21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਬੰਦਾ ਨਹੀਂ ਸਮਝਦਾ

ਅਜੀਤ ਡੈਸਕ 22-07-2025

ਅੱਜ ਸਾਰੇ ਪਾਸੇ ਖ਼ਰਾਬ ਵਾਤਾਵਰਨ ਦਾ ਸ਼ੋਰ ਹੈ। ਹਰ ਕੋਈ ਇਸ ਗੱਲ ਬਾਰੇ ਚਿੰਤਾ ਵਿਚ ਹੈ ਕਿ ਵਾਤਾਵਰਨ ਖ਼ਰਾਬ ਹੋ ਰਿਹਾ ਹੈ। ਕਈ ਸ਼ਹਿਰਾਂ ਵਿਚ ਤਾਂ ਸਾਹ ਲੈਣਾ ਹੀ ਬਹੁਤ ਮੁਸ਼ਕਿਲ ਹੈ, ਏਨਾ ਧੂੰਆਂ ਤੇ ਪ੍ਰਦੂਸ਼ਣ ਹੈ। ਕਾਰਾਂ, ਗੱਡੀਆਂ ਬੇਸ਼ੁਮਾਰ ਵਧ ਗਈਆਂ ਹਨ, ਇਸ ਦੇ ਨਾਲ ਪ੍ਰਦੂਸ਼ਣ ਵੀ ਵਧ ਰਿਹਾ ਹੈ। ਇਹੋ ਜਿਹੇ ਮੌਕੇ 'ਤੇ ਮਨੁੱਖ ਦਾ ਜਿਊਣਾ ਬੜਾ ਮੁਸ਼ਕਿਲ ਹੋ ਰਿਹਾ ਹੈ। ਮਨੁੱਖ ਨੂੰ ਜਦੋਂ ਵੀ ਮੌਕਾ ਮਿਲਦਾ ਹੈ, ਉਹ ਉਸ ਇਲਾਕੇ ਵੱਲ ਨੂੰ ਭੱਜਦਾ ਹੈ, ਜਿੱਥੇ ਵਾਤਾਵਰਨ ਸਾਫ਼ ਤੇ ਸੁੰਦਰ ਹੋਵੇ। ਇਸ ਲਈ ਨੇੜੇ-ਤੇੜੇ ਦੇ ਪਹਾੜਾਂ ਨੂੰ ਚੰਗਾ ਸਮਝਿਆ ਜਾਂਦਾ ਹੈ। ਪੰਜਾਬ ਦੇ ਨੇੜੇ ਹਿਮਾਚਲ ਤੇ ਕਸ਼ਮੀਰ ਦੇ ਪਹਾੜ ਹਨ। ਲੋਕ ਉੱਥੇ ਜਾਂਦੇ ਹਨ, ਤਾਂ ਕਿ ਉੱਥੇ ਉਹ ਸਾਫ਼ ਹਵਾ ਵਿਚ ਸਾਹ ਲੈ ਸਕਣ, ਮੌਸਮ ਦਾ ਆਨੰਦ ਮਾਣ ਸਕਣ ਪਰ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਬਰਫ਼ਾਂ ਨਾਲ ਲੱਦੇ ਪਹਾੜ ਤੇ ਹਰਿਆਲੀ ਵਿਚ ਮਨੁੱਖ ਉਹ ਕੁਝ ਕਰ ਰਿਹਾ ਹੁੰਦਾ ਹੈ, ਜੋ ਉਸ ਨੂੰ ਨਹੀਂ ਕਰਨਾ ਚਾਹੀਦਾ। ਇੱਥੇ ਵੀ ਅੱਗਾਂ ਬਾਲ ਕੇ ਬੇਹਿਸਾਬ ਧੂੰਆਂ ਪੈਦਾ ਕੀਤਾ ਜਾ ਰਿਹਾ। ਸਮਝ ਨਹੀਂ ਲਗਦੀ ਕਿ ਮਨੁੱਖ ਨੂੰ ਕਦੋਂ ਸਮਝ ਆਵੇਗੀ। ਘੱਟੋ-ਘੱਟ ਉਸ ਥਾਂ 'ਤੇ ਤਾਂ ਪ੍ਰਦੂਸ਼ਣ ਨਾ ਫੈਲਾਇਆ ਜਾਵੇ, ਜਿਸ ਥਾਂ ਨੂੰ ਲੋਕ ਸਵਰਗ ਸਮਝ ਕੇ ਆਉਂਦੇ ਹਨ ਕਿ ਇੱਥੇ ਮਨੁੱਖਤਾ ਜਿਹੜੀ ਹੈ ਉਹ ਬੜੀ ਸਿਆਣੀ ਤੇ ਅਨੰਦ ਨਾਲ ਰਹਿਣ ਵਾਲੀ ਹੈ। ਕਾਸ਼! ਮਨੁੱਖ ਇਹ ਗੱਲਾਂ ਸਮਝ ਸਕਦਾ ਪਰ ਨਹੀਂ, ਮਨੁੱਖ ਨੇ ਇਹ ਗੱਲਾਂ ਕਦੇ ਨਹੀਂ ਸਮਝਣੀਆਂ। ਉਸ ਨੇ ਆਪਣੇ ਛੋਟੇ-ਛੋਟੇ ਲਾਲਚਾਂ ਲਈ, ਛੋਟੇ-ਛੋਟੇ ਫ਼ਾਇਦਿਆਂ ਲਈ ਕੁਦਰਤ ਨਾਲ ਛੇੜਛਾੜ ਕਰਨੋਂ ਨਹੀਂ ਹਟਣਾ। ਮਾੜੇ ਮਨੁੱਖ ਦੀ ਸੋਚ ਦਾ ਕੋਈ ਬਦਲ ਨਹੀਂ ਹੈ, ਕੋਈ ਬਦਲ ਨਹੀਂ ਹੈ।

-ਮੋਬਾ: 98159-45018

ਪਿਛਲੀ ਖ਼ਬਰ ਮਹਿਲਾ ਯੂਰੋ 2025-ਖੇਡ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਅਗਲੀ ਖ਼ਬਰ ਮਿੱਟੀ ਪਰਖ: ਮਿੱਟੀ ਦੀ ਚੰਗੀ ਸਹਿਤ ਤੇ ਫ਼ਸਲ ਦੀ ਵੱਧ ਪੈਦਾਵਾਰ ਵੱਲ ਪਹਿਲਾ ਕਦਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।