16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਆਓ ਕੁਝ ਭੁੱਲੇ ਪਕਵਾਨ ਬਣਾਈਏ

ਅਜੀਤ ਡੈਸਕ 17-07-2025

ਮਿੱਠੀ ਮਟਰੀ
ਸਮੱਗਰੀ : ਸਿੰਘਾੜੇ ਦਾ ਆਟਾ ਇਕ ਕੱਪ, ਰਾਜਗਿਰੀ ਦਾ ਆਟਾ ਇਕ ਕੱਪ, ਪੀਸੀ ਇਲਾਇਚੀ ਇਕ ਛੋਟਾ ਚਮਚ, ਤੇਲ ਮੋਇਨ ਤੇ ਤਲਣ ਲਈ, ਚੀਨੀ ਅੱਧਾ ਕੱਪ, ਸੇਂਧਾ ਨਮਕ ਇਕ ਚੌਥਾਈ ਛੋਟਾ ਚਮਚ।
ਇਸ ਤਰ੍ਹਾਂ ਬਣਾਓ : ਸਿੰਘਾੜੇ ਦਾ ਆਟਾ, ਰਾਜਗਿਰੀ ਦਾ ਆਟਾ, ਸੇਂਧਾ ਨਮਕ ਤੇ ਦੋ ਤੋਂ ਤਿੰਨ ਵੱਡੇ ਚਮਚ ਤੇਲ ਮਿਲਾਓ। ਹੁਣ ਇਕ ਕੱਪ ਪਾਣੀ ਵਿਚ ਚੀਨੀ ਘੋਲੋ ਅਤੇ ਇਸ ਮਿੱਠੇ ਪਾਣੀ ਨਾਲ ਆਟੇ ਨੂੰ ਥੋੜ੍ਹਾ ਸਖ਼ਤ ਗੁੰਨ੍ਹ ਲਓ ਅਤੇ ਫਿਰ ਛੋਟੀ-ਛੋਟੀ ਮਟਰੀ ਬਣਾਓ। ਫਿਰ ਇਨ੍ਹਾਂ ਨੂੰ ਗਰਮ ਤੇਲ ਵਿਚ ਤਲ ਲਓ।
ਮਿੱਠੇ ਮਖਾਣੇ
ਸਮੱਗਰੀ : ਫੁੱਲ ਮਖਾਣੇ 100 ਗ੍ਰਾਮ, ਪੀਸੀ ਚੀਨੀ ਪੌਣਾ ਕੱਪ, ਇਲਾਇਚੀ ਪਾਊਡਰ ਇਕ ਛੋਟਾ ਚਮਚ।
ਇਸ ਤਰ੍ਹਾਂ ਬਣਾਓ : ਸਭ ਤੋਂ ਪਹਿਲਾਂ ਫੁੱਲ ਮਖਾਣਿਆਂ ਨੂੰ ਹਲਕਾ ਭੁੰਨ ਕੇ ਵੱਖਰਾ ਰੱਖੋ। ਫਿਰ ਕੜਾਹੀ ਵਿਚ ਪੀਸੀ ਚੀਨੀ ਪਾ ਕੇ ਗੈਸ 'ਤੇ ਰੱਖੋ ਤੇ ਮੱਧਮ ਸੇਕ 'ਤੇ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਪਕਾਓ। ਜਦੋਂ ਚੀਨੀ ਪੂਰੀ ਤਰ੍ਹਾਂ ਪਿਘਲ ਜਾਵੇ ਤਾਂ ਇਸ ਵਿਚ ਇਲਾਇਚੀ ਪਾਊਡਰ ਤੇ ਸੇਕੇ ਹੋਏ ਮਖਾਣੇ ਪਾਓ। ਤੇਜ਼ੀ ਨਾਲ ਹਿਲਾਉਂਦੇ ਹੋਏ ਮਿਲਾਓ, ਜਿਸ ਨਾਲ ਚੀਨੀ ਦੀ ਪਰਤ ਇਨ੍ਹਾਂ ਸਾਰੇ ਮਖਾਣਿਆਂ 'ਤੇ ਚੜ੍ਹ ਜਾਵੇ।
ਫਿਰ ਇਨ੍ਹਾਂ ਨੂੰ ਕੜਾਹੀ 'ਚੋਂ ਕੱਢ ਕੇ ਕਿਸੇ ਥਾਲੀ ਜਾਂ ਪਲੇਟ ਵਿਚ ਫੈਲਾ ਕੇ ਠੰਢਾ ਹੋਣ ਦਿਓ ਤਾਂ ਜੋ ਆਪਸ ਵਿਚ ਚਿੰਬੜ ਜਾਣ ਤਾਂ ਚਿੰਬੜੇ ਮਖਾਣਿਆਂ ਨੂੰ ਹੱਥ ਨਾਲ ਤੋੜ ਕੇ ਵੱਖਰਾ ਕਰ ਲਓ। ਤਿਆਰ ਮਖਾਣਿਆਂ ਨੂੰ ਪੂਰੀ ਤਰ੍ਹਾਂ ਠੰਢਾ ਹੋ ਜਾਣ 'ਤੇ ਹਵਾਬੰਦ ਡੱਬੇ ਵਿਚ ਰੱਖੋ।

ਪਿਛਲੀ ਖ਼ਬਰ ਕਿਸ ਤਰ੍ਹਾਂ ਕਰੀਏ ਮੇਕਅਪ ਅਗਲੀ ਖ਼ਬਰ ਕਿੰਨਾ ਜ਼ਰੂਰੀ ਹੈ ਲੜਕੀਆਂ ਦਾ ਹੁਨਰਮੰਦ ਹੋਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।