20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਖੱੁਡੀ ਕਲਾਂ ਵਿਖੇ ਗ੍ਰਾਮ ਸਭਾ ਇਜਲਾਸ ਕਰਵਾਇਆ <br/>

ਖੱੁਡੀ ਕਲਾਂ ਵਿਖੇ ਗ੍ਰਾਮ ਸਭਾ ਦੇ ਇਜਲਾਸ ਮੌਕੇ ਜਾਣਕਾਰੀ ਦਿੰਦੇ ਹੋਏ ਟੀਮ ਮੈਂਬਰ | ਤਸਵੀਰ : ਗੁਰਜੀਤ ਸਿੰਘ ਖੱੁਡੀ <br/> 20-11-2025
ਹੰਡਿਆਇਆ, 19 ਨਵੰਬਰ (ਗੁਰਜੀਤ ਸਿੰਘ ਖੱੁਡੀ)-ਪਿੰਡ ਖੱੁਡੀ ਕਲਾਂ ਵਿਖੇ ਪੀ.ਐਮ.ਏ.ਵਾਈ., ਮਨਰੇਗਾ ਅਤੇ ਐਨ.ਐਸ.ਏ.ਪੀ. ਸਕੀਮ ਦਾ ਗ੍ਰਾਮ ਸਭਾ ਇਜਲਾਸ ਕਰਵਾਇਆ ਗਿਆ | ਇਸ ਸਬੰਧੀ ਬਲਾਕ ਕੁਆਰਡੀਨੇਟਰ ਸੋਸ਼ਲ ਆਡਿਟ ਗੁਰਗਿਆਨ ਸਿੰਘ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਮਨਰੇਗਾ ਅਤੇ ਐਨ.ਐਸ.ਏ.ਪੀ. ਸਕੀਮ ਸਬੰਧੀ ਗ੍ਰਾਮ ਸਭਾ ਇਜਲਾਸ ਲਾਇਬ੍ਰੇਰੀ ਖੱੁਡੀ ਕਲਾਂ ਵਿਖੇ ਕਰਵਾਇਆ ਗਿਆ | ਜਿਸ ਵਿਚ ਮਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੇ ਕੰਮਾਂ, ਹੱਕਾਂ ਤੇ ਮੁਸ਼ਕਲਾਂ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪੈਨਸ਼ਨ ਦੇ ਨਾਲ ਕੇਂਦਰ ਸਰਕਾਰ ਵਲੋਂ ਆਸਰਿਤਾਂ ਬੱਚਿਆਂ ਨੂੰ 20 ਹਜ਼ਾਰ ਰੁਪਏ ਆਰਥਿਕ ਸਹਾਇਤਾ, 200 ਰੁਪਏ ਪ੍ਰਤੀ ਮਹੀਨਾ ਪੈਨਸ਼ਨ, 60 ਸਾਲ ਦੀਆਂ ਔਰਤਾਂ ਨੂੰ ਅਤੇ 65 ਸਾਲ ਦੇ ਮਰਦਾਂ ਨੂੰ ਕੇਂਦਰ ਸਰਕਾਰ ਦੀ 200 ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ, ਜਿਸ ਦਾ ਲਾਭਪਾਤਰੀ ਲਾਭ ਉਠਾ ਸਕਦੇ ਹਨ | ਇਸ ਮੌਕੇ ਸਰਪੰਚ ਸਿਮਰਜੀਤ ਸਿੰਘ ਬਾਜਵਾ, ਟੀਮ ਮੈਂਬਰ ਗੋਬਿੰਦ ਸਿੰਘ ਤੇ ਮਨਜੀਤ ਸਿੰਘ, ਪੰਚ ਬਲਜੀਤ ਸਿੰਘ, ਇੰਦਰ ਬਾਜਵਾ, ਨਿਰਮਲ ਸਿੰਘ ਬਾਜਵਾ, ਬਸੰਤ ਸਿੰਘ ਭੋਲਾ, ਹਰਪਾਲ ਕੌਰ, ਬਲਕੌਰ ਸਿੰਘ ਕਾਜਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਵਲੋਂ ਜਸਪਾਲ ਸਿੰਘ ਜਟਾਣਾ ਦਾ ਸਨਮਾਨ <br/> ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਲੱਕੀ ਡਰਾਅ (ਪਰਾਲੀ) ਦੇ ਚੌਥੇ ਡਰਾਅ ਵਿਚ ਜੇਤੂ ਉਮੀਦਵਾਰਾਂ ਨੰੂ ਸਰਟੀਫਿਕੇਟਾਂ ਦੀ ਕੀਤੀ ਗਈ ਵੰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।