20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਫ਼ਤਿਹ ਗਰੱੁਪ ਰਾਮਪੁਰਾ ਨੇ ਧੀਆਂ ਦੀ ਤਾਕਤ ਦਾ ਨਵਾਂ ਇਤਿਹਾਸ ਸਿਰਜਿਆ-ਮਨਜੀਤ ਕੌਰ ਚੱਠਾ <br/>

ਫ਼ਤਿਹ ਕਾਲਜ ਦੀਆਂ ਹੋਣਹਾਰ ਵਿਦਿਆਰਥਣਾਂ ਸਟਾਫ਼ ਨਾਲ | ਅਜੀਤ ਤਸਵੀਰ <br/> 20-11-2025
ਤਪਾ ਮੰਡੀ, 19 ਨਵੰਬਰ (ਵਿਜੇ ਸ਼ਰਮਾ)-ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਦੀਆਂ ਤਿੰਨ ਹੋਣਹਾਰ ਖਿਡਾਰਨਾਂ ਨੇ ਬਠਿੰਡਾ ਜ਼ਿਲ੍ਹੇ ਦੀ ਟੀਮ ਦੀ ਨੁਮਾਇੰਦਗੀ ਕਰਦਿਆਂ ਪੰਜਾਬ ਸਟੇਟ ਕਬੱਡੀ (ਸਰਕਲ ਸਟਾਈਲ) ਅੰਡਰ-19 ਲੜਕੀਆਂ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਤੀਜਾ ਸਥਾਨ ਹਾਸਲ ਕੀਤਾ | ਖੇਡ ਵਿਭਾਗ ਮੁਖੀ ਪ੍ਰੋ: ਕੁਲਦੀਪ ਸਿੰਘ, ਪ੍ਰੋ: ਵਰਿੰਦਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਠਿੰਡਾ ਜ਼ਿਲ੍ਹਾ ਟੀਮ ਵਿਚ ਸ਼ਾਮਿਲ ਫ਼ਤਿਹ ਗਰੁੱਪ ਦੇ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਸਾਨੀਆ ਬਾਰ੍ਹਵੀਂ ਜਮਾਤ, ਮਨਪ੍ਰੀਤ ਕੌਰ ਗਿਆਰ੍ਹਵੀਂ ਜਮਾਤ ਅਤੇ ਪਰਮਜੀਤ ਕੌਰ ਬਾਰ੍ਹਵੀਂ ਜਮਾਤ ਨੇ ਆਪਣੀ ਫੁਰਤੀ, ਬਲ ਤੇ ਟੀਮ ਸਪਿਰਿਟ ਨਾਲ ਮੁਕਾਬਲੇ ਵਿਚ ਵਿਰੋਧੀਆਂ ਦੇ ਛੱਕੇ ਛੁਡਵਾਏ | ਸੰਸਥਾ ਦੇ ਚੇਅਰਮੈਨ ਸ: ਐਸ.ਐਸ. ਚੱਠਾ ਨੇ ਕਿਹਾ ਇਹ ਜਿੱਤ ਸਾਡੀ ਸੰਸਥਾ ਲਈ ਮਾਣ ਵਾਲੀ ਗੱਲ ਹੈ | ਅਸੀਂ ਪੜ੍ਹਾਈ ਨਾਲ-ਨਾਲ ਖੇਡਾਂ ਨੂੰ ਵੀ ਮਜ਼ਬੂਤ ਮੰਚ ਦਿੰਦੇ ਹਾ | ਸੰਸਥਾ ਦੇ ਐਮ.ਡੀ. ਮਨਜੀਤ ਕੌਰ ਚੱਠਾ, ਡੀਨ ਅਕਾਦਮਿਕ ਡਾ: ਜਗਵਿੰਦਰ ਸਿੰਘ ਸਿੱਧੂ, ਪਿ੍ੰਸੀਪਲ ਬਘੇਲ ਸਿੰਘ, ਸਹਾਇਕ ਡਾਇਰੈਕਟਰ ਜਸਵਿੰਦਰ ਸਿੰਘ ਤੇ ਹਰਪ੍ਰੀਤ ਸ਼ਰਮਾ, ਖੇਡ ਵਿਭਾਗ ਮੁਖੀ ਪ੍ਰੋ: ਕੁਲਦੀਪ ਸਿੰਘ ਤੇ ਪ੍ਰੋ: ਵਰਿੰਦਰ ਕੌਰ, ਸੋਸ਼ਲ ਸਾਇੰਸ ਵਿਭਾਗ ਮੁਖੀ ਪ੍ਰੋ: ਕੁਮਾਰੀ ਸ਼ੈਲਜਾ, ਐਜੂਕੇਸ਼ਨ ਵਿਭਾਗ ਮੁਖੀ ਪ੍ਰੋ: ਸੰਦੀਪ ਕੌਰ, ਪ੍ਰੋ: ਕਰਮਜੀਤ ਕੌਰ ਮੰਡੀ ਕਲਾਂ, ਕੰਪਿਊਟਰ ਵਿਭਾਗ ਮੁਖੀ ਪ੍ਰੋ: ਸੋਨਵਿੰਦਰ ਸਿੰਘ ਮੌੜ ਮੰਡੀ, ਪ੍ਰੋ: ਹਰਜੀਤ ਕੌਰ, ਪ੍ਰੋ: ਰੌਬਿਨ ਮੰਗਲਾ, ਪ੍ਰੋ: ਮਨਦੀਪ ਕੌਰ, ਪ੍ਰੋ: ਦੀਪਤੀ, ਕਾਮਰਸ ਵਿਭਾਗ ਮੁਖੀ ਪ੍ਰੋ: ਅਨੀਤਾ ਗਰਗ, ਪ੍ਰੋ: ਮੁਕੇਸ਼ ਗਰਗ, ਪ੍ਰੋ: ਜਸਵਿੰਦਰ ਕੌਰ ਬੱਲੋ੍ਹ, ਪ੍ਰੋ: ਜਸਪ੍ਰੀਤ ਕੌਰ ਸਮੇਤ ਸਮੂਹ ਸਟਾਫ਼ ਨੇ ਵੀ ਖਿਡਾਰਨਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਹ ਉਪਲਬਧੀ ਹੋਰ ਲੜਕੀਆਂ ਲਈ ਪ੍ਰੇਰਨਾ ਬਣੇਗੀ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੁਇਜ਼ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਜਗਰਾਜ ਸਿੰਘ ਬੱੁਟਰ ਨੂੰ ਸਦਮਾ, ਮਾਤਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।