ਮੇਕਅਪ ਰਿਵਾਜ : ਅੱਖਾਂ 'ਤੇ ਕੱਜਲ ਦਾ ਇਕ ਕੋਟ ਲਗਾਉਣ ਤੋਂ ਬਾਅਦ ਲਾਈਨ ਦਾ ਕੋਟ ਲਗਾਉਣ ਨਾਲ ਉਹ ਕਾਫ਼ੀ ਦੇਰ ਤੱਕ ਟਿਕੇਗਾ।
ਆਈਲੈਸ਼ਜ਼ ਨੂੰ ਵੱਡਾ ਦਿਖਾਉਣ ਲਈ ਤੁਸੀਂ ਐਕਸਟੈਂਸ਼ਨ ਮਸਕਾਰਾ ਲਗਾ ਸਕਦੇ ਹੋ। ਦਿਨ ਵਿਚ ਤੁਸੀਂ ਵੋਲਿਊਮ ਮਸਕਾਰਾ ਜਾਂ ਲਿਕਵਿਡ ਲੈਂਥ ਲਿਫ਼ਟ ਮਸਕਾਰੇ ਦੀ ਵਰਤੋਂ ਕਰ ਸਕਦੇ ਹੋ।
ਰੋਲ ਆਨ ਫਾਊਂਡੇਸ਼ਨ ਅੱਜਕਲ੍ਹ ਟ੍ਰੈਂਡ ਵਿਚ ਹੈ। ਇਹ ਮਿੰਟਾਂ ਵਿਚ ਚਿਹਰੇ ਦੀ ਚਮੜੀ ਨੂੰ ਮੁਲਾਇਮ ਅਤੇ ਇਕਸਾਰ ਬਣਾਉਂਦਾ ਹੈ। ਨਾਲ ਹੀ ਇਸ ਦੀ ਸ਼ੀਸ਼ੀ ਤੋਂ ਓਨੀ ਹੀ ਮਾਤਰਾ ਵਿਚ ਫਾਊਂਡੇਸ਼ਨ ਨਿਕਲੇਗਾ ਜਿੰਨਾ ਤੁਹਾਡੀ ਚਮੜੀ ਲਈ ਜ਼ਰੂਰੀ ਹੈ।
ਗਰਮੀਆਂ ਵਿਚ ਤੁਸੀਂ ਹੈਵੀ ਮੇਕਅਪ ਨਾ ਕਰਕੇ ਐਸ.ਪੀ.ਐਫ. ਅਤੇ ਮਿਨਰਲ ਮੇਕਅਪ ਕਰ ਸਕਦੇ ਹੋ। ਇਸ ਨਾਲ ਤੁਹਾਡੀ ਚਮੜੀ ਸਿਹਤਮੰਦ ਰਹਿੰਦੀ ਹੈ ਅਤੇ ਤੁਹਾਨੂੰ ਤਾਜ਼ਗੀ ਮਹਿਸੂਸ ਹੁੰਦੀ ਹੈ।
ਅੱਖਾਂ ਨੂੰ ਵੱਡਾ ਦਿਖਾਉਣ ਲਈ ਤੁਸੀਂ ਪਰਪਲ, ਕੋਬਾਲਟ ਜਾਂ ਡਾਰਕ ਬ੍ਰਾਊਨ ਰੰਗ ਦੇ ਆਈ ਸ਼ੈਡੋ ਲਗਾ ਸਕਦੇ ਹੋ।
ਡੈਨਿਮ ਆਊਟਫਿਟ ਨਾਲ ਨੀਲੇ ਰੰਗ ਦੇ ਮੈਟੈਲਿਕ ਰੰਗ ਦੀ ਵਰਤੋਂ ਤੁਹਾਨੂੰ ਜ਼ਿਆਦਾ ਆਕਰਸ਼ਕ ਦਿੱਖ ਦੇ ਸਕਦੀ ਹੈ।
ਸਭ ਤੋਂ ਪਹਿਲਾਂ ਚਿਹਰੇ ਨੂੰ ਸਾਫ਼ ਕਰ ਕੇ ਕਿਸੇ ਵੀ ਮੇਕਅਪ ਵਸਤ ਦੀ ਵਰਤੋਂ ਕਰੋ।
ਜਦੋਂ ਗੱਲ ਆਏ ਗਲਾਸੀ ਜਾਂ ਮੈਟ ਮੇਕਅੱਪ ਦੀ ਤਾਂ ਤੁਸੀਂ ਗਲਾਸੀ ਮੇਕਅਪ ਹਮੇਸ਼ਾ ਲਾਈਟ ਰੰਗ ਦਾ ਖ਼ਰੀਦੋ ਅਤੇ ਦਿਨ ਵਿਚ ਲਗਾਓ ਅਤੇ ਮੈਟ ਮੇਕਅਪ ਹਮੇਸ਼ਾ ਡਾਰਕ ਰੰਗ ਵਿਚ ਖ਼ਰੀਦੋ ਅਤੇ ਰਾਤ ਨੂੰ ਲਗਾਓ।
ਮੇਕਅਪ ਦਾ ਕੋਈ ਨਿਯਮ ਨਹੀਂ ਹੁੰਦਾ। ਇਸ ਵਿਚ ਤੁਸੀਂ ਤਰ੍ਹਾਂ-ਤਰ੍ਹਾਂ ਦੇ ਪ੍ਰਯੋਗ ਕਰ ਸਕਦੇ ਹੋ ਪਰ ਸਾਵਧਾਨੀ ਵਰਤਣੀ ਜ਼ਰੂਰੀ ਹੈ। ਆਪਣੀ ਚਮੜੀ, ਰੰਗ, ਡ੍ਰੈੱਸ ਅਤੇ ਸਮਾਰੋਹ ਕਿਸ ਤਰ੍ਹਾਂ ਦਾ ਹੈ, ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੇਕਅਪ ਕਰੋ।
ਮੇਕਅਪ ਨੁਕਤੇ : ਯਾਦ ਰੱਖੋ ਕਿ ਚਿਹਰੇ 'ਤੇ ਮੇਕਅਪ ਉਦੋਂ ਚੰਗਾ ਲੱਗੇਗਾ ਜਦੋਂ ਉਸ 'ਤੇ ਤੇਲ ਨਾ ਹੋਵੇ। ਵਾਧੂ ਤੇਲ ਹਟਾਉਣ ਲਈ ਪ੍ਰੈੱਸ ਪਾਊਡਰ ਦੀ ਵਰਤੋਂ ਕਰੋ।
ਚਿਹਰੇ ਦੀਆਂ ਦਾਗ਼ ਜਾਂ ਛਾਈਆਂ ਲੁਕਾਉਣ ਲਈ ਤੁਸੀਂ ਬਲੈਮਿਸ਼ ਕਰੈਕਟਰ ਦੀ ਵਰਤੋਂ ਕਰੋ। ਜੇਕਰ ਤੁਸੀਂ ਆਈਸ਼ੈਡੋ ਕਾਫ਼ੀ ਗੂੜ੍ਹੇ ਰੰਗ ਦਾ ਵਰਤ ਰਹੇ ਹੋ ਤਾਂ ਧਿਆਨ ਰਹੇ ਕਿ ਫਾਊਂਡੇਸ਼ਨ ਦਾ ਫਿਨਿਸ਼ਿੰਗ ਟੱਚ ਕੁਦਰਤੀ ਰਹੇ।
ਲਿਪਗਲਾਸ ਨੂੰ ਬੁੱਲ੍ਹਾਂ 'ਤੇ ਜ਼ਿਆਦਾ ਦੇਰ ਟਿਕਾਉਣ ਲਈ ਸਨਸਕ੍ਰੀਨ ਵਾਲੇ ਰੋਲਆਨ ਫਾਊਂਡੇਸ਼ਨ ਲਗਾਓ।
ਜਦੋਂ ਵੀ ਚਿਹਰੇ 'ਤੇ ਕ੍ਰੀਮ ਲਗਾਓ ਤਾਂ ਫੇਸ ਪਾਊਡਰ ਦਾ ਟਚਅਪ ਕਰ ਲਓ।
ਕਿਸੇ ਵੀ ਤਰ੍ਹਾਂ ਦੇ ਮੇਕਅਪ ਨੂੰ ਜੇਕਰ ਤੁਸੀਂ ਹਰ 5 ਘੰਟੇ ਵਿਚ ਇਕ ਵਾਰ ਟਚਅਪ ਕਰੋ ਤਾਂ ਚਿਹਰੇ 'ਤੇ ਲੰਮੇ ਸਮੇਂ ਤੱਕ ਰੌਣਕ ਬਣੀ ਰਹੇਗੀ।
***
ਕਿਸ ਤਰ੍ਹਾਂ ਕਰੀਏ ਮੇਕਅਪ
ਅਜੀਤ ਡੈਸਕ
17-07-2025