਂ-ਪ੍ਰਤੀਕਿਰਿਆਵਾਂ ਦਾ ਪ੍ਰਗਟਾਵਾ ਅਨੇਕ ਕਿਰਿਆਤਮਕ ਸਾਧਨਾਂ ਰਾਹੀਂ ਕਰਦਾ ਹੈ ਜਿਸ ਵਿਚ ਸਭ ਤੋਂ ਪਹਿਲਾ ਸਾਧਨ ਹੈ ਵਾਕ ਪ੍ਰਗਟ ਕਰਨ ਭਾਵ ਬੋਲ ਕੇ ਵਿਚਾਰ ਪ੍ਰਗਟ ਕਰਨ ਦਾ। ਪ੍ਰਗਟ ਕਰਨ ਦੇ ਕਿਰਿਆਤਮਕ ਸਾਧਨਾਂ ਵਿਚ ਜ਼ਿਆਦਾਤਰ ਜਾਂ ਤਾਂ ਮੁਸ਼ਕਿਲ ਹੁੰਦੇ ਹਨ ਜਾਂ ਉਨ੍ਹਾਂ ਨੂੰ ਸਮਾਜਿਕ ਮਨਜ਼ੂਰੀ ਹਾਸਲ ਨਹੀਂ ਹੁੰਦੀ ਪਰ ਬੋਲਣਾ ਇਸ ਤਰ੍ਹਾਂ ਦਾ ਸਾਧਨ ਹੈ ਜੋ ਵਿਅਕਤੀ ਦੀਆਂ ਸਾਰੀਆਂ ਪ੍ਰਤੀਕਿਰਿਆਵਾਂ ਅਤੇ ਸੰਵੇਗਾਤਮਕ ਮਾਹੌਲ ਦੀ ਪ੍ਰਗਟਾਵਾ ਸਹੀ ਢੰਗ ਨਾਲ ਕਰ ਸਕਦਾ ਹੈ। ਇਸ ਲਈ ਵਿਅਕਤੀ ਦੀ ਭਾਸ਼ਾ ਮੁਹਾਰਤ ਦਾ ਥੋੜ੍ਹਾ ਵਿਕਸਿਤ ਹੋਣਾ ਜ਼ਰੂਰੀ ਹੈ।
ਕਦੀ-ਕਦੀ ਵਿਅਕਤੀ ਆਪਣੇ ਤਣਾਅ ਨੂੰ ਪ੍ਰਗਟ ਕਰਨ 'ਚ ਅਸਮਰਥ ਹੋਣ 'ਤੇ ਉਸ ਦੇ ਸਦ੍ਰਿਸ਼ ਹੋਰ ਚੀਜ਼ਾਂ ਜਾਂ ਵਿਅਕਤੀਆਂ ਵੱਲ ਤੋੜ-ਮਰੋੜ ਕੇ ਪਾਉਂਦਾ ਹੈ ਅਤੇ ਤਣਾਅਮੁਕਤ ਹੁੰਦਾ ਹੈ। ਕਦੀ-ਕਦੀ ਉਹ ਅਸੰਬੰਧਿਤ ਵਿਅਕਤੀ ਦੇ ਸਾਹਮਣੇ ਵੀ ਆਪਣੀ ਭੜਾਸ ਕੱਢਦਾ ਹੈ।
ਇਸ ਤਰ੍ਹਾਂ ਵਿਚਾਰ ਪ੍ਰਗਟ ਕਰਨ ਦਾ ਸਭ ਤੋਂ ਸੌਖਾ ਅਤੇ ਸਹੀ ਸਾਧਨ ਹੈ ਜਿਸ ਰਾਹੀਂ ਤਣਾਅ ਤੋਂ ਛੁਟਕਾਰਾ ਤਾਂ ਮਿਲ ਹੀ ਜਾਂਦਾ ਹੈ, ਨਾਲ-ਨਾਲ ਮਾਨਸਿਕ ਅਤੇ ਸਰੀਰਕ ਸਿਹਤ ਵੀ ਬਣੀ ਰਹਿੰਦੀ ਹੈ। ਸਿਹਤ ਕਾਇਮ ਰਹਿਣ ਨਾਲ ਸਾਡੇ ਅੰਦਰ ਅਨੇਕ ਸਦਗੁਣਾਂ ਦਾ ਵਿਕਾਸ ਵੀ ਹੁੰਦਾ ਹੈ।
ਉਪਰੋਕਤ ਗੱਲਾਂ ਦਾ ਮਤਲਬ ਇਹ ਨਹੀਂ ਕਿ ਜ਼ਿਆਦਾ ਬੋਲਣਾ ਸਦਾ ਲਾਭਕਾਰੀ ਹੀ ਹੁੰਦਾ ਹੈ। ਇਕ ਨਿਸਚਿਤ ਹੱਦ ਤੋਂ ਜ਼ਿਆਦਾ ਬੋਲਣਾ ਸਿਹਤਮੰਦੀ ਲਈ ਹਾਨੀਕਾਰਕ ਵੀ ਹੁੰਦਾ ਹੈ।
ਬੋਲਣ ਵਿਚ ਜਿੰਨੀ ਉੱਚ ਪੱਧਰੀ ਅਤੇ ਸੰਤੁਲਿਤ ਭਾਸ਼ਾ ਦੀ ਵਰਤੋਂ ਕਰੋਗੇ, ਸਮਾਜ ਵਿਚ ਸਮਾਯੋਜਨ ਵੀ ਓਨੇ ਹੀ ਚੰਗੇ ਢੰਗ ਦਾ, ਓਨੇ ਹੀ ਜ਼ਿਆਦਾ ਦਿਨਾਂ ਤੱਕ ਬਰਕਰਾਰ ਰਹੇਗਾ ਅਤੇ ਅਸੀਂ ਸਿਹਤਮੰਦ ਵੀ ਰਹਾਂਗੇ। ਉਪਰੋਕਤ ਗੱਲਾਂ ਤੋਂ ਵੀ ਇਹ ਸਮਝਣਾ ਚਾਹੀਦਾ ਹੈ ਕਿ ਜ਼ਿਆਦਾ ਬੋਲਣਾ ਕਿਸੇ ਵਿਅਕਤੀ ਦੀ ਸਿਹਤ ਨੂੰ ਪੂਰੀ ਤਰ੍ਹਾਂ ਠੀਕ ਰੱਖਣ ਦੀ ਦਵਾਈ ਤਾਂ ਹੈ ਸਗੋਂ ਇਹ ਵਿਅਕਤੀ ਨੂੰ ਸਿਹਤਮੰਦ ਬਣਾਈ ਰੱਖਣ ਲਈ ਜ਼ਰੂਰੀ ਵੱਖ-ਵੱਖ ਹਾਲਤਾਂ ਵਿਚੋਂ ਇਕ ਹੈ।

ਪਿਛਲੀ ਖ਼ਬਰ ਇਸ ਤਰ੍ਹਾਂ ਕਰੋ ਮਸਾਲਿਆਂ ਨਾਲ ਇਲਾਜ ਅਗਲੀ ਖ਼ਬਰ ਲੈਂਡ ਪੂਲਿੰਗ ਦੀ ਨੀਤੀ ਨੂੰ ਲੈ ਕੇ ਕਿਸਾਨਾਂ ਦੇ ਮਨਾਂ ਵਿਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।